jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 30 September 2013

ਚਾਰਾ ਘੋਟਾਲੇ ਵਿੱਚ ਲਾਲੂ ਯਾਦਵ ਦੋਸ਼ੀ ਕਰਾਰ, ਜੇਲ੍ਹ ਭੇਜਿਆ

www.sabblok.blogspot.com 

ਬਿਹਾਰ ਵਿੱਚ ਚਾਰਾ ਘੁਟਾਲੇ ਨਾਲ ਜੁੜੇ ਇੱਕ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸ਼ਾਦ ਯਾਦਵ ਨੂੰ ਦੋਸ਼ੀ ਠਹਿਰਾਇਆ ਹੈ।
  ਅਦਾਲਤ ਦੇ ਫੈਸਲੇ ਤੋਂ ਬਾਅਦ ਉਸਨੂੰ  ਰਾਂਚੀ ਦੀ ਬਿਰਸਾ ਮੁੰਡਾ ਦੀ ਜੇਲ੍ਹ ਵਿੱਚ ਲਿਜਾਇਆ ਗਿਆ ਹੈ।
ਇਸ ਮਾਮਲੇ ਵਿੱਚ  44 ਹੋਰ ਵਿਅਕਤੀ ਵੀ ਸਨ  ਅਤੇ ਸਾਰਿਆਂ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆਹੈ । ਸਜ਼ਾ ਦਾ ਐਲਾਨ ਤਿੰਨ ਅਕਤੂਬਰ ਨੂੰ ਹੋਵੇਗਾ।
ਸੀਬੀਆਈ  ਦੇ  ਅਧਿਕਾਰੀਆਂ ਨੇ ਰਾਂਚੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਲਾਲੂ ਯਾਦਵ ਅਤੇ ਜਗਨਨਾਥ ਮਿਸ਼ਰਾ  ਨੂੰ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਹੋ ਸਕਦੀ ਹੈ।
ਲਾਲੂ ਪ੍ਰਸ਼ਾਦ  ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ  ਉਪਰ ਆਪਣੀ  ਪ੍ਰਕਿਰਿਆ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ  ਰਾਜੀਵ ਪ੍ਰਤਾਪ ਰੂਡੀ ਨੇ  ਕਿਹਾ ਕਿ ਇਹ  ਫੈਸਲਾ ਦੇਰ ਨਾਲ ਤਾਂ ਆਇਆ ਹੈ ਪਰ  ਸਹੀ ਫੈਸਲਾ ਹੈ।
 ਜਨਤਾ ਦਲ ( ਯੂ) ਦੇ ਨੇਤਾ ਸਾਬਿਰ ਅਲੀ ਨੇ ਕਿਹਾ ਹੈ ਕਿ ਇਸ ਫੈਸਲੇ  ਦੇ ਬਾਅਦ ਲੋਕਾਂ ਦਾ ਨਿਆਪਾਲਿਕਾ ਉਪਰ ਵਿਸ਼ਵਾਸ਼ ਵਧੇਗਾ , ਜੋ ਇਹ ਮੰਨਦੇ ਸਨ ਕਿ  ਨੇਤਾਵਾਂ ਨੂੰ ਸਜ਼ਾ ਨੂੰ ਕਦੇ ਨਹੀ ਮਿਲਦੀ ।
 ਰਾਂਚੀ ਦੀ ਸੀਬੀਆਈ ਅਦਾਲਤ ਨੇ 17 ਸਤੰਬਰ ਨੂੰ ਇਸ ਮਾਮਲੇ  ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ ।
ਇਸ ਮਾਮਲੇ ਵਿੱਚ  ਲਾਲੂ ਯਾਦਵ ਵੱਲੋਂ ਦਾਇਰ ਕੀਤੀ ਜੱਜ ਬਦਲਣ ਦੀ  ਅਰਜ਼ੀ  ਸੁਪਰੀਮ ਕੋਰਟ ਨੇ 13 ਅਗਸਤ ਨੂੰ ਖਾਰਿਜ਼ ਕਰ ਦਿੱਤੀ ਸੀ ।
 ਲਾਲੂ ਯਾਦਵ ਨੇ ਆਪਣੀ  ਅਪੀਲ ਵਿੱਚ  ਟਰਾਇਲ ਕੋਰਟ ਦੇ ਜੱਜ ਪੀਕੇ ਸਿੰਘ ਉਪਰ ਭੇਦਭਾਵ ਵਰਤਨ ਦਾ ਦੋਸ਼  ਲਾਇਆ ਸੀ।
 ਲਾਲੂ ਸਮੇਤ  44 ਹੋਰ  ਲੋਕਾਂ ਨੂੰ  ਚਾਇਬਾਸਾ  ਖਜ਼ਾਨੇ  ਵਿੱਚੋਂ  90 ਦੇ ਦਹਾਕੇ  'ਚ   37.7 ਕਰੋੜ ਰੁਪਏ   ਕਢਵਾਉਣ ਦੇ ਮਾਮਲੇ ਵਿੱਚ  ਨਾਮਜ਼ਦ ਕੀਤਾ ਸੀ ।   ਚਾਇਬਾਸਾ ਉਪਰ ਅਣਵੰਡੇ ਬਿਹਾਰ ਦਾ ਹਿੱਸਾ ਸੀ ।  ਚਾਰਾ ਘੁਟਾਲੇ ਵਿੱਚ ਵਿਸ਼ੇਸ਼ ਅਦਾਲਤ ਨੇ 53 ਵਿੱਚੋਂ  44 ਮਾਮਲਿਆਂ ਉਪਰ ਅਦਾਲਤ ਨੇ  ਪਹਿਲਾਂ ਹੀ ਸਜ਼ਾ ਸੁਣਾਈ ਹੋਈ ਹੈ।
ਬਿਹਾਰ ਦੇ ਸਾਬਕਾ ਮੁੱਖ ਮੰਤਰੀ  ਜਗਨਨਾਥ ਮਿਸ਼ਰਾ,  ਸਾਬਕਾ ਮੰਤਰੀ ਵਿਦਿਆ ਸਾਗਰ  ਨਿਸ਼ਾਦ, ਆਰ ਕੇ ਰਾਣਾ ਅਤੇ ਧਰੁੱਵ  ਭਗਤ ਵੀ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਹਨ।

No comments: