jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 19 September 2013

ਐੱਨ.ਡੀ.ਏ.ਸਰਕਾਰ ਬਣਦਿਆਂ ਹੀ ਵਿਦੇਸ਼ਾਂ ’ਚੋਂ ਕਾਲਾ ਧਨ ਵਾਪਸ ਲਿਆਵਾਂਗੇ : ਸੁਖਬੀਰ

www.sabblok.blogspot.com

ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਨਰਿੰਦਰ ਮੋਦੀ ਦੀ ਝੋਲੀ 

ਪਾਵਾਂਗੇ 


ਰਾਹੁਲ ਗਾਂਧੀ ਗਰੀਬਾਂ ਬਾਰੇ ਕੁੱਝ ਨਹੀਂ ਜਾਣਦਾ-ਬਾਜਵਾ ਸਿਰੇ ਦਾ ਝੂਠਾ ਕਰਾਰ 

 
ਗੁਰੂ ਹਰਸਹਾਏ ਫਿਰੋਜ਼ਪੁਰ, ਜੈਤੋਂ, ਫਰੀਦਕੋਟ, ਮਨੋਹਰ ਲਾਲ, ਰਾਕੇਸ਼ ਕਪੂਰ, ਬੋਬੀ ਖੁਰਾਣਾ, ਨਰੇਸ਼ ਸੇਠੀ, ਜੋਗਿੰਦਰ ਸਿੰਘ ਕਾਲੜਾ, ਭੁਪਿੰਦਰ ਸਿੰਘ 
ਮਹਿੰਗਾਈ, ਭਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ, ਦੇ ਸਤਾਏ ਦੇਸ਼ ਦੇ ਲੋਕਾਂ ਨੂੰ ਸਿਰਫ ਭਾਜਪਾ ਆਧਾਰਿਤ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਹੀ ਰਾਹਤ ਦੇ ਸਕਦੀ ਹੈ। ਇਹ ਵਿਚਾਰ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ, ਗੁਰੂ ਹਰਸਹਾਏ, ਫਰੀਦਕੋਟ, ਜ਼ਿਲ੍ਹੇ ਵਿੱਚ ਸਥਿਤ ਗੁਰੂ ਕੀ ਢਾਬ ਜੈਤੋਂ ਅਤੇ ਹੋਰ ਕਈ ਥਾਵਾਂ ’ਤੇ ਪ੍ਰਗਟ ਕਰਦਿਆਂ ਕਿਹਾ ਕਿ ਆਗਮੀ ਲੋਕ ਸਭਾ ਚੋਣਾਂ ਉਪਰੰਤ ਦੇਸ਼ ਵਿਚ ਐਨ.ਡੀ.ਏ. ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਵਿਦੇਸ਼ੀ ਬੈਂਕਾਂ ਵਿਚ ਪਏ ਕਾਲੇ ਧੰਨ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਵਲੋਂ ਸੰਸਦ ਵਿਚ ਇਹ ਵਾਅਦਾ ਕੀਤਾ ਗਿਆ ਸੀ ਕਿ ਕਾਲੇ ਧੰਨ ਨੂੰ ਵਾਪਸ ਲਿਆਂਦਾ ਜਾਵੇਗਾ ਪਰ ਹੈਰਾਨੀ ਦੀ ਗੱਲ ਹੈ ਕਿ ਸਾਢੇ 9 ਸਾਲ ਬਾਅਦ ਵੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਲੋਂ ਜਾਣ-ਬੁੱਝ ਕੇ ਇਸ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ। ਵਿੱਤ ਮੰਤਰਾਲੇ ਵਲੋਂ ਕਾਲੇ ਧੰਨ ਦੀ ਜਾਂਚ ਨੂੰ ਅੱਧਵਾਟੇ ਛੱਡਣ ਬਾਰੇ ਸ. ਬਾਦਲ ਨੇ ਕਿਹਾ ਕਿ ‘ਮੈਨੂੰ ਯਕੀਨ ਹੈ ਕਾਂਗਰਸ ਸਰਕਾਰ ਇਸ ਸਬੰਧੀ ਜਾਂਚ ਨੂੰ ਕਦੇ ਵੀ ਸਿਰੇ ਨਹੀਂ ਲੱਗਣ ਦੇਵੇਗੀ ਕਿਉਂ ਜੋ ਸਾਰਾ ਧੰਨ ਕਾਂਗਰਸੀਆਂ ਦਾ ਹੀ ਹੈ ਜੋ ਕਿ ਇਨ੍ਹਾਂ ਬੋਫੋਰਸ ਕਾਂਡ ਤੋਂ ਲੈ ਕੇ ਕੋਲ ਘੁਟਾਲਾ, ਕਾਮਨਵੈਲਥ ਘੁਟਾਲਾ, ਆਦਰਸ਼ ਸੁਸਾਇਟੀ ਤੇ ਹਾਲ ਹੀ ਵਿਚ ਵਾਡਰਾ-ਡੀ.ਐਲ.ਐਫ ਵਰਗੇ ਘੁਟਾਲਿਆਂ ਰਾਹੀਂ ਕਮਾਇਆ ਹੈ।

ਆਗਾਮੀ ਲੋਕ ਸਭਾ ਚੋਣਾਂ ਵਿਚ ਆਜਾਦੀ ਤੋਂ ਬਾਅਦ ਹੁਣ ਤੱਕ ਸਭ ਤੋਂ ਭਰਿਸ਼ਟ ਤੇ ਨਖਿੱਧ ਯੂ.ਪੀ.ਏ. ਸਰਕਾਰ ਨੂੰ ਚਲਦਾ ਕਰਨ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਲੋਕਾਂ ਨੂੰ ਕਿਹਾ ਕਿ ‘ਤੁਸੀਂ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਹੁਣ ਤੱਕ 9 ਚੋਣਾਂ ਵਿਚ ਲੋਕ ਪੱਖੀ ਤੇ ਵਿਕਾਸ ਮੁਖੀ ਅਕਾਲੀ-ਭਾਜਪਾ ਸਰਕਾਰ ਨੂੰ ਜੇਤੂ ਹੋਣ ਦਾ ਮਾਣ ਬਖਸ਼ਿਆ ਹੈ ਤੇ ਹੁਣ ਮੌਕਾ ਆ ਗਿਆ ਹੈ ਕਿ ਦਿੱਲੀ ਵਿਖੇ ਵੀ ਆਪਣੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਨੂੰ ਬਣਦਾ ਹੱਕ ਦਿਵਾਇਆ ਜਾ ਸਕੇ’। 
ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਗਰੀਬਾਂ ਨੂੰ ਰਾਹਤ ਦਿਵਾਉਣ ਲਈ ਪੰਜਾਬ ਸਰਕਾਰ ਵਲੋਂ ਆਟਾ-ਦਾਲ ਦੇ ਲਾਭਪਾਤਰੀਆਂ ਸਬੰਧੀ ਸਰਵੇ 15 ਨਵੰਬਰ ਤੱਕ ਮੁਕੰਮਲ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। 
ਸ. ਬਾਦਲ ਵਲੋਂ ਇਸ ਮੌਕੇ ਗੁਰੂਹਰਸਹਾਏ ਵਿਖੇ 30 ਕਰੋੜ ਰੁਪੈ ਦੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ ਗਏ, ਜਿਨ੍ਹਾਂ ਵਿਚ ਬੱਸ ਸਟੈਂਡ ਦੇ ਨੀਂਹ ਪੱਥਰ ਤੋਂ ਇਲਾਵਾ 9.67 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਹਰਸਹਾਏ ਤੋਂ ਜਲਾਲਾਬਾਦ ਸੜਕ, 9.11 ਕਰੋੜ ਰੁਪਏ ਨਾਲ ਮਮਦੋਟ ਤੋਂ ਫਿਰੋਜਪੁਰ ਤੇ ਚੱਕ ਮੋਬੀਆਂ ਤੋਂ ਟਾਹਲੀਵਾਲਾ ਸੜਕਾਂ ਦਾ ਉਦਘਾਟਨ ਵੀ ਕੀਤਾ ਗਿਆ। 
ਇਸ ਮੌਕੇ ਮੁੱਖ ਸਖਸ਼ੀਅਤਾਂ ਵਿਚ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸੀਨੀਅਰ ਅਕਾਲੀ ਆਗੂ ਵਰਦੇਵ ਸਿੰਘ ਮਾਨ,ਅਕਾਲੀ ਆਗੂ ਮਿੰਟੂ ਵੋਹਰਾ, ਕਮਿਸ਼ਨਰ ਫਿਰੋਜ਼ਪੁਰ ਵੀ.ਕੇ. ਸ਼ਰਮਾ, ਡੀ.ਆਈ. ਜੀ ਮੁਨੀਸ਼ ਚਾਵਲਾ, ਡਿਪਟੀ ਕਮਿਸ਼ਨਰ ਮਨਜੀਤ ਸਿੰਘ ਨਾਰੰਗ ਹਾਜ਼ਰ ਸਨ। ਇਸੇ ਤਰ੍ਹਾਂ ਗੁਰੂ ਕੀ ਢਾਬ ਜੈਤੋਂ ਵਿਖੇ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਮੁਲਕ ਦੀਆਂ ਅਸਲ ਹਕੀਕਤਾਂ ਤੋਂ ਅਣਜਾਨ ਹਨ ਤੇ ਉਹ ਲੋਕਾਂ ਨਾਲ ਜੁੜੇ ਹੋਏ ਆਗੂ ਨਹੀਂ ਹਨ ਅਤੇ ਉਨ੍ਹਾਂ ਨੂੰ ਕੇਵਲ ਸਟੇਜਾਂ ’ਤੇ ਹੀ ਗਰੀਬਾਂ ਦੀ ਚਿੰਤਾ ਆਉਂਦੀ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੂੰ 65 ਸਾਲਾਂ ਦੀ ਦੇਰੀ ਨਾਲ ਗਰੀਬਾਂ ਦੀ ਯਾਦ ਆਈ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀ ਅਜਾਦੀ ਦੇ ਇੰਨ੍ਹੇ ਸਾਲ ਬਾਅਦ ਵੀ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੇ ਲੋਕਾਂ ਦੀਆਂ ਮੁੱਢਲੀਆਂ ਜਰੂਰਤਾਂ ਵੀ ਪੁਰੀਆਂ ਨਹੀਂ ਹੋਈਆਂ ਹਨ। 
ਇਸ ਤੋਂ ਪਹਿਲਾਂ ਵੱਡੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਆਉਣ ਵਾਲੇ ਕੁਝ ਮਹੀਨਿਆਂ ਵਿਚ ਹੀ ਬਿਜਲੀ ਸਰਪਲੱਸ ਸੂਬਾ ਬਣਾ ਦਿੱਤਾ ਜਾਵੇਗਾ। 
ਇਸ ਮੌਕੇ ਲੋਕਾਂ ਨੂੰ ਦੇਸ਼ ਵਿਚ ਐਨ.ਡੀ.ਏ. ਦੀ ਅਗਲੀ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿਹਾ ਕਿ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਸ੍ਰੀ ਨਰਿੰਦਰ ਮੋਦੀ ਦੀ ਝੋਲੀ ਵਿਚ ਪਾਈਆਂ ਜਾਣਗੀਆਂ ਤਾਂ ਜੋ ਕੇਂਦਰ ਵਿਚ ਸ੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਵਾਲੀ ਸਰਕਾਰ ਬਣਨ ਤੇ ਰਾਜ ਦੇ ਵਿਕਾਸ ਲਈ ਕੇਂਦਰ ਤੋਂ ਵੱਡੀਆਂ ਗ੍ਰਾਂਟਾ ਪ੍ਰਾਪਤ ਹੋ ਸਕਣ। 
ਇਸ ਮੌਕੇ ਸ੍ਰ. ਬਲਵਿੰਦਰ ਸਿੰਘ ਭੂੰਦੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸ੍ਰੀ ਕਮਲ ਸ਼ਰਮਾ ਪ੍ਰਧਾਨ ਬੀ ਜੇ ਪੀ ਪੰਜਾਬ, ਸ੍ਰ. ਬਲਵੰਤ ਸਿਘ ਰਾਮੂਵਾਲੀਆ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਲੋਕ ਸਭਾ, ਬੀਬੀ ਗੁਰਚਰਨ ਕੌਰ ਪੰਜਗਰਾਂਈ ਸਾਬਕਾ ਮੈਂਬਰ ਰਾਜ ਸਭਾ, ਸ੍ਰ. ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸਕੱਤਰ, ਸ੍ਰੀ ਦੀਪ ਮਲਹੋਤਰਾ ਐਮ ਐਲ ਏ ਫਰੀਦਕੋਟ, ਬੀਬੀ ਕੁਲਵਿੰਦਰ ਕੌਰ ਮੈਂਬਰ ਐਸ ਜੀ ਪੀ ਸੀ, ਸ੍ਰ. ਸੂਬਾ ਸਿੰਘ ਬਾਦਲ, ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੱਥੇਦਾਰ ਲਖਮੀਰ ਸਿੰਘ ਅਰਾਈਆਂਵਾਲਾ, ਸ: ਕੁਲਤਾਰ ਸਿੰਘ ਬਰਾੜ ਚੇਅਰਮੈਨ ਜਿਲ੍ਹਾ ਪ੍ਰਧਾਨ, ਸ: ਮੱਖਣ ਸਿੰਘ ਨੰਗਲ, ਸ: ਸੁਖਦੇਵ ਸਿੰਘ ਬਾਠ ਮੈਂਬਰ ਐਸ.ਜੀ.ਪੀ.ਸੀ. ਆਦਿ ਵੀ ਹਾਜਰ ਸਨ।

No comments: