jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 18 September 2013

ਐਂਬੂਲੈਂਸ ਮੁੱਦੇ ‘ਤੇ ਕੇਂਦਰ ਤੇ ਪੰਜਾਬ ‘ਚ ਟਕਰਾਉ ਹੋਰ ਤਿੱਖਾ ਹੋਇਆ

www.sabblok.blogspot.com


vikramjeet singh choudhry_0072
 
108 ਐਂਬੂਲੈਂਸ ਤੋਂ ਬਾਦਲ ਦੀਆਂ ਤਸਵੀਰਾਂ ਲੁਹਾਉਣ ਦੇ ਮਾਮਲੇ ‘ਚ 200 ਨੌਜਵਾਨ ਕਾਂਗਰਸੀ ਹੁਣ ਵੀ ਕਰ ਰਹੇ ਹਨ ਕੇਸਾਂ ਦਾ ਸਾਹਮਣਾ
ਜਲੰਧਰ – ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ 108 ਐਂਬੂਲੈਂਸ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਜਲ ਦੀਆਂ ਤਸਵੀਰਾਂ ਲੁਹਾਉਣ ਦੇ ਮਾਮਲੇ ‘ਚ ਚੱਲ ਰਹੇ ਟਕਰਾਉ ਨੂੰ ਸ਼ੁਰੂਆਤੀ ਰੂਪ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੌਧਰੀ ਵਲੋਂ ਦਿੱਤਾ ਗਿਆ ਸੀ। ਕੇਂਦਰ ਨੇ ਇਸ ਮਾਮਲੇ ‘ਚ ਪੰਜਾਬ ਸਰਕਾਰ ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾ ਰੋਕ ਦਿੱਤੀਆਂ ਹਨ। ਸੂਬਾ ਸਰਕਾਰ ਬਾਦਲ ਦੀ ਤਸਵੀਰ ਨਾ ਉਤਾਰਨ ‘ਤੇ ਅੜੀ ਹੋਈ ਹੈ ਤਾਂ ਦੂਸਰੇ ਪਾਸੇਕੇਂਦਰ ਸਰਕਾਰ ਦਾ ਤਰਕ ਹੈ ਕਿ ਯੂ.ਪੀ.ਏ. ਦੀਆਂ ਗ੍ਰਾਂਟਾ ਨਾਲ ਚੱਲ ਰਹੀਆਂ ਐਂਬੂਲੈਂਸਾਂ ‘ਤੇ ਬਾਦਲ ਦੀ ਤਸਵੀਰ ਨਹੀਂ ਲੱਗ ਸਕਦੀ। ਯੂਥ ਕਾਂਗਰਸ ਨੇ 108 ਐਂਬੂਲੈਂਸਾਂ ਤੋਂ ਮੁੱਖ ਮੰਤਰੀ ਦੀਆਂ ਤਸਵੀਰਾਂ ਹਟਾਉਣ ਦੇ ਮਾਮਲੇ ‘ਚ ਸੂਬਾ ਪੱਧਰ ‘ਤੇ ਸੰਘਰਸ਼ ਕੀਤਾ ਸੀ ਅਤੇ ਹੁਣ ਵੀ 200 ਨੌਜਵਾਨ ਕਾਂਗਰਸੀ ਇਸ ਮਾਮਲੇ ‘ਚ ਦਰਜ ਹੋਏ ਕੇਸਾਂ ਦਾ ਅਦਾਲਤਾਂ ‘ਚ ਸਾਹਮਣਾ ਕਰ ਰਹੇ ਹਨ। ਇਸ ਮਾਮਲੇ ‘ਚ ਬਿਕਰਮਜੀਤ ਸਿੰਘ ਚੌਧਰੀ ਨੇ 15 ਮਾਰਚ 2013 ਨੂੰ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜਾਦ ਨਾਲ ਮੁਲਾਕਾਤ ਕੀਤੀ ਸੀ। ਜਿੰਨ੍ਹਾਂ ਨੇ ਇਕ ਸਰਕੁਲਰ ਜਾਰੀ ਕਰਕੇ ਸਾਰੇ ਸੂਬਿਆਂ ਨੂੰ ਕਿਹਾ ਸੀ ਕਿ ਐਨ.ਆਰ.ਐਚ.ਐਮ. ਦੇ ਤਹਿਤ ਚੱਲ ਰਹੀ ਮੈਡੀਕਲ ਟਰਾਂਸਪੋਰਟ ਸੇਵਾ ਦੇ ਲਈ ਇਕ ਸਮਰੂਪ ਡਿਜਾਈਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਚੌਧਰੀ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਪੰਜਾਬ ਤ ੇਹਰਿਆਣਾ ਹਾਈਕੇਰਟ ‘ਚ ਹੁਣ ਵੀ ਲੜਾਈ ਲੜ੍ਹ ਰਹੇ ਹਨ ਅਤੇ ਇਸ ਮਾਮਲੇ ‘ਚ ਅਗਲੀ ਸੁਣਵਾਈ 23 ਅਕਤੂਬਰ ਨੂੰ ਹੋਣੀ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਵਲੋਂ ਪ੍ਰਾਯੋਜਿਤ ਸਾਰੇ ਪ੍ਰਾਜੈਕਟਾਂ ਦਾ ਸਿਹਰਾ ਬਾਦਲ ਸਰਕਾਰ ਆਪ ਲੈ ਰਹੀ ਹੈ ਪਰ ਦੂਸਰੇ ਪਾਸੇ ਕੇਂਦਰ ‘ਤੇ ਪੰਜਾਬ ਨਾਲ ਮਤਰੇਆ ਵਿਹਾਰ ਕਰਨ ਦਾ ਦੋਸ਼ ਲਗਾਉਂਦੀ ਹੈ। ਬਾਦਲ ਪਰਿਵਾਰ ‘ਤੇ ਵਰ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਨਾਸ਼ਾਹੀ ਪ੍ਰਵਿਰਤੀਆਂ ਤਿਆਗਦੇ ਹੋਏ ਬੀ.ਐਮ.ਡਬਲਿਊ. ਦੀ ਪ੍ਰਸਤਾਵਿਤ ਖਰੀਦ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਆਬ ਆਪਣੇ ਪੈਸਿਆਂ ਨਾਲ ਐਂਬੂਲੈਂਸਾਂ ਖਰੀਦਣੀਆਂ ਚਾਹੀਦੀਆਂ ਹਨ ਅਤੇ ਉਸਦੇ ਬਾਅਦ ਉਨ੍ਹਾਂ ‘ਤੇ ਬਾਦਲ ਤੇ ਮਜੀਠੀਆ ਦੀਆਂ ਤਸਵੀਰਾਂ ਲਗਾਉਣੀਆਂ ਚਾਹੀਦੀਆਂ ਹਨ। ਮੁੱਖ ਮੰਤਰੀ ਵਲੋਂ ਕੇਂਦਰੀ ਸਕੀਮਾਂ ਤੋਂ ਕਾਂਗਰਸੀ ਆਗੂਆਂ ਦੇ ਨਾਵÎਾਂ ਨੂੰ  ਹਟਾਉਣ ਸੰਬੰਧੀ ਦਿੱਤੇ ਬਿਆਨ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲਾ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਕੁਰਬਾਨੀਆਂ ਨਾਲ ਉਹ ਅਕਾਲੀ ਆਗੂਆਂ ਦੀ ਤੁਲਨਾ ਨਾ ਕਰਨ।

No comments: