www.sabblok.blogspot.com
ਗੜ੍ਹਦੀਵਾਲਾ/ਟਾਂਡਾ(ਜਤਿੰਦਰ, ਮੋਮੀ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਲਏ ਤੁਗਲਕੀ ਫਰਮਾਨ ਤਹਿਤ ਪਿੰਡਾਂ ਤੇ ਸ਼ਹਿਰਾਂ ਵਿਚ ਚੱਲ ਰਹੇ ਅਨੇਕਾਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਇਕ ਸਾਜ਼ਿਸ਼ ਅਧੀਨ ਬੰਦ ਕੀਤਾ ਜਾ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਵਿਚਾਰ ਸਕੂਲ ਬਚਾਓ ਕਮੇਟੀ ਦੇ ਜ਼ਿਲਾ ਕਨਵੀਨਰ ਅਜੀਬ ਦਿਵੇਦੀ ਅਤੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਜ਼ਿਲਾ ਜਨਰਲ ਸਕੱਤਰ ਅਮਨਦੀਪ ਸ਼ਰਮਾ ਨੇ ਗੜ੍ਹਦੀਵਾਲਾ ਦੇ ਨੇੜੇ ਪਿੰਡ ਜੁਝਾਰ ਚਠਿਆਲ ਵਿਖੇ ਪਿੰਡ ਵਾਸੀਆਂ ਨਾਲ ਇਕ ਭਰਵੀਂ ਮੀਟਿੰਗ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਤਰ੍ਹਾਂ ਦੀ ਆਪਹੁਦਰੀ ਨੀਤੀ ਅਪਣਾਉਂਦੀ ਹੈ ਤਾਂ ਲੱਖਾਂ ਹੀ ਗਰੀਬ ਬੱਚੇ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਜੁਝਾਰ ਚਠਿਆਲ ਸਮੇਤ ਹੋਰਨਾਂ ਪਿੰਡਾਂ ਵਿਚ ਕਿਸੇ ਵੀ ਸਕੂਲ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸਕੂਲ ਬਚਾਓ ਕਮੇਟੀ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਜੁਝਾਰ ਚਠਿਆਲ ਸਕੂਲ ਨੂੰ ਬੰਦ ਕਰਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਮਾਸਟਰ ਸੋਹਨ ਲਾਲ ਸ਼ਰਮਾ, ਕਾਮਰੇਡ ਚਰਨਜੀਤ ਸਿੰਘ ਚਠਿਆਲ, ਮਾਸਟਰ ਮੋਹਣ ਲਾਲ ਸ਼ਰਮਾ, ਪਰਮਾਨੰਦ ਦਿਵੇਦੀ, ਸਰਪੰਚ ਅਜੀਤ ਸਿੰਘ, ਸੁਰਿੰਦਰ ਪਾਲ ਆਦਿ ਨੇ ਵੀ ਸੰਬੋਧਨ ਕੀਤਾ ਤੇ ਪਿੰਡ ਵਾਸੀਆਂ ਨੇ ਭਰੋਸਾ ਦੁਆਇਆ ਕਿ 20 ਸਤੰਬਰ ਨੂੰ ਸਕੂਲਾਂ ਦੇ ਮਰਜ ਕਰਨ ਖਿਲਾਫ ਹੋ ਰਹੀ ਜ਼ਿਲਾ ਪੱਧਰੀ ਰੈਲੀ ਵਿਚ ਪਿੰਡ ਵਾਸੀ ਵੱਡੀ ਗਿਣਤੀ ਵਿਚ ਪਹੁੰਚਣਗੇ। ਇਸ ਮੌਕੇ ਮਾ. ਮਹਿੰਦਰ ਸਿੰਘ ਜੋਸ, ਕਾ. ਗੁਰਮੀਤ ਸਿੰਘ, ਕਾ. ਕੁਲਦੀਪ ਸਿੰਘ, ਇੰਦਰਜੀਤ ਵਿਰਦੀ, ਮਹਿੰਦਰ ਕੁਮਾਰ ਬੱਡੋਆਣਾ, ਕਾ. ਗੰਗਾ ਪਰਸ਼ਾਦ, ਪ੍ਰਿ. ਪਿਆਰਾ ਸਿੰਘ, ਕਾ, ਦਰਸ਼ਨ ਸਿੰਘ ਮੰਟੂ, ਸੇਵਾ ਸਿੰਘ ਢਿੱਲੋਂ, ਮਾ. ਸੋਹਨ ਲਾਲ, ਸਰਪੰਚ ਦਲਬੀਰ ਸਿੰਘ ਗਿੱਲ, ਲੰ. ਚੰਨਣ ਸਿੰਘ, ਸੁਭਾਸ਼ ਕੁਮਾਰ ਨੱਥੂਵਾਲ, ਮਹਿੰਦਰ ਸਿੰਘ ਹੀਰ, ਓਮ ਸਿੰਘ ਸਟਿਆਣਾ, ਸਰਪੰਚ ਅਜੀਤ ਸਿੰਘ, ਡਾ. ਤਰਲੋਚਨ ਸਿੰਘ, ਕਾ. ਅਮਰਜੀਤ ਸਿੰਘ, ਵਿਕਾਸ ਸਰਮਾ, ਬਲਜੀਤ ਸਿੰਘ ਤੇ ਹੋਰ ਹਾਜਰ ਸਨ।
No comments:
Post a Comment