www.sabblok.blogspot.com
ਬਗ਼ਦਾਦ : ਇਰਾਕ ਦੀ ਰਾਜਧਾਨੀ ਵਿਚ ਸ਼ਿਆ ਵਸੋਂ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਸੋਮਵਾਰ ਸਵੇਰੇ ਕੀਤੇ ਗਏ ਸਿਲਸਿਲੇਵਾਰ 14 ਕਾਰ ਬੰਬ ਧਮਾਕਿਆਂ ਵਿਚ 54 ਬੇਦੋਸ਼ੇ ਮਾਰੇ ਗਏ ਜਦਕਿ ਦਰਜਨਾਂ ਵਿਅਖਤੀ ਜ਼ਖਮੀ ਹੋ ਗਏ। ਗ੍ਰਹਿ ਮੰਤਰੀ ਅਲਕਾਇਦਾ ਨਾਲ ਜੁੜੇ ਅੱਤਵਾਦੀਆਂ ਨੂੰ ਜਿੰਮੇਵਾਰ ਕਰਾਰ ਦਿੱਤਾ ਹੈ ਕਿ ਇਹ ਅੱਤਵਾਦੀ ਮੁਲਕ ਦੀ ਅੰਦਰੂਨੀ ਸਿਆਸੀ ਕਲੇਸ਼ ਤੇ ਸੁਰੱਖਿਆ ਫੋਰਸਾਂ ਦੀ ਘਾਟ ਦਾ ਫਾਇਦਾ ਉਠਾ ਕੇ ਹਮਲੇ ਕਰ ਰਹੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਭਿਅੰਕਰ ਕਾਰ ਬੰਬ ਧਮਾਕਾ ਪੂਰਬੀ ਸਦਰ ਸਿਟੀ ਜ਼ਿਲ੍ਹੇ ਵਿਚ ਇਕ ਸਬਜ਼ੀ ਮਾਰਕੀਟ ਲਾਗੇ ਹੋਇਆ। ਇਹ ਧਮਾਕਾ ਉਸ ਸਮੇਂ ਕੀਤਾ ਗਿਆ ਜਦੋਂ ਮਜ਼ਦੂਰਾਂ ਦਾ ਇਕੱਠ ਲੱਗਾ ਹੋਇਆ ਸੀ। ਇਸ ਦੌਰਾਨ ਸਤ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 16 ਜਣੇ ਜ਼ਖ਼ਮੀ ਹੋ ਗਏ। ਹੋਰ ਥਾਈਂ ਬੰਬ ਧਮਾਕਿਆਂ ਵਿਚ ਸ਼ਿਆ ਬਹੁ ਵਸੋਂ ਵਾਲੇ ਇਲਾਕਿਆਂ ਨਿਊ ਬਗ਼ਦਾਦ, ਹਬੀਬੀਆ, ਸਾਬਾ ਅਲ ਬੌਰ, ਕਜੀਮੀਆ, ਸ਼ਾਬ, ਉਰ, ਸ਼ੁਲਾ ਤੋਂ ਛੁੱਟ ਸੁੰਨੀ ਅਬਾਦੀ ਵਾਲੇ ਜਾਮੀਆ ਤੇ ਗ਼ਜ਼ਾਲੀਆ ਵਿਚ ਹੋਏ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ ਦੀ ਕਿਸੇ ਜਥੇਬੰਦੀ ਨੇ ਜਿੰਮੇਵਾਰੀ ਨਹੀਂ ਲਈ ਪਰ ਸੁੰਨੀ ਕੱਟੜਪੰਥੀ ਅਨਸਰਾਂ 'ਤੇ ਸ਼ੱਕ ਪ੍ਰਗਟਾਇਆ ਗਿਆ ਹੈ।
No comments:
Post a Comment