www.sabblok.blogspot.com
ਟਾਂਡਾ ਉੜਮੁੜ, 29 ਸਤੰਬਰ (ਕਲੋਟੀ) - ਭਾਜਪਾ ਮੰਡਲ ਟਾਂਡਾ ਵੱਲੋਂ ਪੁਰਾਣੀ ਦਾਣਾ ਮੰਡੀ ਟਾਂਡਾ ਵਿਖੇ ਇਕ ਸਮਾਗਮ ਦੌਰਾਨ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਜਵਾਹਰ ਲਾਲ ਖੁਰਾਨਾ ਦਾ ਸਨਮਾਨ ਕੀਤਾ ਗਿਆ | ਮੰਡਲ ਪ੍ਰਧਾਨ ਅਨਿਲ ਗੋਰਾ, ਬਲਜੀਤ ਮਰਵਾਹਾ ਤੇ ਪੰਡਿਤ ਚਮਨ ਲਾਲ ਸ਼ਰਮਾ ਦੀ ਅਗਵਾਈ 'ਚ ਹੋਏ ਇਸ ਸਮਾਗਮ ਦੌਰਾਨ ਭਾਜਪਾ ਤੇ ਅਕਾਲੀ ਆਗੂਆਂ ਨੇ ਟਾਂਡਾ ਲਈ ਸ਼ਾਨ ਬਣੀ ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਮੱੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਕਮਲ ਸ਼ਰਮਾ, ਤੇ ਅਕਾਲੀ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ | ਇਸ ਮੌਕੇ ਖੁਰਾਨਾ ਨੇ ਕਿਹਾ ਕਿ ਉਹ ਜਿਥੇ ਗਠਬੰਧਨ ਸਰਕਾਰ ਦੇ ਵਿਕਾਸ ਪ੍ਰੋਗਰਾਮਾਂ ਨੂੰ ਇਮਾਨਦਾਰੀ ਨਾਲ ਨੇਪਰੇ ਚਾੜ੍ਹਨਗੇ ਉਥੇ ਟਾਂਡਾ ਦੇ ਸਿਵਲ ਹਸਪਤਾਲ ਨੂੰ ਸਹੂਲਤ ਸੰਪੰਨ ਤੇ 100 ਬਿਸਤਰਿਆਂ ਵਾਲਾ ਬਣਾਉਣ ਲਈ ਹਲਕੇ ਦੀ ਆਵਾਜ਼ ਬਣਨਗੇ | ਇਸ ਮੌਕੇ ਮਨਜੀਤ ਸਿੰਘ ਦਸੂਹਾ, ਚੌਧਰੀ ਬਲਵੀਰ ਸਿੰਘ ਮਿਆਣੀ, ਬੀਬੀ ਸੁਖਦੇਵ ਕੌਰ ਸੱਲਾਂ, ਜੁਗਲ ਕਿਸ਼ੋਰ ਭਾਗੀਆ, ਹਰਪ੍ਰੀਤ ਸੈਣੀ, ਕੇਵਲ ਖੁਰਾਨਾ, ਬਗ਼ੀਚਾ ਸਿੰਘ ਗੁਰੂ, ਸੁਰਜੀਤ ਮਰਵਾਹਾ, ਪ੍ਰਦੁਮਣ ਲਾਲ, ਸੁਭਾਸ਼ ਸੋਂਧੀ, ਲਾਲਾ ਬਿਸ਼ਨ ਦਾਸ, ਸਤੀਸ਼ ਚੱਢਾ, ਮਦਨ ਮੋਹਨ, ਸੁਰਿੰਦਰ ਜਾਜਾ, ਹਰਿੰਦਰ ਟਿੰਮਾ, ਰਾਜੀਵ ਖੰਨਾ, ਆਦਰਸ਼ ਸ਼ਰਮਾ, ਆਤਮਜੀਤ ਸਿੰਘ ਸੋਢੀ, ਨਵਦੀਪ ਛਿਤਰੂ, ਮਹਿੰਦਰ ਅਹੀਆਪੁਰੀ, ਦਲਜੀਤ ਸਿੰਘ, ਤਰਸੇਮ ਲਾਲ, ਸੋਨੂੰ ਖੱੁਲਰ, ਸ਼ਾਮ ਲਾਲ, ਰਾਜੇਸ਼ ਬਿੱਟੂ, ਰਵੀ ਮਹਿੰਦਰੂ, ਸੁਰਿੰਦਰ ਜਾਜਾ, ਸੁਰਿੰਦਰ ਕਾਲਾ, ਕਪਿਲ ਸ਼ਰਮਾ, ਅਸ਼ੋਕ ਵਰਮਾ ਆਦਿ ਹਾਜ਼ਰ ਸਨ |
No comments:
Post a Comment