www.sabblok.blogspot.com
ਮਿਆਣੀ, 28 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਮਿਆਣੀ ਵਿਖੇ ਹੋਏ ਇਕ ਸਮਾਗਮ ਦੌਰਾਨ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਦੀ ਅਗਵਾਈ ਵਿਚ ਨਵ ਨਿਯੁਕਤ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਵਾਹਰ ਲਾਲ ਖੁਰਾਨਾ ਤੇ ਚੇਅਰਪਰਸਨ ਬਲਾਕ ਸੰਮਤੀ ਟਾਂਡਾ ਬੀਬੀ ਸੁਖਦੇਵ ਕੋਰ ਸੱਲਾਂ ਦਾ ਅਕਾਲੀ-ਭਾਜਪਾ ਵਰਕਰਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਤੇ ਸ਼ੋ੍ਰਮਣੀ ਅਕਾਲੀ ਦਲ ਅਮਰੀਕਾ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਸ੍ਰੀ ਜਵਾਹਰ ਖੁਰਾਨਾ ਦੀ ਨਿਯੁਕਤੀ ਨਾਲ ਹਲਕਾ ਉੜਮੁੜ ਹੀ ਨਹੀਂ ਬਲਕਿ ਸਮੁੱਚੇ ਜ਼ਿਲ੍ਹੇ ਦੇ ਆਗੂਆਂ ਦਾ ਸਨਮਾਨ ਵਧਿਆ ਹੈ ਤੇ ਗੱਠਜੋੜ ਸਰਕਾਰ ਵਿਚ ਮਿਹਨਤੀ ਅਤੇ ਇਮਾਨਦਾਰ ਆਗੂਆਂ ਨੂੰ ਹਮੇਸ਼ਾ ਮਾਨ ਸਤਿਕਾਰ ਮਿਲਿਆ ਹੈ | ਸਮਾਗਮ ਦੌਰਾਨ ਟਾਂਡਾ ਸ਼ਹਿਰ ਦੇ ਆਸ ਪਾਸ ਦੇ ਪਿੰਡਾਂ ਵਿਚੋਂ ਆਏ ਅਕਾਲੀ-ਭਾਜਪਾ ਸੀਨੀਅਰ ਆਗੂਆਂ ਨੇ ਵੀ ਆਪਣੇ ਸੰਬੋਧਨ ਦੌਰਾਨ ਇਨ੍ਹਾਂ ਨਿਯੁਕਤੀਆਂ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਜਥੇ. ਮੱਖਣ ਸਿੰਘ ਮੀਰਾ ਪੁਰ, ਸੁਰਜੀਤ ਸਿੰਘ ਕੈਰੇ, ਕਿਰਪਾਲ ਸਿੰਘ ਪੰਡੋਰੀ, ਜਸਵੰਤ ਸਿੰਘ ਬਿੱਟੂ, ਪਿ੍ਥੀਪਾਲ ਸਿੰਘ ਦਾਤਾ, ਗੁਰਦਿਆਲ ਸਿੰਘ ਬੁੱਢੀ ਪਿੰਡ, ਪਰਮਿੰਦਰ ਸਿੰਘ ਮਸੀਤੀ, ਮਹਿੰਦਰ ਸਿੰਘ ਡੁਮਾਣਾ, ਸਤਨਾਮ ਸਿੰਘ ਢਿੱਲੋਂ, ਨਗਿੰਦਰ ਸਿੰਘ ਨੋਨੋਵਾਲ, ਜੁਗਲ ਕਿਸ਼ੋਰ ਭਾਗੀਆਂ, ਨੰਬਰਦਾਰ ਜੰਗਵੀਰ ਸਿੰਘ ਬਲਾਂ, ਹਰਮੀਤ ਸਿੰਘ ਸੋਨੀ, ਸੁਰਿੰਦਰ ਸਿੰਘ ਬਿੱਟਾ, ਮਨਜੀਤ ਸਿੰਘ ਕੰਧਾਲਾ ਜੱਟਾਂ, ਹਰਵਿੰਦਰ ਸਿੰਘ ਚਾਹਲ, ਸਰਪੰਚ ਸੁਖਵਿੰਦਰ ਸਿੰਘ ਕੰਧਾਲਾ ਸ਼ੇਖ਼ਾ, ਦਵਿੰਦਰ ਸਿੰਘ ਨੰਗਲਖੁੰਗਾ, ਬੀਬੀ ਹਰਵਿੰਦਰ ਕੌਰ, ਬੀਬੀ ਸੁਰਿੰਦਰ ਕੌਰ, ਸੁਖਵਿੰਦਰ ਸਿੰਘ ਨੋਨੋਵਾਲ, ਬਿੱਟਾ ਝਾਵਾਂ, ਗੁਰਮੇਲ ਸਿੰਘ ਜੋੜਾ, ਬਿਸ਼ਨ ਸਿੰਘ, ਚੌਧਰੀ ਕਮਲ ਕ੍ਰਿਸ਼ਨ, ਰੇਸ਼ਮ ਸਿੰਘ ਕੰਧਾਲਾ, ਸੁਭਾਸ਼ ਸੋਂਧੀ, ਹਰਪ੍ਰੀਤ ਸੈਣੀ, ਲਾਲਾ ਬਿਸ਼ਨ ਦਾਸ, ਬਗ਼ੀਚਾ ਸਿੰਘ, ਸਰਬਜੀਤ ਸਿੰਘ ਮੋਮੀ, ਸਤਿੰਦਰ ਸਿੰਘ ਸੰਧੂ, ਸੋਨੂੰ ਜਾਜਾ, ਗੁਰਵਿੰਦਰ ਸਿੰਘ ਮੋਹਕਮ ਗੜ੍ਹ, ਸਤਪਾਲ ਸਿੰਘ, ਫੁੱਲਬਾਗ ਸਿੰਘ, ਪ੍ਰੇਮ ਸਿੰਘ, ਸਰਪੰਚ ਸੁਰਜੀਤ ਸਿੰਘ, ਮੈਨੇਜਰ ਅਵਤਾਰ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰਪਾਲ ਸਿੰਘ, ਸਰਪੰਚ ਗੋਲਡੀ ਮੁਲਤਾਨੀ, ਗੁਲਸ਼ਨ ਭਗਤ, ਦਰਸ਼ਨ ਸਿੰਘ, ਝੱਜਾ ਸਿੰਘ, ਨੰਬਰਦਾਰ ਸੂਰਤ ਸਿੰਘ, ਜਰਨੈਲ ਸਿੰਘ, ਤਰਲੋਕ ਸਿੰਘ, ਸ਼ਿਵ ਦੀਪ ਸਿੰਘ ਰੜਾ, ਸਰਪੰਚ ਨਿਸ਼ਾਨ ਸਿੰਘ, ਬਿਕਰਮਜੀਤ ਸਿੰਘ, ਕੁਲਜੀਤ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਤਰਸੇਮ ਲਾਲ, ਪ੍ਰਧਾਨ ਚਰਨ ਸਿੰਘ ਆਦਿ ਮੌਜੂਦ ਸਨ |
No comments:
Post a Comment