ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਵਲੋਂ 10ਵਾਂ ਫ੍ਰੀ ਆਈ ਕੈਂਪ ਲਗਾਇਆ
www.sabblok.blogspot.com
ਗਰੀਬਾਂ ਦੀ ਨਿਸ਼ਕਾਮ ਸੇਵਾ ਤੋਂ ਉੱਤਮ ਸੇਵਾ ਹੋਰ ਨਹੀਂ--ਸੰਤ ਨਿਰਮਲ ਜੀ ਮਹਾਰਾਜ
ਜਗਰਾਓਂ, 22 ਸਤੰਬਰ ( ਹਰਵਿੰਦਰ ਸੱਗੂ )¸ਸ. ਅਜੈਬ ਸਿੰਘ ਸੱਗੂ ਵੈੱਲਫੇਅਰ ਕੌਂਸਲ ਰਜਿ.
ਜਗਰਾਓਂ ਵਲੋਂ ਅੱਖਾਂ ਦਾ 10ਵਾਂ ਫ੍ਰੀ ਆਈ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਸੰਤ ਬਾਬਾ
ਨਿਰਮਲ ਜੀ ਮਹਾਰਾਜ ਅਤੇ ਬਾਬਾ ਮੋਹਣ ਸਿੰਘ ਸੱਗੂ ਦੇ ਅਸ਼ੀਰਵਾਦ ਅਤੇ ਸਹਿਯੋਗ ਸਦਕਾ
ਸਰਪ੍ਰਸਤ ਕੰਵਲਜੀਤ ਸਿੰਘ ਮੱਲ੍ਹਾ ਅਤੇ ਪ੍ਰਸ਼ੋਤਮ ਲਾਲ ਖਲੀਫਾ ਦੀ ਅਗਵਾਈ ਹੇਠ ਗੁਰਦੁਆਰਾ
ਵਿਸ਼ਵਕਰਮਾਂ ਮੰਦਰ ਅੱਡਾ ਰਾਏਕੋਟ ਵਿਖੇ ਲਗਾਇਆ ਗਿਆ। ਜਿਸਦਾ ਉਦਘਾਟਨ ਸੰਤ ਨਿਰਮਲ ਜੀ
ਮਹਾਰਾਜ ਅਤੇ ਬਾਬਾ ਮੋਹਣ ਸਿੰਘ ਸੱਗੂ ਨੇ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਇਸ
ਸੰਸਾਰ ਉਪਰ ਦੁਨੀਆਂ ਹੋ ਕੇ ਤੁਰ ਜਾਂਦੀ ਹੈ ਉਨ੍ਹਾਂ ਵਿਚੋਂ ਕੁਝ ਇਨਸਾਨ ਅਜਿਹੇ ਹੁੰਦੇ
ਹਨ ਜੋ ਕਿ ਸਮਾਜ ਲਈ ਕੁਝ ਆਪਣੇ ਜੀਵਨ ਦੌਰਾਨ ਕਰਕੇ ਜਾਂਦੇ ਹਨ। ਜਿਸ ਕਾਰਨ ਉਹ ਮਰ ਕੇ ਵੀ
ਜਿਉਂਦਾ ਰਹਿੰਦੇ ਹਨ ਅਤੇ ਸਮਾਜ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਹੈ। ਮਾਂ-ਬਾਪ
ਦੇ ਸਰਾਧ ਕਰਨ ਨਾਲੋਂ ਉਨ੍ਹਾਂ ਦੀ ਯਾਦ ਵਿਚ ਅਜਿਹੇ
ਕੈਂਪ ਲਗਾ ਕੇ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਨਾਲੋਂ ਵਧੀਆ ਸ਼ਰਧਾਂਜ਼ਲੀ
ਬਜ਼ੁਰਗਾਂ ਨੂੰ ਹੋਰ ਕੋਈ ਨਹੀਂ ਹੋ ਸਕਦੀ। ਕੌਂਸਲ ਵਲੋਂ ਲਗਾਏ ਗਏ ਦਸਵੇਂ ਕੈਂਪ ਦੌਰਾਨ
ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਐਸ. ਆਰ. ਕਲੇਰ , ਸਾਬਕਾ ਵਿਧਾਇਕ ਭਾਗ ਸਿੰਘ
ਮੱਲ੍ਹਾ, ਯੂਥ ਅਕਾਲੀ ਦਲ ਦੇ ਕੌਮੀ ਜ. ਸਕੱਤਰ ਕਰਨ ਗਾਲਿਬ, ਸ਼੍ਰੋਮਣੀ ਕਮੇਟੀ ਮੈਂਬਰ
ਗੁਰਚਰਨ ਸਿੰਘ ਗਰੇਵਾਲ, ਸਾਬਕਾ ਮੈਂਬਰ ਹਰਸੁਰਿੰਦਰ ਸਿੰਘ ਗਿੱਲ, ਡਾ. ਨਰਿੰਦਰ ਸਿੰਘ,
ਸ਼੍ਰੀਮਤੀ ਤ੍ਰਿਸ਼ਲਾ ਜੈਨ, ਅਮਨਜੀਤ ਸਿੰਘ ਖੈਹਰਾ, ਬਲਾਕ ਸੰਮਤੀ ਚੇਅਰਮੈਨ ਦੀਦਾਰ ਸਿੰਘ
ਮਲਕ, ਧਰਮਪਾਲ ਚਾਵਲਾ, ਸੰਜੀਵ ਕੁਮਾਰ ਗੋਗੀ, ਅਮਰ ਸਿੰਘ ਬੇਦੀ ਆਦਿ ਨੇ ਸੰਬੋਧਨ ਕਿਹਾ ਕਿ
ਨਿਸ਼ਕਾਮ ਭਾਵਨਾ ਨਾਲ ਗਰੀਬ ਦੀ ਸੇਵਾ ਬਹੁਤ ਹੀ ਉੱਤਮ ਸੇਵਾ ਹੈ। ਅੱਜ ਦੇ ਸਮੇਂ ਵਿਚ
ਮਹਿੰਗਾਈ ਕਾਰਨ ਇਲਾਜ ਕਰਵਾਉਣਾ ਗਰੀਬ ਵਿਅਕਤੀ ਦੇ ਵਸ 'ਚ ਨਹੀਂ ਰਿਹਾ। ਇਸ ਮੌਕੇ ਅੱਖਾਂ
ਦੇ ਮਾਹਿਰ ਸਟੇਟ ਐਵਾਰਡੀ ਡਾ. ਰਮੇਸ਼ ਮਨਸੂਰਾਂ ਨੇ ਕਿਹਾ ਅੱਖਾਂ ਦੀਆਂ ਬਹੁਤ ਸਾਰੀਆਂ
ਬਿਮਾਰੀਆਂ ਤੋਂ ਸਮੇਂ-ਸਮੇਂ 'ਤੇ ਅੱਖਾਂ ਚੈੱਕ ਕਰਵਾਉਣ ਅਤੇ ਉਨ੍ਹਾਂ ਦੇ ਮੁਢਲੇ ਇਲਾਜ
ਨਾਲ ਬਚਿਆ ਜਾ ਸਕਦਾ ਹੈ। ਜੇਕਰ ਅਸੀਂ ਆਪਣੇ ਪਿਆਰਿਆਂ ਦੀਆਂ ਅੱਖਾਂ ਮਰਨ ਉਪਰੰਤ ਜਲਾਉਣ
ਦੀ ਬਜਾਏ ਉਨ੍ਹਾਂ ਨੂੰ ਦਾਨ ਕਰ ਦੇਈਏ ਤਾਂ ਉਸ ਨਾਲ ਤੁਸੀਂ ਉਨ੍ਹਾਂ ਨੂੰ ਇਸ ਸੰਸਾਰ ਵਿਚ
ਕੁਝ ਸਮਾਂ ਹੋਰ ਜਿਉਂਦੇ ਦੇਖ ਸਕਦੇ ਹੋ। ਇਸ ਮੌਕੇ ਡਾ. ਰਮੇਸ਼ ਨੇ ਅੱਖਾਂ ਦੇ ਬਚਾਅ ਅਤੇ
ਉਨ੍ਹਾਂ ਦੇ ਇਲਾਜ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਅਤੇ ਅੱਖਾਂ ਦਾਨ ਕਰਨ ਲਈ
ਪ੍ਰੇਰਿਤ ਕੀਤਾ। ਇਸ ਮੌਕੇ ਡਾ. ਰਮੇਸ਼ ਅਤੇ ਉਨ੍ਹਾਂ ਦੀ ਟੀਮ ਵਲੋਂ 485 ਦੇ ਕਰੀਬ
ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਸ ਸਮੇਂ ਚੈੱਕਅਪ ਦੌਰਾਨ 98 ਮਰੀਜ਼
ਅੱਖਾਂ ਦੇ ਅਪ੍ਰੇਸ਼ਨ ਵਾਲੇ ਸਾਹਮਣੇ ਆਏ ਜਿਨ੍ਹਾਂ ਦੇ ਅਪ੍ਰੇਸ਼ਨ ਕ੍ਰਮਵਾਰ ਡਾ. ਰਮੇਸ਼
ਦੇ ਲੁਧਿਆਣਾ ਸਥਿਤ ਹਸਪਤਾਲ 'ਚ ਫ੍ਰੀ ਕਰਵਾਏ ਜਾਣਗੇ। ਇਸ ਮੌਕੋ ਵਿਸ਼ਾਲ ਜੈਨ ਡਾਇਰੈਕਟਰ
ਸੇਂਟ ਮਹਾਂ ਪ੍ਰਗਿਆ ਸਕੂਲ ਜਗਰਾਓਂ, ਜਸਪਾਲ ਸਿੰਘ ਹੇਰਾਂ, ਪ੍ਰੀਤਮ ਸਿੰਘ ਸੱਗੂ, ਕੁਲਦੀਪ
ਸਿੰਘ ਗਰੇਵਾਲ , ਕੌਂਸਲ ਦੇ ਸੈਕਟਰੀ ਪ੍ਰਵੀਨ ਜੈਨ, ਕੈਸ਼ੀਅਰ ਨਰੇਸ਼ ਗੁਪਤਾ,
ਮਹਿੰਦਰਜੀਤ ਵਿੱਕੀ, ਯੂਥ ਆਗੂ ਦੀਪਇੰਦਰ ਸਿੰਘ ਭੰਡਾਰੀ, ਰਾਕੇਸ਼ ਸਿੰਗਲਾ, ਜੁਆਇੰਟ
ਸੈਕਟਰੀ ਰਵਿੰਦਰ ਜੈਨ, ਲਾਲਾ ਕੀਮਤ ਰਾਏ , ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਵਲੋਂ ਕੀਤਾ
ਗਿਆ, ਗੁਰਦੁਆਰਾ ਵਿਸ਼ਵਕਰਮਾਂ ਮੰਦਰ ਦੇ ਪ੍ਰਧਾਨ ਪ੍ਰਧਾਨ ਦਰਸ਼ਨ ਸਿੰਘ ਸੱਗੂ,
ਪ੍ਰਿਤਪਾਲ ਸਿੰਘ ਮਣਕੂ, ਚੇਅਰਮੈਨ ਪ੍ਰਤਾਪ ਸਿੰਘ, ਹਰਜਿੰਦਰ ਸਿੰਘ ਗੁੱਲੂ, ਡਾ. ਠਾਕਰ
ਸਿੰਘ, ਜਸਵੰਤ ਸਿੰਘ ਸੱਗੂ, ਲੰਗਰ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ, ਡਾ. ਮਲਕੀਤ ਸਿੰਘ,
ਰਵਿੰਦਰ ਜੈਨ, ਸੋਹਨ ਸਿੰਘ ਸੱਗੂ, ਸੁਖਪਾਲ ਖੈਰਾ, ਦਰਸ਼ਨ ਦੇਸ਼ ਭਗਤ, ਕੌਂਸਲਰ ਕੰਵਰਪਾਲ
ਸਿੰਘ, ਰਜਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਸੱਗੂ, ਪ੍ਰਹਿਲਾਦ ਪੱਪੂ ਯਾਦਵ, ਡਾ.
ਅਸ਼ੋਕ ਸ਼ਰਮਾਂ, ਸਤਵਿੰਦਰ ਸਿੰਘ ਸੱਗੂ, ਅਮਰਿੰਦਰ ਸਿੰਘ ਸੱਗੂ, ਹਰਬੰਸ ਲਾਲ ਗੁਪਤਾ ਤੋਂ
ਇਲਾਵਾ ਕੌਂਸਲ ਦੇ ਸਮੂਹ ਮੈਂਬਰ ਅਤੇ ਇਲਾਕੇ ਦੀਆਂ ਹੋਰ ਬਹੁਤ ਸਾਰੀਆਂ ਮਾਨਯੋਗ
ਸਖਸ਼ੀਅਤਾਂ ਨੇ ਸ. ਅਜੈਬ ਸਿੰਘ ਸੱਗੂ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
No comments:
Post a Comment