ਮਨਜੀਤ ਸਿੰਘ ਜੀ. ਕੇ. ਭਾਰਤੀ ਡਿਪਟੀ ਹਾਈ ਕਮਿਸ਼ਨ ਲੰਡਨ ਕੋਲ ਵੀਜ਼ਾ ਸਮੱਸਿਆਵਾਂ ਬਾਰੇ ਅਤੇ ਸਕਾਟਲੈਂਡ ਸਰਕਾਰ ਕੋਲ ਕਿ੍ਪਾਨ ਦਾ ਮੁੱਦਾ ਉਠਾਇਆ
www.sabblok.blogspot.com
ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ. ਕੇ. ਅਤੇ 9 ਮੈਂਬਰੀ ਵਫਦ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨ ਲੰਡਨ ਸ੍ਰੀ ਵਰਿੰਦਰ ਪੌਲ ਨਾਲ ਮੁਲਾਕਾਤ ਕਰਕੇ ਭਾਰਤੀ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਵੀਜ਼ਾ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ | ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਤਾਨਵੀ ਸਿੱਖਾਂ ਨੂੰ ਭਾਰਤ ਦੀ ਇਤਿਹਾਸਕ ਯਾਤਰਾ ਲਈ ਗਰੁੱਪ ਵੀਜਾ ਲੈਣ ਦੀ ਆਗਿਆ ਦੇਣ ਦੀ ਮੰਗ ਕੀਤੀ ਜਿਸ ਲਈ ਸ੍ਰੀ ਪੌਲ ਨੇ ਹਾਂ ਪੱਖੀ ਹੁੰਗਾਰਾ ਦਿੱਤਾ | ਇਸੇ ਤਰ੍ਹਾਂ ਸ: ਜੀ. ਕੇ. ਦੀ ਅਗਵਾਈ ਵਿਚ ਆਏ ਵਫਦ ਨੇ ਸਕਾਟਲੈਂਡ ਸਰਕਾਰ ਕੋਲ ਕਿ੍ਪਾਨ ਦੇ ਮੁੱਦੇ ਤੇ ਵਿਚਾਰ ਕੀਤੀ ਅਤੇ ਕਿਹਾ ਕਿ ਹਰ ਹਾਲਤ ਵਿਚ ਸਿੱਖਾਂ ਨੂੰ ਕਿ੍ਪਾਨ ਪਹਿਨਣੀ ਜ਼ਰੂਰੀ ਹੈ | ਉਨ੍ਹਾਂ ਸਕਾਟਲੈਂਡ ਦੇ ਕੈਬਨਿਟ ਅਤੇ ਸੈਕਟਰੀ ਫਾਰ ਜਸਟਿਸ ਕੈਨੀ ਮੈਕ ਨਾਲ ਗੱਲ ਕਰਦਿਆਂ ਈਡਨਬਰਗ ਦੀ ਜੇਲ੍ਹ ਵਿਚ 12 ਸਾਲ ਦੀ ਸਜ਼ਾ ਕੱਟ ਰਹੀ ਸਿੱਖ ਬੀਬੀ ਨੂੰ ਇਕ ਗ੍ਰੰਥੀ ਨਾਲ ਇਸ ਕਰਕੇ ਨਹੀਂ ਮਿਲਣ ਦਿੱਤਾ ਜਾਂਦਾ ਕਿਉਂਕਿ ਗ੍ਰੰਥੀ ਨੇ ਕਿ੍ਪਾਨ ਉਤਾਰ ਕੇ ਜੇਲ੍ਹ ਵਿਚ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ | ਮਿ ਕੈਨੀ ਨੇ ਭਰੋਸਾ ਦੁਆਇਆ ਕਿ ਉਹ ਇਸ ਬਾਰੇ ਸਰਕਾਰ ਕੋਲ ਜ਼ਰੂਰ ਗੱਲ ਕਰਨਗੇ | ਉਨ੍ਹਾਂ ਕਿਹਾ ਕਿ ਉਹ ਇਹ ਜਾਣਦੇ ਹਨ ਕਿ ਇਹ ਮੰਗ ਜਾਇਜ਼ ਹੈ ਅਤੇ ਕਿ੍ਪਾਨ ਸਿੱਖਾਂ ਦਾ ਧਾਰਮਿਕ ਚਿੰਨ ਹੈ | ਇਸ ਸਬੰਧੀ 17 ਜੁਲਾਈ 2013 ਨੂੰ ਸਿੱਖਾਂ ਅਤੇ ਸਰਕਾਰ ਵਿਚਕਾਰ ਸਮਝੌਤਾ ਹੋਇਆ ਸੀ | ਸਕਾਟਲੈਂਡ ਦੀ ਅਦਾਲਤ ਵਿਚ ਕਿ੍ਪਾਨ ਪਹਿਣ ਕੇ ਜਾਣ ਵਾਲੇ ਸਿੱਖ ਨੂੰ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਦੱਸਣਾ ਜ਼ਰੂਰੀ ਹੈ ਕਿ ਉਹ ਕਿ੍ਪਾਨ ਪਹਿਨਦਾ ਹੈ |
No comments:
Post a Comment