www.sabblok.blogspot.com
ਗਾਂਧੀਨਗਰ, 22 ਸਤੰਬਰ (ਏਜੰਸੀ) - ਬੀਤੀ ਰਾਤ ਮੁੰਬਈ ਤੋਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਦੀ ਟੀਮ ਨੇ ਇਸ਼ਰਤ ਜਹਾਂ ਮੁਕਾਬਲਾ ਮਾਮਲੇ 'ਚ ਆਈ. ਏ. ਐਸ ਅਧਿਕਾਰੀ ਜੀ. ਸੀ. ਮੁਰਮੂ ਤੇ ਡੀ. ਆਈ. ਜੀ ਏ. ਕੇ. ਸ਼ਰਮਾ ਤੋਂ ਪੁੱਛਗਿੱਛ ਕੀਤੀ। ਸੀਨੀਅਰ ਅਧਿਕਾਰੀ ਸੰਦੀਪ ਤਨਦਧੇ ਦੀ ਅਗਵਾਈ 'ਚ ਸੀ. ਬੀ. ਆਈ. ਟੀਮ ਦੇਰ ਰਾਤ ਤਕ ਮੁੱਖ ਮੰਤਰੀ ਦੇ ਦਫਤਰ ਪ੍ਰਿੰਸੀਪਲ ਸਕੱਤਰ ਜੀ. ਸੀ. ਮੁਰਮੂ ਤੋਂ ਵਿਸਥਾਰ ਪੂਰਵਕ ਪੁੱਛਗਿੱਛ ਲਈ ਮੁੰਬਈ ਤੋਂ ਇਥੇ ਪਹੁੰਚੀ ਸੀ। ਟੀਮ ਨੇ ਜ਼ਮਾਨਤ 'ਤੇ ਆਏ ਆਈ. ਪੀ. ਐਸ ਅਧਿਕਾਰੀ ਜੀ. ਐਲ ਸਿੰਘਲ ਵਲੋਂ ਸੀ. ਬੀ. ਆਈ ਕੋਲ ਜਮ੍ਹਾਂ ਕਰਵਾਈ ਆਡੀਓ ਟੇਪ ਦੇ ਸਬੰਧ 'ਚ ਜਾਇੰਟ ਕਮਿਸ਼ਨਰ ਪੁਲਿਸ ਅਪਰਾਧ ਸ਼ਾਖਾ ਏ. ਕੇ ਸ਼ਰਮਾ ਤੋਂ ਵੀ ਪੁੱਛਗਿੱਛ ਕੀਤੀ। ਸੀ. ਬੀ. ਆਈ ਨੇ ਦੱਸਿਆ ਕਿ ਸ਼ੱਕ ਕੀਤਾ ਜਾਂਦਾ ਹੈ ਕਿ ਇਸ ਟੇਪ 'ਚ ਇਸ਼ਰਤ ਮਾਮਲੇ ਦੀ ਜਾਂਚ ਦਾ ਮੁਕਾਬਲਾ ਕਰਨ ਤੇ ਅਦਾਲਤੀ ਕਾਰਵਾਈ 'ਚ ਰੁਕਾਵਟਾਂ ਪਾਉਣ ਦੇ ਤੌਰ ਤਰੀਕਿਆਂ 'ਤੇ ਚਰਚਾ ਸ਼ਾਮਿਲ ਹੈ। ਸਮਝਿਆ ਜਾਂਦਾ ਹੈ ਕਿ ਸੀ. ਬੀ. ਆਈ. ਟੀਮ ਨੇ ਮੁਰਮੂ ਤੇ ਸ਼ਰਮਾ ਦੀ ਆਵਾਜ਼ ਦੇ ਨਮੂਨੇ ਵੀ ਲਏ ਹਨ। ਸ੍ਰੀ ਮੁਰਮੂ ਪਹਿਲੇ ਆਈ. ਏ. ਐਸ ਅਧਿਕਾਰੀ ਹਨ ਜਿਨ੍ਹਾਂ ਤੋਂ ਜਾਅਲੀ ਮੁਕਾਬਲਾ ਮਾਮਲੇ ਦੇ ਸਬੰਧ 'ਚ ਪੁੱਛਗਿੱਛ ਕੀਤੀ ਗਈ ਹੈ।
No comments:
Post a Comment