www.sabblok.blogspot.com
ਦਮਾਤੁਰੂ : ਨਾਈਜੀਰੀਆ ਨੂੰ ਇਸਲਾਮੀ ਰਾਸ਼ਟਰ ਬਣਾਉਣ ਲਈ ਅੱਤਵਾਦ ਦਾ ਰਾਹ ਅਪਣਾ ਚੁੱਕੇ ਧੜੇ ਬੋਕੋ ਹਰਾਮ ਨੇ ਇਕ ਵਾਰ ਫੇਰ ਵਿਦਿਆਰਥੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਦੇਸ਼ ਦੇ ਉੱਤਰੀ-ਪੂਰਬੀ ਸੂਬੇ ਯੋਬੇ ਦੇ ਪੇਂਡੂ ਇਲਾਕੇ ਗੁਜਬਾ 'ਚ ਸਥਿਤ ਖੇਤੀਬਾੜੀ ਕਾਲਜ 'ਤੇ ਅੱਤਵਾਦੀਆਂ ਨੇ ਐਤਵਾਰ ਸਵੇਰੇ ਹਮਲਾ ਕੀਤਾ। ਉਨ੍ਹਾਂ ਸੌ ਰਹੇ ਵਿਦਿਆਰਥੀਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਇਸ ਹਮਲੇ 'ਚ 50 ਲੋਕਾਂ ਦੀ ਮੌਤ ਹੋ ਗਈ ਹੈ। ਅਫਰੀਕਾ ਦੇ ਦੂਸਰੇ ਸਭ ਤੋਂ ਵੱਡੇ ਅਰਥਚਾਰੇ ਅਤੇ ਸਭ ਤੋਂ ਵੱਡੇ ਤੇਲ ਬਰਾਮਦਕਾਰ ਲਈ ਬੋਕੋ ਹਰਾਮ ਅਤੇ ਅਲਕਾਇਦਾ ਨਾਲ ਜੁੜਿਆ ਧੜਾ ਅੰਸਾਰੂ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੇ ਹਨ। ਯੋਬੇ ਦੀ ਰਾਜਧਾਨੀ ਦਮਾਤੁਰੂ ਦੇ ਹਸਪਤਾਲ 'ਚ ਹੁਣ ਤਕ 40 ਲਾਸ਼ਾਂ ਲਿਆ ਚੁੱਕੇ ਹਨ। ਮਰਨ ਵਾਲਿਆਂ 'ਚ ਜ਼ਿਆਦਾਤਰ ਵਿਦਿਆਰਥੀ ਹਨ। ਫ਼ੌਜ ਨੇ ਦੱਸਿਆ ਕਿ ਡਾਰਮੈਟਰੀ 'ਚ ਸੌਂ ਰਹੇ ਵਿਦਿਆਰਥੀਆਂ 'ਤੇ ਹਮਲੇ ਪਿੱਛੋਂ ਕਰੀਬ ਇਕ ਹਜ਼ਾਰ ਵਿਦਿਆਰਥੀ ਭੱਜਣ 'ਚ ਸਫਲ ਰਹੇ। ਬੰਦੂਕਧਾਰੀਆਂ ਨੇ ਕਲਾਸਾਂ 'ਚ ਅੱਗ ਵੀ ਲਗਾ ਦਿੱਤੀ। ਬੋਕੋ ਹਰਾਮ ਪੱਛਮੀ ਸਿੱਖਿਆ ਦਾ ਵਿਰੋਧ ਕਰਦਾ ਹੈ। ਧੜੇ ਦੇ ਅੱਤਵਾਦੀ ਕਈ ਵਾਰ ਸਕੂਲਾਂ ਅਤੇ ਕਾਲਜਾਂ 'ਤੇ ਹਮਲੇ ਕਰ ਚੁੱਕੇ ਹਨ। ਮਈ 'ਚ ਰਾਸ਼ਟਰਪਤੀ ਗੁਡਲਕ ਜੌਨਥਨ ਨੇ ਇਸਲਾਮੀ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਦਾ ਐਲਾਨ ਕੀਤਾ ਸੀ। ਉਨ੍ਹਾਂ ਯੋਬੇ ਸਣੇ ਤਿੰਨ ਸੂਬਿਆਂ 'ਚ ਐਮਰਜੈਂਸੀ ਲਗਾ ਦਿੱਤੀ ਸੀ। ਇਸ ਇਲਾਕੇ 'ਚ ਹੋਈ ਫ਼ੌਜੀ ਕਾਰਵਾਈ ਦੌਰਾਨ ਕੱਟੜਪੰਥੀ ਆਪਣੇ ਟਿਕਾਣੇ ਛੱਡ ਕੇ ਭੱਜ ਗਏ ਅਤੇ ਹਿੰਸਾ 'ਚ ਘਾਟ ਆਈ ਸੀ। ਪਰ ਜਲਦ ਹੀ ਉਨ੍ਹਾਂ ਬਦਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਇਲਾਕੇ ਦੇ ਦੋ ਸਕੂਲਾਂ 'ਤੇ ਜੂਨ 'ਚ ਹਮਲਾ ਹੋਇਆ ਸੀ। ਇਨ੍ਹਾਂ ਹਮਲਿਆਂ 'ਚ 27 ਵਿਦਿਆਰਥੀ ਅਤੇ ਇਕ ਅਧਿਆਪਕ ਨੇ ਆਪਣੀ ਜਾਨ ਗੁਆਈ ਸੀ। ਜੁਲਾਈ 'ਚ ਮਾਮੁਡੋ ਕਸਬੇ 'ਚ ਅੱਤਵਾਦੀਆਂ ਨੇ ਬੰਦੂਕਾਂ ਅਤੇ ਧਮਾਖਾਖੇਜ਼ ਸਮੱਗਰੀਆਂ ਨਾਲ ਡੌਰਮੈਟਰੀ 'ਤੇ ਹਮਲਾ ਕੀਤਾ ਸੀ। ਇਸ ਵਿਚ ਮਾਰੇ ਗਏ 42 ਲੋਕਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਸਨ।
No comments:
Post a Comment