jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 19 September 2013

ਨਾਟਕਕਾਰ ਗੁਰਸ਼ਰਨ ਸਿੰਘ ਅਤੇ ਗ਼ਦਰ ਸ਼ਤਾਬਦੀ ਨੂੰ ਸਮਰਪਤ ਸਾਰੀ ਰਾਤ ਨਾਟਕ ਅਤੇ ਗੀਤ-ਸੰਗੀਤ 27 ਨੂੰ

www.sabblok.blogspot.com
ਜਲੰਧਰ, 19 ਸਤੰਬਰ:    ਇਨਕਲਾਬੀ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਅਤੇ ਗ਼ਦਰ ਸ਼ਤਾਬਦੀ ਨੂੰ ਸਮਰਪਤ ਇਨਕਲਾਬੀ ਰੰਗਮੰਚ ਦਿਹਾੜਾ ਇਸ ਵਾਰ ਗੁਰਸ਼ਰਨ ਸਿੰਘ ਦੇ ਅਸਹਿ ਵਿਛੋੜੇ ਵਾਲੇ ਦਿਨ 27 ਸਤੰਬਰ ਸ਼ਾਮ 7 ਵਜੇ ਤੋਂ ਸਾਰੀ ਰਾਤ ਦਾਣਾ ਮੰਡੀ ਬਰਨਾਲਾ ਵਿਖੇ ਮਨਾਇਆ ਜਾਏਗਾ।
ਗੁਰਸ਼ਰਨ ਸਿੰਘ ਦੀ ਧੀ ਅਤੇ ਪੰਜਾਬ ਲੋਕ ਸਭਿਆਚਾਰਕ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਡਾ. ਅਰੀਤ ਦੀ ਪ੍ਰਧਾਨਗੀ 'ਚ ਹੋਈ ਸੂਬਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਪਲਸ ਮੰਚ ਦੇ ਬਾਨੀ ਪ੍ਰਧਾਨ ਸ੍ਰੀ ਗੁਰਸ਼ਰਨ ਸਿੰਘ ਅਤੇ ਗ਼ਦਰ ਸ਼ਤਾਬਦੀ ਨੂੰ ਸਮਰਪਤ ਇਸ ਸਮਾਗਮ 'ਚ ਪੰਜਾਬ ਦੀਆਂ ਸਮੂਹ ਨਾਟਕ ਅਤੇ ਗੀਤ-ਸੰਗੀਤ ਖੇਤਰ ਨਾਲ ਜੁੜੀਆਂ ਮੰਡਲੀਆਂ ਅਤੇ ਜਨਤਕ ਜੱਥੇਬੰਦੀਆਂ ਮੋਢੇ ਸੰਗ ਮੋਢਾ ਲਗਾ ਰਹੀਆਂ ਹਨ।
ਉਨ•ਾਂ ਦੱਸਿਆ ਕਿ ਇਸ ਰਾਤ ਪ੍ਰੋ. ਅਜਮੇਰ ਔਲਖ ਮਾਨਸਾ, ਸੰਗੀਤਾ ਗੁਪਤਾ ਚੰਡੀਗੜ•, ਸੈਮੂਅਲ ਜੌਨ ਲਹਿਰਾਗਾਗਾ, ਕੇਵਲ ਧਾਲੀਵਾਲ ਅੰਮ੍ਰਿਤਸਰ, ਹਰਕੇਸ਼ ਚੌਧਰੀ ਮੁੱਲਾਂਪੁਰ ਅਤੇ ਹਰਵਿੰਦਰ ਦੀਵਾਨਾ ਬਰਨਾਲਾ ਦੀ ਨਿਰਦੇਸ਼ਨਾ 'ਚ ਨਵੀਆਂ ਕਲਾ ਕਿਰਤਾਂ ਦਰਸ਼ਕਾਂ ਦੇ ਰੂ ਬ ਰੂ ਕੀਤੀਆਂ ਜਾਣਗੀਆਂ।
ਮਾਸਟਰ ਰਾਮ ਕੁਮਾਰ ਭਦੌੜ, ਅਮਰਜੀਤ ਸਵਰਨ ਰਸੂਲਪੁਰ, ਲੋਕ ਬੰਧੂ, ਨਵਦੀਪ ਧੌਲਾ, ਕੰਵਰ ਬਹਾਰ ਅਤੇ ਇਕਬਾਲ ਉਦਾਸੀ ਆਪਣੇ ਗੀਤਾਂ ਰਾਹੀਂ ਗੁਰਸ਼ਰਨ ਸਿੰਘ ਅਤੇ ਗ਼ਦਰੀ ਸੰਗਰਾਮੀਆਂ ਨੂੰ ਸ਼ਰਧਾਂਜ਼ਲੀ ਭੇਂਟ ਕਰਨਗੇ।
ਇਸ ਸਮਾਗਮ ਦੀ ਸਫ਼ਲਤਾ ਲਈ ਚੱਲ ਰਹੀਆਂ ਤਿਆਰੀਆਂ ਦਾ ਜ਼ਿਕਰ ਕਰਦਿਆਂ ਉਨ•ਾਂ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਕਾਲਜਾਂ, ਚੌਕਾਂ, ਬਸਤੀਆਂ, ਅੱਡਿਆਂ, ਇਲਾਕੇ ਤੋਂ ਇਲਾਵਾ ਦੂਰ ਦੁਰਾਡੇ ਖੇਤਰਾਂ ਤੱਕ ਕਾਫ਼ਲਾ ਮਾਰਚ, ਨੁੱਕੜ ਨਾਟਕ, ਫ਼ਿਲਮ ਸ਼ੋਅ, ਵਿਚਾਰ-ਚਰਚਾਵਾਂ ਦਾ ਨਿਰੰਤਰ ਸਿਲਸਿਲਾ ਚੱਲ ਰਿਹਾ ਹੈ, ਜਿਸਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਭਰਿਆ ਜਾ ਰਿਹਾ ਹੈ।  ਪਲਸ ਮੰਚ ਨੇ ਸਮਾਗਮ 'ਚ ਸ਼ਿਰਕਤ ਕਰਨ ਵਾਲੇ ਦਰਸ਼ਕਾਂ ਨੂੰ ਹਰ ਹਾਲਤ 7 ਵਜੇ ਤੋਂ ਪਹਿਲਾਂ ਪਹਿਲਾਂ ਵਿਸ਼ਾਲ ਪੰਡਾਲ 'ਚ ਆਪਣੀ ਥਾਂ ਲੈਣ ਦੀ ਅਪੀਲ ਕੀਤੀ ਹੈ।  

No comments: