www.sabblok.blogspot.com
ਨਵੀਂ ਦਿੱਲੀ, 23 ਸਤੰਬਰ - ਕੁਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦੇ ਮਹਾਰਾਸ਼ਟਰ ਦੇ ਦੋ ਦਿਨਾ ਦੌਰੇ ਤਹਿਤ 25 ਸਤੰਬਰ ਦੇ ਪੂਣਾ ਪ੍ਰੋਗਰਾਮ ਲਈ ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੂੰ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਸ: ਖਹਿਰਾ ਨੇ ਫੋਨ 'ਤੇ ਦਸਿਆ ਕਿ ਸ਼੍ਰੀ ਰਾਹੁਲ ਗਾਂਧੀ ਵੱਲੋਂ ਪਹਿਲੇ ਦਿਨ 24 ਸਤੰਬਰ ਨੂੰ ਨਾਗਪੁਰ ਅਤੇ 25 ਸਤੰਬਰ ਨੂੰ ਪੂਨਾ ਵਿਖੇ ਪਾਰਟੀ ਦੇ ਤਮਾਮ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਇਸ ਬੈਠਕ ਦੌਰਾਨ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪਾਰਟੀ ਪ੍ਰਧਾਨ ਵੀ ਮੌਜੂਦ ਹੋਣਗੇ। ਪਾਰਟੀ ਦੇ ਨਿਰਦੇਸ਼ ਤੋਂ ਬਾਅਦ 21 ਸਤੰਬਰ ਤੋਂ ਹੀ ਪੂਣਾ ਪੁੱਜੇ ਸ: ਸੁਖਪਾਲ ਸਿੰਘ ਖਹਿਰਾ ਵੱਲੋਂ ਮਹਾਂਰਾਸ਼ਟਰ ਕਾਂਗਰਸ ਪ੍ਰਧਾਨ ਸ਼੍ਰੀ ਮਾਣਿਕ ਰਾਓ ਸਮੇਤ ਹੋਰਨਾ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਖਹਿਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਾਂਗਰਸ ਹੀ ਇਕੋ ਇਕ ਪਾਰਟੀ ਹੈ ਜਿਹੜੀ ਸਾਰੇ ਵਰਗਾਂ ਨੂੰ ਨਾਲ ਲੈ ਕੇ ਚਲਦੀ ਹੈ , ਜਦ ਕਿ ਕੁੱਝ ਪਾਰਟੀਆਂ ਵੱਲੋਂ ਵੱਖ ਵੱਖ ਭਾਈਚਾਰਿਆਂ 'ਚ ਵੰਡੀਆਂ ਪਾ ਕੇ ਸਿਆਸੀ ਰੋਟੀਆਂ ਸੇਕਣ 'ਚ ਜ਼ਿਆਦਾ ਤਵੱਜੋਂ ਦਿੱਤੀ ਜਾਂਦੀ ਹੈ।
No comments:
Post a Comment