jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 30 September 2013

ਨਵੇਂ ਗ਼ਦਰ ਦਾ ਹੋਕਾ ਦੇਵੇਗਾ: ਮੇਲਾ ਗ਼ਦਰ ਸ਼ਤਾਬਦੀ ਦਾ

www.sabblok.blogspot.com

ਪੰਜ ਰੋਜ਼ਾ ਮੇਲੇ ਦਾ ਉਲੀਕਿਆ ਪ੍ਰੋਗਰਾਮ

DSC05985.JPG
ਜਲੰਧਰ:     ਗ਼ਦਰ ਸ਼ਤਾਬਦੀ ਨੂੰ ਸਮਰਪਤ ਚੱਲ ਰਹੀ ਨਾਟ ਲੜੀ ਤਹਿਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਹਨਾਂ ਦੀ ਸੋਚ ਅਤੇ ਸੁਪਨਿਆਂ ਨੂੰ ਯਾਦ ਕਰਦਿਆਂ ਦੋ ਨਾਟਕਾਂ 'ਆ ਕੇ ਰਹੇਗੀ ਬਸੰਤ' ਅਤੇ 'ਮੈਂ ਫਿਰ ਆਵਾਂਗਾ' ਦਾ ਮੰਚਣ ਖਾਸ ਕਰਕੇ ਘੁੰਮਣ ਘੇਰੀਆਂ 'ਚ ਘਿਰੀ ਨੌਜਵਾਨ ਪੀੜ•ੀ ਨੂੰ ਨਵੀਂ ਸਵੇਰ ਦੀ ਆਮਦ ਲਈ ਆਸਵੰਦ ਬਣਾਉਣ ਦਾ ਸਫ਼ਲ ਉਪਰਾਲਾ ਹੋ ਨਿਬੜਿਆ।
ਸਟਾਇਲ ਆਰਟਸ ਐਸੋਸੀਏਸ਼ਨ ਜਲੰਧਰ ਦੇ ਨਿਰਦੇਸ਼ਕ ਨੀਰਜ ਕੌਸ਼ਿਕ ਵੱਲੋਂ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ 'ਆ ਕੇ ਰਹੇਗੀ ਬਸੰਤ' ਨੇ ਇਹ ਦਰਸਾਇਆ ਕਿ ਬੇਰੁਜ਼ਗਾਰੀ, ਦਿਸ਼ਾ-ਹੀਣਤਾ ਦੀ ਭੰਨੀ ਨੌਜਵਾਨ ਪੀੜ•ੀ ਉਪਰ ਨਸ਼ਿਆਂ ਦਾ ਚੌਤਰਫ਼ਾ ਹੱਲਾ ਬੋਲਿਆ ਜਾ ਰਿਹਾ ਹੈ।  ਉਹ ਜ਼ਿੰਦਗੀ ਦੇ ਗੰਭੀਰ ਅਰਥਾਂ ਅਤੇ ਸਰੋਕਾਰਾਂ ਤੋਂ ਦੂਰ ਰੱਖੇ ਜਾ ਰਹੇ ਹਨ।  ਆਪਣੇ ਇਤਿਹਾਸ, ਵਿਰਸੇ ਅਤੇ ਸਭਿਆਚਾਰ ਨੂੰ ਨਿਰਮੋਹੇ ਕੀਤੇ ਜਾ ਰਹੇ ਹਨ।
DSC05951.JPG
ਅਨੇਕਾਂ ਚੁਣੌਤੀਆਂ ਨਾਲ ਮੱਥਾ ਲਾਉਂਦੇ ਨੌਜਵਾਨਾਂ ਨੂੰ ਅਖੀਰ ਬੋਧ ਹੁੰਦਾ ਹੈ ਕਿ ਉਹਨਾਂ ਦੀ ਜੜ• ਆਪਣੀ ਮਾਂ-ਧਰਤੀ 'ਚੋਂ ਕੱਟੇ ਜਾਣ ਕਾਰਨ ਹੀ ਨਸ਼ਿਆਂ ਦੇ ਦਰਿਆ ਵਿੱਚ ਗੋਤੇ ਖਾਣ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ।  ਉਹ ਗ਼ਦਰੀ ਦੇਸ਼ ਭਗਤਾਂ ਦੇ ਇਤਿਹਾਸ ਦੇ ਲੜ ਲੱਗਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਕੇ ਨਵੇਂ ਸਮਾਜ ਦੀ ਸਿਰਜਣਾ ਲਈ ਸਮਰਪਤ ਹੁੰਦੇ ਹਨ।
ਪੰਜਾਬ ਕਲਾ ਸੰਗਮ ਫਗਵਾੜਾ ਵੱਲੋਂ ਰਾਕੇਸ਼ ਦੀ ਨਿਰਦੇਸ਼ਨਾ 'ਚ ਪ੍ਰੋ. ਪਾਲੀ ਭੁਪਿੰਦਰ ਦਾ ਲਿਖਿਆ ਨਾਟਕ 'ਮੈਂ ਫਿਰ ਆਵਾਂਗਾ' ਖੇਡਿਆ ਗਿਆ।  ਇਹ ਨਾਟਕ ਅਮਰ ਸ਼ਹੀਦਾਂ ਦੀ ਸੋਚ ਨੂੰ ਲੋਕ ਮਨਾਂ 'ਚੋਂ ਕਦੇ ਭੁਲਾਉਣ, ਕਦੇ ਆਪਣੇ ਸੌੜੇ ਹਿੱਤਾਂ ਲਈ ਵਰਤਣ ਦੀਆਂ ਯੁਗਤਾਂ ਲੜਾਉਂਦੇ ਹਨ, ਕਦੇ ਭਗਤ ਸਿੰਘ ਨੂੰ ਫਾਹੇ ਲਾਉਂਦੇ ਹਨ।  ਹਰ ਯੁੱਗ ਅੰਦਰ ਅਜੇਹਾ ਹੁੰਦਾ ਆਇਆ ਹੈ, ਅਜੇਹਾ ਸੁਨੇਹਾ ਦਿੰਦਾ ਨਾਟਕ ਇਹ ਦਰਸਾਉਂਦਾ ਹੈ ਕਿ ਆਖਰ ਬੁੱਤ ਬਣਕੇ ਕਿਸੇ ਚੌਕ 'ਚ ਗੱਡੇ ਰਹਿਣ ਦੀ ਬਜਾਏ ਸਦਾ ਸਫ਼ਰ ਅਤੇ ਸੰਘਰਸ਼ 'ਤੇ ਰਹਿਣ ਵਾਲਾ ਭਗਤ ਸਿੰਘ ਹਮੇਸ਼ਾ ਅਮਰ ਰਹਿੰਦਾ ਹੈ।  ਨੌਜਵਾਨ ਪੀੜ•ੀ ਦਾ ਰਾਹ ਦਸੇਰਾ ਬਣਦਾ ਹੈ।
ਮੰਚ ਸੰਚਾਲਨ ਦੀ ਭੂਮਿਕਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।
DSC05963.JPG
ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ, ਕਮੇਟੀ ਮੈਂਬਰ ਦੇਵ ਰਾਜ ਨਈਯਰ, ਸੀਤਲ ਸਿੰਘ ਸੰਘਾ ਅਤੇ ਹਰਬੀਰ ਕੌਰ ਬੰਨੋਆਣਾ ਹਾਜ਼ਰ ਸਨ।
ਪਹਿਲੀ ਨਵੰਬਰ 'ਮੇਲਾ ਗ਼ਦਰ ਸ਼ਤਾਬਦੀ ਦਾ' ਸਬੰਧੀ ਚੱਲ ਰਹੀਆਂ ਜ਼ੋਰਦਾਰ ਤਿਆਰੀਆਂ ਦੀ ਲੜੀ ਵਜੋਂ ਇਸ ਨਾਟਕ ਸਮਾਗਮ ਦੇ ਦਰਸ਼ਕਾਂ ਨੇ ਸਿਹਤਮੰਦ ਸਭਿਆਚਾਰਕ ਦਾ ਨਿੱਗਰ ਪ੍ਰਭਾਵ ਲਿਆ।

No comments: