jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 20 September 2013

ਯੂ.ਪੀ.ਏ. ਸਰਕਾਰ ਨੇ ਕੁਰੱਪਸ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ : ਬਾਦਲ

www.sabblok.blogspot.com

ਗਰੀਬਾਂ ਨੂੰ ਆਟਾ, ਦਾਲ ਮੁੱਹਈਆ ਕਰਵਾਉਣ ਦੀ ਸਕੀਮ ਦਾ ਵਿਸਥਾਰ ਕਰਨ 

ਲਈ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ 
  

 ਛਪਾਰ (ਲੁਧਿਆਣਾ)  ਅਸ਼ੋਕ ਪੁਰੀ-ਪੰਜਾਬ ਸਰਕਾਰ ਗਰੀਬ ਪਰਿਵਾਰਾਂ ਨੂੰ ਆਟਾ-ਦਾਲ ਦੀ ਸਹੂਲਤ ਦੇਣ ਲਈ ਲੋੜਵੰਦ ਪਰਿਵਾਰਾਂ ਦਾ ਘੇਰਾ ਹੋਰ ਵਧੇਰੇ ਵਿਸ਼ਾਲ ਕਰਨ ਜਾ ਰਹੀ ਹੈ। ਇਸ ਲਈ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਲੋੜਵੰਦ ਪਰਿਵਾਰਾਂ ਦੇ ਇਸ ਸਬੰਧੀ ਛੇਤੀ ਤੋਂ ਛੇਤੀ ਕਾਰਡ ਬਣਾਉਣ ਤਾਂ ਕਿ ਅਗਲੇ ਦੋ ਮਹੀਨਿਆਂ ਵਿੱਚ ਇਨ੍ਹਾਂ ਨੂੰ ਇਸ ਸਕੀਮ ਦਾ ਲਾਭ ਪ੍ਰਾਪਤ ਹੋ ਸਕੇ। ਇਹ ਐਲਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਛਪਾਰ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਸੰਬੋਧਨ ਕਰਦਿਆਂ ਸ. ਬਾਦਲ ਨੇ ਟਿੱਪਣੀ ਕੀਤੀ ਕਿ ਅਸੀਂ ਲੋਕਾਂ ਦੀਆਂ ਸੇਵਾਵਾਂ ਦਾ ਘੇਰਾ ਵਧਾ ਰਹੇ ਹਾਂ, ਜਦੋਂ ਕਿ ਕੇਂਦਰ ਸਰਕਾਰ ਰਿਸ਼ਵਤਖੋਰੀ, ਭਰਿਸ਼ਟਾਚਾਰ ਅਤੇ ਮਹਿੰਗਾਈ ਦਾ ਘੇਰਾ ਵਧਾ ਰਹੀ ਹੈ। ਭਾਰਤ ਵਿੱਚ ਆਮ ਬੰਦੇ ਦੀ ਹੋ ਰਹੀ ਲੁੱਟ ਖਸੁੱਟ ਅਤੇ ਸੋਸ਼ਣ ਦਾ ਜਿਕਰ ਕਰਦਿਆਂ ਸ. ਬਾਦਲ ਨੇ ਯੂ.ਐੱਨ.ਓ. ਕਮੇਟੀ ਵੱਲੋਂ ਤਾਜਾ ਜਾਰੀ ਕੀਤੀ ਰਿਪੋਰਟ ਦਾ ਹਵਾਲਾ ਦਿੱਤਾ। ਇਸ ਰਿਪੋਰਟ ਵਿੱਚ ਭਾਰਤ ਦਾ ਸਥਾਨ ਪਾਕਿਸਤਾਨ ਅਤੇ ਬੰਗਲਾ ਦੇਸ਼ ਤੋਂ ਵੀ ਹੇਠਾਂ 113ਵੇਂ ਨੰਬਰ ਤੇ ਹੈ। ਉਨ੍ਹਾਂ ਕਿਹਾ ਕਿ ਆ ਰਹੀਆਂ ਚੋਣਾਂ ਵਿੱਚ ਐੱਨ.ਡੀ.ਏ.ਦੀ ਸਰਕਾਰ ਕੇਂਦਰ ਵਿੱਚ ਬਣੇਗੀ, ਤਾਂ ਹੀ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ। ਇਸ ਮੌਕੇ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ

ਲੋਕਾਂ ਦੀਆਂ ਮੁਸ਼ਕਲਾਂ ਬਾਰੇ ਜੜ੍ਹਾਂ ਤੋਂ ਜਾਣੂੰ ਹਨ, ਜਦੋਂ ਕਿ ਕਾਂਗਰਸ ਸਿਰਫ ਹਵਾਈ ਘੋੜੇ ਦੁੜਾਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਅਣਗਿਣਤ ਯੋਜਨਾਵਾਂ ਚਲਾਈਆਂ ਹਨ। ਕਿਸਾਨਾਂ ਨੂੰ ਮੁਫਤ ਬਿਜਲੀ ਦਾ ਜਿਕਰ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ 6 ਹਜਾਰ ਕਰੋੜ ਰੁਪਏ ਸਲਾਨਾ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਖਰਚੇ ਜਾ ਰਹੇ ਹਨ। ਜਿਸ ਦਾ ਕਿਸਾਨਾਂ ਨੂੰ 90,000 ਰੁਪਏ ਸਲਾਨਾ ਦਾ ਲਾਭ ਹੁੰਦਾ ਹੈ।
ਕਾਨਫਰੰਸ ਵਿੱਚ ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਅਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਬਿੱਕਰਮਜੀਤ ਸਿੰਘ ਮਜੀਠੀਆ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਲੋਕ ਨਿਰਮਾਣ ਮੰਤਰੀ ਸਰਨਜੀਤ ਸਿੰਘ ਢਿੱਲੋਂ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੋਵਾਲੀਆ, ਮਨਪ੍ਰੀਤ ਸਿੰਘ ਇਆਲੀ, ਦਰਸ਼ਨ ਸਿੰਘ ਸ਼ਿਵਾਲਿਕ, ਐੱਸ.ਆਰ. ਕਲੇਰ, ਇਕਬਾਲ ਸਿੰਘ ਝੁੰਦਾ, ਰਣਜੀਤ ਸਿੰਘ ਢਿੱਲੋਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ, ਰਣਜੀਤ ਸਿੰਘ ਤਲਵੰਡੀ, ਬਿੱਕਰਮਜੀਤ ਸਿੰਘ ਖਾਲਸਾ, ਭਾਗ ਸਿੰਘ ਮੱਲ੍ਹਾ, ਹਰਜੀਤ ਸਿੰਘ ਗਰੇਵਾਲ, ਜਗਜੀਤ ਸਿੰਘ ਤਲਵੰਡੀ, ਸਿਮਰਨਜੀਤ ਸਿੰਘ ਢਿੱਲੋਂ, ਸ੍ਰੀ ਕਮਲਜੀਤ ਸਿੰਘ ਮੱਲ੍ਹਾ, ਸ੍ਰੀ ਯਾਦਵਿੰਦਰ ਸਿੰਘ ਤੋਂ ਇਲਾਵਾ ਅਕਾਲੀ ਦਲ ਦੇ ਹੋਰ ਅਨੇਕਾਂ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਨੇਤਾ ਹਾਜ਼ਰ ਸਨ।

No comments: