jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 28 September 2013

ਬਾਦਲ ਦੇ ਭਰੋਸੇ ਤੋਂ ਸੰਤੁਸ਼ਟ ਪਰ ਖੁਸ਼ ਨਹੀਂ :: ਨਵਜੋਤ ਸਿੰਘ ਸਿੱਧੂ ਨੇ ਮਰਨ ਵਰਤ ਦਾ ਫੈਸਲਾ ਤਿਆਗਿਆ

www.sabblok.blogspot.com

 ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਭੇਜੇ  ਇੱਕ  ਪੱਤਰ ਨਾਲ  ਨਵਜੋਤ ਸਿੰਘ ਸਿੱਧੂ ਦੀ ਹਾਲਤ ਥੋੜੀ ਸੁਧਾਰ ਗਈ ।  ਜਿ਼ਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਬੀਤੇ ਤਿੰਨ ਹਫ਼ਤਿਆਂ ਤੋਂ  ਅਕਾਲੀ – ਭਾਜਪਾ ਸਰਕਾਰ ਦੋਸ਼ ਲਾ ਰਹੇ ਸਨ ਕਿ  ਉਹਨਾ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਕੁਝ ਨਹੀ ਕੀਤਾ ਸਿਵਾਏ ਅੜਿੱਕੇ ਲਾਉਣ ਤੋਂ ।
  ਜਿਸ ਕਾਰਨ ਸ਼ੁੱਕਰਵਾਰ ਸ਼ਾਮ ਨੂੰ  ਇੱਕ ਪ੍ਰੈਸ ਰਿਲੀਜ਼ ਰਾਹੀ ਸਿੱਧੂ ਨੇ ਸ਼ਨੀਵਾਰ ਤੋਂ ਮਰਨ ਵਰਤ ਤੇ ਬੈਠਣ ਦਾ ਐਲਾਨ ਕੀਤਾ ਸੀ । ਜਿਸ ਮਗਰੋਂ  ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਤੁਰੰਤ ਹਰਕਤ ਵਿੱਚ ਆਏ ਅਤੇ ਉਹਨਾ ਨੇ  ਬੀਜੇਪੀ ਦੇ ਕੌਮੀ ਪ੍ਰਧਾਨ  ਰਾਜਨਾਥ ਸਿੰਘ ਅਤੇ ਨਰਿੰਦਰ ਮੋਦੀ ਨੂੰ ਫੌਨ ਕਰਕੇ ਕਿਹਾ ਕਿ ਜੇ ਸਿੱਧੂ ਨੂੰ ਚੁੱਪ ਨਾ ਕਰਾਇਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ।
ਸ਼ਨੀਵਾਰ ਸਵੇਰੇ ਮੁੱਖ ਮੰਤਰੀ ਵੱਲੋਂ  ਨਵਜੋਤ ਸਿੰਘ ਸਿੱਧੂ ਨੂੰ ਭੇਜੇ ਇੱਕ ਫੈਕਸ ਸੰਦੇਸ਼ ਵਿੱਚ ਕਿਹਾ ਹੈ ਕਿ  ਨਗਰ ਸੁਧਾਰ ਟਰੱਸਟ ਵਿੱਚ ਤਬਦੀਲ ਕੀਤੇ ਫੰਡ ਵੀ ਵਾਪਸ ਉੱਥੇ ਹੀ ਜਮਾਂ ਹੋਣਗੇ ਅਤੇ ਅੰਮ੍ਰਿਤਸਰ ਦੇ  ਐਲਾਨੇ ਗਏ ਪ੍ਰੋਜੈਕਟ ਨਿਰਧਾਰਿਤ ਸਮਾਂ ਸੀਮਾ ਵਿੱਚ ਮੁਕੰਮਲ ਹੋਣਗੇ।
 ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ  ਨੇ ਕਿਹਾ ਜਿਸ ਵਿੱਚ  ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਲਈ ਐਲਾਨੀਆਂ ਸਾਰੀਆਂ ਯੋਜਨਾਵਾਂ ਨੂੰ ਸਮੇਂ  ਸਿਰ ਮੁਕੰਮਲ ਕਰਨ ਦੇ ਵੇਰਵੇ ਦਿੱਤੇ ਹਨ  , ਉਹਨਾਂ ਕਿਹਾ ਉਹ ਮੁੱਖ ਮੰਤਰੀ ਦੇ ਭਰੋਸੇ ਤੋਂ ਸੰਤੁਸ਼ਟ ਹਨ ਪਰ ਖੁਸ਼ ਨਹੀਂ । ਸਿੱਧੂ ਨੇ ਕਿਹਾ ਉਹ ਖੁਸ਼ ਇਸ ਲਈ ਨਹੀਂ ਕਿ   ਆਪਣੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਕਰਾਉਣ ਲਈ ਇੱਕ ਸੰਸਦ ਮੈਂਬਰ ਨੂੰ ਮਰਨ ਵਰਤ ਤੇ ਬੈਠਣ ਤੱਕ ਲਈ ਮਜਬੂਰ ਹੋਣਾ ਪਿਆ  ਜੋ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ।
ਮੁੱਖ ਮੰਤਰੀ ਵੱਲੋਂ ਦਿੱਤੇ  ਭਰੋਸੇ ਦਾ ਜ਼ਿਕਰ ਕਰਦਿਆਂ ਸੰਸਦ ਮੈਂਬਰ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਖਿਆ ਕਿ ਠੋਸ ਕੂੜਾ ਕਰਕਟ ਪ੍ਰਬੰਧ ਪਲਾਂਟ ਲਈ 7 ਅਕਤੂਬਰ ਤੱਕ ਟੈਂਡਰ ਜਾਰੀ ਕਰ ਦਿੱਤੇ ਜਾਣਗੇ ਅਤੇ ਇਹ ਕੰਮ ਛੇ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ, ਸਿਟੀ ਬੱਸ ਸੇਵਾ ਇਸੇ ਸਾਲ ਨਵੰਬਰ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ। ਖੇਡ ਕੰਪਲੈਕਸ ਦੀ ਉਸਾਰੀ ਵਾਸਤੇ ਨਵੰਬਰ ਮਹੀਨੇ ਵਿਚ ਟੈਂਡਰ ਜਾਰੀ ਹੋਣਗੇ ਅਤੇ ਉਸਾਰੀ ਦਾ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਪ੍ਰਾਜੈਕਟ 60 ਕਰੋੜ ਰੁਪਏ ਦਾ ਸੀ ਪਰ ਹੁਣ ਇਸ ਉਪਰ 75 ਕਰੋੜ ਰੁਪਏ ਖਰਚ ਹੋਣਗੇ। ਸ਼ਹਿਰ ਵਿੱਚ ਸੀ।ਸੀ।ਟੀ।ਵੀ ਕੈਮਰੇ ਸਥਾਪਤ ਕਰਨ ਬਾਰੇ ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ 9 ਮਹੀਨੇ ਵਿਚ ਮੁਕੰਮਲ ਹੋਵੇਗਾ ਜਦੋਂਕਿ ਜਲਦੀ ਮੁਕੰਮਲ ਹੋਣਾ ਚਾਹੀਦਾ ਸੀ। ਇਸੇ ਤਰ੍ਹਾਂ ਭੰਡਾਰੀ ਪੁਲ ਨੂੰ ਚੌੜਾ ਕਰਨ ਲਈ 100 ਕਰੋੜ ਰੁਪਏ ਖਰਚੇ ਜਾਣਗੇ ਜਦੋਂਕਿ ਉਨ੍ਹਾਂ ਵੱਲੋਂ ਦਿੱਤੇ ਗਏ ਪ੍ਰਾਜੈਕਟ ਤਹਿਤ ਸਰਕਾਰ ਦੇ ਸਿਰਫ਼ ਅੱਠ ਕਰੋੜ ਰੁਪਏ ਖਰਚ ਹੋਣੇ ਸਨ। ਉਨ੍ਹਾਂ ਆਖਿਆ ਕਿ ਉਹ ਇਸ ਸਬੰਧ ਵਿੱਚ ਮੁੱਖ ਮੰਤਰੀ ਨਾਲ ਗੱਲ ਕਰਨਗੇ ਕਿ ਪਹਿਲਾਂ ਉਲੀਕੇ ਪ੍ਰਾਜੈਕਟ ਨੂੰ ਹੀ ਅਮਲ ਵਿੱਚ ਲਿਆਂਦਾ ਜਾਵੇ। ਇਸੇ ਤਰ੍ਹਾਂ ਤਿੰਨ ਪੁਲਾਂ ਵਿੱਚੋਂ ਕਿਚਲੂ ਚੌਕ ਵਾਲੇ ਪੁਲ ਦੀ ਉਸਾਰੀ ਜਾਰੀ ਹੈ ਜਦੋਂਕਿ ਵੇਰਕਾ ਅਤੇ ਤਰਨ ਤਾਰਨ ਨੂੰ ਜਾਂਦੇ ਰਾਸਤੇ ’ਤੇ ਪੁਲ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਿਚੋਂ ਤਬਦੀਲ ਹੋਏ ਫੰਡਾਂ ਬਾਰੇ ਸਰਕਾਰ ਨੇ ਭਰੋਸਾ ਦਿੱਤਾ ਕਿ ਇਹ ਸਾਰੇ ਫੰਡ ਵਾਪਸ ਟਰੱਸਟ ਕੋਲ ਜਮ੍ਹਾਂ ਹੋਣਗੇ। ਇਹ ਫੰਡ ਕਰਜ਼ੇ ਵਜੋਂ ਹੋਰਨਾਂ ਸ਼ਹਿਰਾਂ ਦੇ ਵਿਕਾਸ ਲਈ ਦਿੱਤੇ ਗਏ ਸਨ,ਜੋ ਵਿਆਜ ਸਮੇਤ ਵਾਪਸ ਹੋਣਗੇ। ਇਨ੍ਹਾਂ ਵਿਚੋਂ ਕੁਝ ਰਕਮ ਵਾਪਸ ਆ ਗਈ ਹੈ। ਸ੍ਰੀ ਸਿੱਧੂ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਭਰੋਸੇ ਮਗਰੋਂ ਉਨ੍ਹਾਂ ਮਰਨ ਵਰਤ ਦਾ ਫੈਸਲਾ ਛੱਡ ਦਿੱਤਾ ਹੈ। ਜੇ ਸਰਕਾਰ ਵਲੋਂ ਮੁੜ ਵਿਸ਼ਵਾਸਘਾਤ ਕੀਤਾ ਗਿਆ ਤਾਂ ਅਗਲੀ ਕੀ ਕਾਰਵਾਈ ਹੋਵੇਗੀ, ਸਬੰਧੀ ਪ੍ਰਸ਼ਨ ਦੇ ਉੱਤਰ ਵਿੱਚ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਉੱਤੇ ਪੂਰਾ ਭਰੋਸਾ ਹੈ।   ਭਾਜਪਾ ਵੱਲੋਂ ਸਮਰਥਨ ਨਾ ਮਿਲਣ ਦੇ ਮੁੱਦੇ ਬਾਰੇ ਸ੍ਰੀ ਸਿੱਧੂ ਨੇ ਆਖਿਆ ਕਿ ਇਸ ਮਾਮਲੇ ਵਿੱਚ ਭਾਜਪਾ ਪ੍ਰਧਾਨ  ਰਾਜਨਾਥ ਸਿੰਘ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਾਂਤਾ ਕੁਮਾਰ,ਜੇ।ਪੀ। ਨੱਡਾ ਆਦਿ ਸਾਰਿਆਂ ਨੇ ਉਨ੍ਹਾਂ ਦੇ ਆਧਾਰ ’ਤੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਵੱਲੋਂ ਮੰਗਾਂ ਸਬੰਧੀ ਦਿੱਤਾ ਹੋਇਆ ਪੱਤਰ ਮੁੱਖ ਮੰਤਰੀ ਨੂੰ ਦਿੱਤਾ ਹੈ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਹੋਈ ਹੈ। ਉਨ੍ਹਾਂ ਆਖਿਆ ਕਿ ਭਾਜਪਾ ਵੱਲੋਂ ਪੂਰਾ ਸਮਰਥਨ ਮਿਲਿਆ ਹੈ ਪਰ ਇਸ ਮਾਮਲੇ ਵਿੱਚ ਦੇਰ ਹੋ ਗਈ ਹੈ। ਭਾਜਪਾ ਵਿੱਚ ਘੁਟਣ ਮਹਿਸੂਸ ਕਰਨ ਬਾਰੇ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਮੈਂ ਇਹ ਆਖਿਆ ਸੀ ਕਿ ਉਹ ਆਪਣੀ ਹੀ ਸਰਕਾਰ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਵਜੋਂ ਮਹਿਸੂਸ ਕਰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਪਾਰਟੀ ਅਨੁਸਾਸ਼ਨ ਭੰਗ ਨਹੀਂ ਕੀਤਾ। ਮੁੜ ਅੰਮ੍ਰਿਤਸਰ ਤੋਂ ਚੋਣ ਲੜਨ ਬਾਰੇ ਪੁੱਛੇ ਸਵਾਲ ਦੇ ਜੁਆਬ ਵਿੱਚ ਸ੍ਰੀ ਸਿੱਧੂ ਨੇ ਆਖਿਆ ਕਿ ਉਨ੍ਹਾਂ ਕਦੇ ਪਹਿਲਾਂ ਵੀ ਟਿਕਟ ਨਹੀਂ ਮੰਗੀ ਸੀ ਅਤੇ ਹੁਣ ਵੀ ਟਿਕਟ ਨਹੀਂ ਮੰਗਣਗੇ। ਇਸ ਬਾਰੇ ਪਾਰਟੀ ਨੇ ਹੀ ਫੈਸਲਾ ਕਰਨਾ ਹੈ।  ਇਸ ਮੌਕੇ ਸ੍ਰੀ ਸਿੱਧੂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਵੀ ਕੀਤੀ । ਜਿ਼ਕਰਯੋਗ ਹੈ ਕਿ  ਮਰਨ ਵਰਤ ਵਾਲੇ  ਸਗੂਫੇ ਵਿੱਚੋਂ ਸਿੱਧੂ ਦੀ ਪਤਨੀ  ਨਵਜੋਤ ਕੌਰ ਸਿੱਧੂ ਪਾਸੇ ਹੀ ਰਹੀ  ਉਹਨਾ ਨੇ  ਮਰਨ  ਵਰਤ ਰੱਖਣ ਦੇ ਮਾਮਲੇ ਵਿੱਚ ਸਿੱਧੂ ਦਾ ਸਾਥ  ਨਾ ਦੇਣ ਦਾ ਐਲਾਨ ਕੀਤਾ ਸੀ ।

No comments: