www.sabblok.blogspot.com
ਸ਼ੁੱਕਰਵਾਰ –ਸ਼ਨੀਵਾਰ ਵਿਚਕਾਰਲੀ ਰਾਤ ਨੂੰ ਅੰਮ੍ਰਿਤਸਰ ਨੇੜਲੇ ਇਲਾਕੇ ਵਰਪਾਲ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੇ ਸੇਵਾਦਾਰ ਵਰਿਆਮ ਸਿੰਘ ਨੂੰ ਤੇਜਧਾਰ ਹਥਿਆਰਾਂ ਨਾਲ ਹੱਤਿਆ ਕਰਕੇ ਉੱਥੇ ਹੀ ਲਾਸ਼ ਜਲਾ ਦਿੱਤੀ ।
ਸ਼ਨੀਵਾਰ ਸਵੇਰੇ ਜਦੋਂ ਗੁਰੂਘਰ ਮੱਥਾ ਟੇਕਣ ਪਹੁੰਚੇ ਲੋਕਾਂ ਨੇ ਸੇਵਾਦਾਰ ਵਰਿਆਮ ਸਿੰਘ ਦੀ ਅੱਧਸੜੀ ਲਾਸ਼ ਦੇਖੀ ਤਾਂ ਪੁਲੀਸ ਨੂੰ ਸੂਚਨਾ ਦਿੱਤੀ । ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਤਫਤੀਸ਼ ਸੁਰੂ ਕਰ ਦਿੱਤੀ ।
ਖ਼ਬਰ ਹੈ ਕਿ ਜ਼ਮੀਨ ਵਿਵਾਦ ਦਾ ਮਾਮਲਾ ਹੈ ਜਿਸ ਸਬੰਧੀ ਇੱਕ ਪਰਿਵਾਰ 4 ਮੈਂਬਰ ਸ਼ਮਸ਼ੇਰ ਸਿੰਘ ਸੇ਼ਰਾ, ਉਸਦੀ ਪਤਨੀ ਰਾਜ ਕੌਰ, ਬੇਟਾ ਰਾਜਨ ਅਤੇ ਮਾਂ ਕਸ਼ਮੀਰ ਕੌਰ ਖਿਲਾਫ਼ ਹੱਤਿਆ ਕਰਨ ਅਤੇ ਸਬੂਤ ਮਿਟਾਉਣ ਦਾਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਆਰੰਭ ਕਰ ਦਿੱਤੀ ਹੈ।
ਪੁਲੀਸ ਨੂੰ ਜਾਂਚ ਵਿੱਚ ਪਤਾ ਲੱਗਿਆ ਕਿ ਗੁਰਦੁਆਰੇ ਨਾਲ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਦਾ ਖੇਤ ਲੱਗਦਾ ਹੈ ਅਤੇ ਉਹ ਗੁਰੂਘਰ ਦੀ ਜ਼ਮੀਨ ਉਪਰ ਵੀ ਕਬਜ਼ਾ ਕਰਨਾ ਚਾਹੁੰਦਾ ਸੀ । ਦੋ ਸਾਲ ਪਹਿਲਾਂ ਵੀ ਉਸਨੇ ਕਬਜ਼ੇ ਦੀ ਕੋਸਿ਼ਸ਼ ਕੀਤੀ ਸੀ ਅਤੇ ਉਦੋ ਵਰਿਆਮ ਸਿੰਘ ਨਾਲ ਲੜਾਈ ਹੋਈ ਸੀ ।
ਉਧਰ ਸ਼ੇਰਾ ਆਪਣੇ ਪਰਿਵਾਰ ਸਮੇਤ ਪਿੰਡੋਂ ਫਰਾਰ ਹੋ ਚੁੱਕਾ ਹੈ। ਪੁਲੀਸ ਨੂੰ ਕੁਝ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਉਹਨਾ ਨੇ ਸ਼ੇਰਾ ਦੇ ਪਰਿਵਾਰ ਨੂੰ ਗੁਰੂਘਰ ਵਿੱਚੋਂ ਬਾਹਰ ਜਾਂਦੇ ਹੋਏ ਦੇਖਿਆ ਹੈ।

No comments:
Post a Comment