jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 28 September 2013

ਮੈਡੀਕਲ ਹਸਪਤਾਲ ਚ ਕੈਂਸਰ ਪੀੜਤਾਂ ਦੀ ਛਿੱਲ ਲਾਹੁਣ ਵਾਲੇ ਕੈਮਿਸਟ ਨੂੰ ਬਚਾਉਣ ਲਈ ਫਰੀਦਕੋਟ ਹਲਕੇ ਦੇ ਅਕਾਲੀ ਆਗੂ ਸਰਗਰਮ

www.sabblok.blogspot.com
  
ਸ਼ਿਕਾਇਤ ਦਰਜ ਕਰਵਾਉਣ ਵਾਲੇ ਮਰੀਜ਼ ਦੇ ਵਾਰਸਾਂ ਤੇ ਪਾਇਆ ਜਾ ਰਿਹਾ ਦਬਾਅ
27gsc.jpg
 ਸ਼ਿਕਾਇਤ ਕਰਤਾ ਕੈਂਸਰ ਪੀੜਤ ਮਰੀਜ ਹਰਪ੍ਰੀਤ ਕੌਰ , ਪਿਤਾ ਜਸਪਾਲ ਸਿੰਘ ਵਾਸੀ ਅਹਿਲ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ ਗੁਰਭੇਜ ਸਿੰਘ ਚੌਹਾਨ

ਫ਼ਰੀਦਕੋਟ, 27 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਕੈਂਸਰ ਵਿਭਾਗ ਵਿਚ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਕੁੱਝ ਡਾਕਟਰਾਂ ਦੀ ਮਿਲੀ ਭੁਗਤ ਨਾਲ ਹਸਪਤਾਲ ਦੇ ਅੰਦਰ ਦਵਾਈਆਂ ਦੇ ਠੇਕੇਦਾਰ ਪੁਨੀਤ ਤਹਿਲ ਵੱਲੋਂ ਸੈਂਕੜਿਆਂ ਦੀ ਦਵਾਈ ਹਜ਼ਾਰਾਂ ਵਿਚ ਬੇ ਖੌਫ ਹੋ ਕੇ ਵੇਚਣ ਦਾ ਮੁੱਦਾ ਪਿਛਲੇ ਸਮੇਂ ਦੌਰਾਨ ਭਾਈ ਘਨ•ੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਚ ਤੱਥਾਂ ਤੇ ਆਧਾਰਤ ਹਾਈਕੋਰਟ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਅਤੇ ਮਾਨਯੋਗ ਹਾਈਕੋਰਟ ਨੇ ਪੰਜਾਬ ਸਰਕਾਰ  ਨੂੰ ਨੋਟਿਸ ਭੇਜਕੇ ਤਲਬ ਕੀਤਾ ਸੀ ਅਤੇ ਦਵਾਈਆਂ ਸਹੀ ਐਮ ਆਰ ਪੀ ਰੇਟ ਤੇ ਵੇਚਣ ਦੀ ਹਦਾਇਤ ਕੀਤੀ ਸੀ ਪਰ ਇਸ ਠੇਕੇਦਾਰ ਵੱਲੋਂ ਆਪਣਾ ਇਹ ਧੰਦਾ ਬੇ ਰੋਕ ਟੋਕ ਜਾਰੀ ਰੱਖਿਆ ਗਿਆ ਅਤੇ ਉਸਨੇ ਪਿਛਲੇ ਦਿਨੀ ਕੈਂਸਰ ਪੀੜਤ ਮਰੀਜ਼ ਲੜਕੀ ਹਰਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਪਿੰਡ ਅਹਿਲ ਨੇੜੇ ਸਾਦਿਕ ਨੂੰ ਵੱਧ ਰੇਟ ਤੇ ਦਵਾਈ ਵੇਚਣ ਤੇ ਅਤੇ ਕੱਟੇ ਜਾਅਲੀ ਬਿੱਲ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਅਤੇ ਫਿਰ ਉਸਤੇ ਕੋਈ ਕਾਰਵਾਈ ਨਾ ਹੋਣ ਦਾ ਮਾਮਲਾ ਕੈਂਸਰ ਰੋਕੋ ਸੁਸਾਇਟੀ,  ਕਿਸਾਨ ਯੂਨੀਅਨਾਂ, ਮਜਦੂਰ ਅਤੇ ਮੁਲਾਜਮ ਜੱਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ  ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਧੋਖਾਧੜੀ ਦਾ ਪਰਚਾ ਦਰਜ ਹੋਇਆ ਹੈ ਅਤੇ ਅਜੇ ਉਸਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ ਪਰ ਇਸਤੋਂ ਪਹਿਲਾਂ ਹੀ ਇਸ ਲੁਟੇਰੇ ਨੂੰ ਬਚਾਉਣ ਦੇ ਹੱਕ ਵਿਚ ਸੱਤਾਧਾਰੀ ਪਾਰਟੀ ਫਰੀਦਕੋਟ ਦੀ ਲੀਡਰਸ਼ਿਪ ਅਤੇ ਕੁੱਝ ਵਪਾਰੀ ਲੋਕ ਸਰਗਰਮ ਹੋ ਗਏ ਹਨ ਅਤੇ ਪੀੜਤ ਪਰੀਵਾਰ ਤੇ ਦਬਾਅ ਪਾ ਕੇ ਸਮਝੌਤਾ ਕਰਨ ਅਤੇ ਕੇਸ ਵਾਪਸ ਲੈਣ ਲਈ ਮਜ਼ਬੂਰ ਕਰ ਰਹੇ ਹਨ, ਜਿਸਦਾ ਭਾਈ ਘਨੱ•ਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਮੱਘਰ ਸਿੰਘ, ਕੁਲਤਾਰ ਸਿੰਘ ਸੰਧਵਾਂ, ਭੁਪਿੰਦਰ ਸਿੰਘ ਬਰਾੜ ਸਰਕਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਗੁਰਦਿੱਤ ਸਿੰਘ ਸੇਖੋਂ ਸਮਾਜ ਸੇਵੀ, ਰਲਦੂ ਸਿੰਘ ਔਲਖ, ਪ੍ਰੋ. ਸ਼ਵਿੰਦਰ ਸਿੰਘ ਸੂਬਾ ਸਕੱਤਰ ਇੰਡੀਅਨ ਫਾਰਮਜ਼ ਐਸੋਸੀਏਸ਼ਨ, ਮਹਿੰਦਰ ਸਿੰਘ ਸੈਣੀ ਆਗੂ ਪੈਨਸ਼ਨਜ ਐਸੋਸੀਏਸ਼ਨ ,ਪ੍ਰੀਤਮ ਸਿੰਘ ਭਾਣਾ ਅਤੇ ਪ੍ਰੀਤਮ ਸਿੰਘ ਪਿਪਲੀ ,ਠਾਕਰ ਸਿੰਘ ਬਿਜਲੀ ਬੋਰਡ , ਕਾਮਰੇਡ ਸੋਹਣ ਸਿੰਘ ਬਰਗਾੜੀ , ਡਾ. ਜੀਵਨ ਜੋਤ ਕੌਰ, ਜਗਪਾਲ ਸਿੰਘ ਬਰਾੜ ਅਤੇ ਕਾਮਰੇਡ ਦਲੀਪ ਸਿੰਘ ਨੇ ਸਖਤ ਨੋਟਿਸ ਲੈਂਦਿਆਂ ਇਸ ਧੋਖੇਬਾਜ਼ ਵਿਅਕਤੀ ਦੀ ਪੁਸ਼ਤ ਪਨਾਹੀਂ ਕਰਨ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਹ ਲੋਕ ਇਨ•ਾਂ ਗੱਲਾਂ ਤੋਂ ਬਾਜ ਆ ਜਾਣ ਨਹੀਂ ਤਾਂ ਇਨ•ਾਂ ਸਾਰੇ ਲੀਡਰਾਂ ਦੇ ਨਾਂ ਪ੍ਰੈਸ ਵਿਚ ਨਸ਼ਰ ਕੀਤਾ ਜਾਵੇਗਾ ਅਤੇ ਇਨ•ਾਂ ਦੇ ਘਰਾਂ ਮੂਹਰੇ ਲੁੱਟੇ ਜਾਣ ਵਾਲੇ ਕੈਂਸਰ ਮਰੀਜ਼ ਅਤੇ ਉਨ•ਾਂ ਦੇ ਵਾਰਸ, ਅਤੇ ਜੱਥੇਬੰਦੀਆਂ ਸਮੇਤ ਧਰਨਾਂ ਦੇਣਗੇ। ਪਿੰਡਾਂ ਦੇ ਲੋਕਾਂ ਨੂੰ ਵੀ ਇਸ ਲੁੱਟ ਅਤੇ ਪੱਖਪਾਤ ਸੰਬੰਧੀ ਲਾਮਬੰਦ ਕਰਕੇ ਇਨ•ਾਂ ਧਰਨਿਆਂ ਵਿਚ ਸ਼ਾਮਲ ਕੀਤਾ ਜਾਵੇਗਾ।  ਇਨ•ਾਂ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਦਾ ਵਿਸ਼ੇਸ਼ ਧੰਨਵਾਦ ਕੀਤਾ , ਜਿਨਾਂ• ਨੇ ਕੈਂਸਰ ਮਰੀਜਾਂ ਦੀ ਲੁੱਟ ਦੇ ਮਾਮਲੇ ਦੀ ਜਾਂਚ ਕਰਨ ਲਈ ਵਿਸ਼ੇਸ਼ ਸੈਲ ਦਾ ਵੀ ਗਠਨ ਕੀਤਾ ਹੈ ।  ਜਿਲਾ• ਪੁਲਿਸ ਮੁੱਖੀ ਗੁਰਮੀਤ ਸਿੰਘ ਰੰਧਾਵਾ ਨੂੰ ਵੀ ਇਹ  ਜੱਥੇਬੰਦੀਆਂ ਕਾਰਵਾਈ ਲਈ ਮਿਲ ਚੁੱਕੀਆਂ ਹਨ ਜਿਸ ਤੇ ਐਸ ਐਸ ਪੀ ਸ: ਰੰਧਾਵਾ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀ 28 ਸਤੰਬਰ 2013 ਤੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਮਾਮਲੇ ਦੀ ਤਫ਼ਤੀਸ ਕਰਨ ਲਈ 4 ਮੈਂਬਰੀ ਟੀਮ ਦਾ ਗਠਨ ਵੀ ਕੀਤਾ ਗਿਆ ਹੈ। ਜੱਥੇਬੰਦੀਆਂ ਨੇ ਕਿਹਾ  ਕਿ ਯੂਨੀਵਰਸਿਟੀ ਦੇ ਵਾਈਸ ਚਾਂਲਸਰ ਅਤੇ ਮਾੜੇ ਡਾਕਟਰਾਂ ਦੇ ਖਿਲਾਫ ਸੰਘਰਸ ਚਲਦਾ ਰਹੇਗਾ। ਇਸ ਮੌਕੇ 'ਤੇ ਦਰਸ਼ਨ ਸਿੰਘ ਮੰਡ, ਜਗਵਿੰਦਰ ਸਿੰਘ, ਲਾਇਨ ਵਰਿੰਦਰ ਚਾਵਲਾ,  ਪ੍ਰਗਟ ਸਿੰਘ ਕਲੇਰ, ਅਮ੍ਰਿਤਪਾਲ ਸਿੰਘ ਚੱਢਾ, ਉਸ਼ਾ ਰਾਣੀ ,ਹਰਜੀਤ ਕੌਰ, ਸਿਮਰਜੀਤ ਸਿੰਘ ਘੱਦੂਵਾਲਾ, ਅਮਰਜੀਤ ਸਿੰਘ ਸੰਧੂ, ਜਗਦੀਸ ਅਰੋੜਾ, ਲਾਲ ਸਿੰਘ ਗੋਲੇਵਾਲਾ ਵੀ ਸ਼ਾਮਲ ਸਨ । 

No comments: