jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 18 September 2013

6 ਮਹੀਨਿਆਂ ਤੋਂ ਤਨਖਾਹ ਨੂੰ ਤਰਸ ਰਹੇ ਹਨ ਏਡਿਡ ਸਕੂਲ ਕਰਮਚਾਰੀ

www.sabblok.blogspot.com

ਇੱਕ ਪਾਸੇ ਤਾਂ ਪੰਜਾਬ ਦੇ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਵਾਰ-ਵਾਰ ਇਹ ਕਹਿ ਰਹੇ ਹਨ ਕਿ ਪੰਜਾਬ ਦੇ ਆਕਥਿਕ ਹਾਲਾਤ ਬਹੁਤ ਚੰਗੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਚੰਗੇ ਹੋ ਜਾਣਗੇ ਪਰੰਤੂ ਹੈਰਾਨੀ ਵਾਲੀ ਗੱਲ ਹੈ ਕਿ ਜੇਕਰ ਹਾਲਾਤ ਸਚਮੁੱਚ ਹੀ ਇੰਨੇ ਚੰਗੇ ਹਨ ਤਾਂ ਫਿਰ ਮੁਲਾਜਮਾਂ ਨੂੰ ਤਨਖਾਹ ਲਈ ਕਿਉੰ ਤਰਸਨਾ ਪੈ ਰਿਹਾ ਹੈ ਨਹੀ ।ਕਈ ਮੁਲਾਜਮਾਂ ਨੂੰ ਤਾਂ ਪਿਛਲੇ 6 ਮਹੀਨਿਆ ਤੋਂ ਤਨਖਾਹ ਵੀ ਨਸੀਬ ਨਹੀ ਹੋਈ। ਮੰਹਗਾਈ ਭੱਤੇ ਦੀ ਕਿਸਤ ਜੇ ਕਿ ਜਨਵਰੀ 2013 ਤੋਂ ਦੇਣੀ ਸੀ ਉਸਦਾ ਅੱਜੇ ਤੱਕ ਐਲਾਨ ਨਹੀ ਹੋਇਆ ਜਦੋਂਕਿ ਜੁਲਾਈ 2013 ਤੋਂ ਅਗਲੀ ਕਿਸਤ ਫਿਰ ਤੋਂ ਡਿਊ ਹੋ ਗਈ ਹੈ।
 ਏਡਿਡ ਸਕੂਲਾਂ ਦੀ ਮੰਨੀ ਜਾਵੇ ਤਾਂ ਉਹਨਾ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਨਹੀ ਮਿਲੀ ਅਤੇ ਸੋਧੇ ਹੋਏ ਪੇ-ਸਕੇਲ ਦੇ ਬਕਾਏ ਦੀ ਕਿਸ਼ਤ ਜੋਕਿ  ਸਰਕਾਰ ਨੇ ਅਗਸਤ2013 ਤੱਕ ਅਦਾਲਤ ਵਿੱਚ ਹਲਫਨਾਮਾ ਦੇ ਕੇ ਦੇਣ ਦੀ ਗੱਲ ਮੰਨੀ ਸੀ ਉਹ ਵੀ ਅਜੇ ਤੱਕ ਖਜਾਨੇ ਦੇ ਚੱਕਰਾਂ ਵਿੱਚ ਹੀ ਫਸੀ ਹੋਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ  ਜਿਲਾ ਪ੍ਰਧਾਨ ਸ਼ਵਿੰਦਰ ਕੌਰ ਨੇ ਦੱਸਿਆ ਕਿ ਯੂਨਿਅਨ ਦੇ ਸੰਘਰਸ਼ ਤੋਂ ਬਾਦ ਡੀ.ਪੀ.ਆਈ. ਵਲੋਂ ਅਪ੍ਰੈਲ ਤੋਂ ਸਿਤੰਬਰ ਤੇਕ ਦੀ ਤਨਖਾਹ ਅਤੇ ਏਰਿਅਰ ਦੀ ਕਿਸ਼ਤ  ਤਾਂ ਜਾਰੀ ਕਰ ਦਿੱਤਾ ਪਰੰਤੂ ਖਜਾਨਿਆਂ ਤੇ ਲੱਗੀ ਰੋਕ ਕਾਰਣ ਤਨਖਾਹ ਅਤੇ ਏਰਿਅਰ ਹੁਣ ਖਜਾਨਿਆਂ ਵਿੱਚ ਹੀ ਫਸੇ ਹੋਏ ਹਨ। ਰੋਜ ਖਜਾਨੇ ਦੇ ਚੱਕਰ ਲਗਾਉਣ ਤੇ ਕੇਵਲ ਇੱਕ ਹੀ ਰਟਿਆ-ਰਟਾਇੱਆ ਜਵਾਬ ਮਿਲਦਾ ਹੈ ਕਿ ਅਸੀਂ ਕੀ ਕਰੀਏ ਉਪਰ ਤੋਂ ਰੋਕ ਲੱਗੀ ਹੈ,ਅਸੀਂ ਕੁਝ ਨਹੀ ਕਰ ਸਕਦੇ।
ਪ੍ਰੈਸ ਸੈਕਟਰੀ ਦਵਿੰਦਰ ਰਿਹਾਨ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਰਾਜ ਨਹੀ ਸੇਵਾ ਦਾ ਨਾਅਰਾ ਲਗਾਉੰਦੀ ਹੈ ਪਰੰਤੂ ਸਮਝ ਨਹੀ ਆਉੰਦਾ ਕਿ ਮੁਲਾਜਮਾ ਦੀ ਤਨਖਾਹ ਰੋਕ ਕੇ ਸਰਕਾਰ ਕਿਹੜੀ ਸੇਵਾ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਨਾ ਤਾਂ ਸਰਕਾਰ ਉਹਨਾ ਨੂੰ ਤਨਖਾਹ ਦੇ ਰਹੀ ਹੈ ਅਤੇ ਨਾ ਹੀ ਉਹਨਾ ਦੀ ਮਰਜਰ ਦੀ ਮੰਗ ਤੇ ਕੋਈ ਕਾਰਵਾਈ ਕਰ ਰਹੀ ਹੈ   ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਖਜਾਨਾ ਦਫਤਰਾਂ ਦਾ ਘੇਰਾÀ ਕੀਤਾ ਜਾਵੇਗਾ।

No comments: