www.sabblok.blogspot.com
ਨਵੀਂ ਦਿੱਲੀ, 30 ਸਤੰਬਰ (ਏਜੰਸੀ) - ਖੱਬੇ ਹੱਥ ਦੇ ਸਟਾਰ ਬੱਲੇਬਾਜ ਯੁਵਰਾਜ ਸਿੰਘ ਨੇ ਆਸਟ੍ਰੇਲੀਆ ਦੇ ਨਾਲ ਅਗਲੇ ਮਹੀਨੇ ਹੋਣ ਵਾਲੀ ਸੱਤ ਵਨਡੇ ਤੇ ਇੱਕ ਟੀ - 20 ਮੁਕਾਬਲੇ ਦੀ ਸੀਰੀਜ ਲਈ ਭਾਰਤੀ ਟੀਮ 'ਚ ਵਾਪਸੀ ਕੀਤੀ ਹੈ। ਵੀਰੇਂਦਰ ਸਹਿਵਾਗ ਤੇ ਗੌਤਮ ਗੰਭੀਰ ਨੂੰ ਇੱਕ ਵਾਰ ਫਿਰ ਮੌਕਾ ਨਹੀਂ ਮਿਲ ਸਕਿਆ ਹੈ। ਯੁਵਰਾਜ ਭਾਰਤ ਲਈ ਆਖਰੀ ਵਾਰ ਜਨਵਰੀ 2013 'ਚ ਧਰਮਸ਼ਾਲਾ 'ਚ ਖੇਡੇ ਸਨ। ਭਾਰਤ - ਆਸਟ੍ਰੇਲੀਆ ਸੀਰੀਜ ਦੀ ਸ਼ੁਰੁਆਤ 10 ਅਕਤੂਬਰ ਨੂੰ ਰਾਜਕੋਟ 'ਚ ਹੋਣ ਵਾਲੇ ਇੱਕੋ-ਇਕ ਟੀ - 20 ਮੁਕਾਬਲੇ ਦੇ ਨਾਲ ਹੋਵੇਗੀ। ਪਹਿਲਾ ਵਨਡੇ 13 ਅਕਤੂਬਰ ਨੂੰ ਪੁਣੇ ਤੇ ਅੰਤਿਮ ਮੈਚ 2 ਨਵੰਬਰ ਨੂੰ ਬੇਂਗਲੁਰੂ 'ਚ ਹੋਵੇਗਾ। ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਧੁਰੰਧਰ ਬੱਲੇਬਾਜ ਯੁਵਰਾਜ ਸਿੰਘ ਦੀ ਆਸਟ੍ਰੇਲੀਆ ਦੇ ਖਿਲਾਫ ਘਰੇਲੂ ਵਨਡੇ ਸੀਰੀਜ ਲਈ ਟੀਮ ਇੰਡੀਆ 'ਚ ਵਾਪਸੀ ਪਹਿਲਾਂ ਤੋਂ ਹੀ ਤੈਅ ਦਿੱਖ ਰਹੀ ਸੀ। ਯੁਵਰਾਜ ਇਸ ਸਮੇਂ ਚੰਗੀ ਫਾਰਮ 'ਚ ਹਨ ਤੇ ਘਰੇਲੂ ਕ੍ਰਿਕੇਟ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਵਾਪਸੀ ਦੇ ਰੂਪ 'ਚ ਮਿਲਿਆ ਹੈ।
No comments:
Post a Comment