jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 28 September 2013

ਪਠਾਨਕੋਟ ਵਿੱਚ ਗੁੰਡਾ ਟੈਕਸ ਵਸੂਲ ਰਿਹਾ ਰੇਤ ਮਾਫੀਆ , ਫਲਾਈਂਗ ਟੀਮ ਨੇ ਦੌਰਾ ਕੀਤਾ

www.sabblok.blogspot.com

 ਪਠਾਨਕੋਟ ਵਿੱਚ  ਰੇਤ ਦੇ  ਗੈਰਕਾਨੂੰਨੀ ਮਾਈਨਿੰਗ  ਦੇ ਕਾਰੋਬਾਰ ਨੂੰ  ਨੱਥ ਪਾਉਣ ਵਿੱਚ ਸਰਕਾਰ ਨਾਕਾਮ ਨਜ਼ਰ ਆ ਰਹੀ ਹੈ।   ਇੱਕ  ਇੱਥੇ ਫਲਾਈਂਗ ਟੀਮ ਜਾਂਚ ਕਰਨ ਪਹੁੰਚੀ ਤਾਂ ਸਾਹਮਣੇ ਆਇਆ ਕਿ ਇਸ  ਇਲਾਕੇ ਵਿੱਚ ਨਜ਼ਾਇਜ਼ ਵਸੂਲੀ ਹੋ ਰਹੀ ਹੈ। ਇਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਹੈ।  ਟੀਮ ਨੇ ਪਿਛਲੇ ਹਫ਼ਤੇ ਵੀ ਦੌਰਾ ਕੀਤਾ ਸੀ ।  ਜਿਸ ਦੌਰਾਨ ਸਾਹਮਣੇ ਆਇਆ ਕਿ  ਮਾਫੀਆ ਕਰੱਸ਼ਰ ਸੰਗਠਨਾਂ ਉਪਰ ਦਬਾਅ ਬਣਾ ਕੇ  ਇੱਥੇ ਬਾਹਰ ਜਾਣ ਵਾਲੀ ਰੇਤ  ਉਪਰ  ਗੇਟ ਪਾਸ ਦੇ ਬਹਾਨੇ ‘ਗੁੰਡਾ ਟੈਕਸ’ ਵਸੂਲ ਰਿਹਾ ਹੈ। ਇਹ ਪਹਿਲਾਂ ਲੋਡਿੰਗ ਪਰਚੀ ਦੇ ਨਾਂਮ ਨਾਲ ਵਸੂਲੀ ਜਾਂਦੀ ਸੀ ।
 ਭਾਸਕਰ ਅਖਬਾਰ ਵੱਲੋਂ ‘ ਪੰਜਾਬ ਵਿੱਚ ਰੇਤੇ ਦੀ ਲੁੱਟ’ ਤਹਿਤ ਮੁਹਿੰਮ ਚਲਾਈ ਗਈ ਹੈ ਜਿਸਦੇ ਤਹਿਤ  ਮਾਫੀਆ ਨੇ ਵਸੂਲੀ  ਦਾ ਤਰੀਕਾ ਬਦਲ ਲਿਆ ਹੈ ਪਰ  ਗੇਟ ਪਾਸ ਦੇ  ਜ਼ਰੀਏ ਇਹ  ਗੋਰਖਧੰਦਾ ਜਾਰੀ ਹੈ। । ਇਸ ਦਿਨ ਟੀਮ ਜਾਂਚ ਲਈ ਪਹੁੰਚ ਮਾਫੀਆ ਨੇ ਇਲਾਕੇ ਦੇ ਸਾਰੇ ਕ੍ਰਸ਼ਰ ਬੰਦ ਕਰਵਾ ਦਿੱਤਾ ਸਨ ।  ਪਰ  ਟੀਮ ਦੇ ਹੱਥ ਵੀ ਕੁਝ ਸਬੂਤ ਲੱਗ ਗਏ। ਜਾਂਚ ਟੀਮ ਦੇ ਇੱਕ ਮੈਂਬਰ ਨੇ ਦੱਿਸਆ ਕਿ ਨਜ਼ਾਇਜ਼ ਵਸੂਲੀ ਦਾ ਪਰਦਾਫਾਸ਼ ਕਰਨ ਦੇ ਲਈ ਇਹ ਸਬੂਤ ਕਾਫੀ  ਹਨ।
 ਆਪਣੀ ਰਿਪੋਰਟ ਵਿੱਚ ਚਾਰ ਮੈਂਬਰੀ ਟੀਮ ਨੇ ਸਰਕਾਰ ਨੂੰ ਕਿਹਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਜਾਂਚ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ। ਟੀਮ ਨੇ ਸਿਰਫ਼ ਦੋ ਦਿਨ ਹੀ ਪਠਾਨਕੋਟ  ਦੇ ਕੋਲ ਬੇੜੀਆ, ਹਰਿਆਲ, ਕਿੜਿਆਂ , ਮੀਰਥਲ  ਨਰੋਟ ਜੈਮਲ ਸਿੰਘ ਵਰਗੇ ਇਲਾਕਿਆਂ ਦੀ ਜਾਂਚ ਕੀਤੀ ਹੈ।   ਟੀਮ ਦਾ ਮੰਨਣਾ ਹੈ ਕਿ ਐਨੇ ਘੱਟ ਸਮੇਂ ਵਿੱਚ ਜਾਂਚ ਮੁਕੰਮਲ ਨਹੀਂ ਹੋ ਸਕਦੀ ।  ਇਹ ਘੇਰਾ ਬਣਾਉਣ ਦੀ ਜਰੂਰਤ ਹੈ ਤਾਂ ਕਿ ਅਸਲੀ ਗੁਨਾਹਗਾਰਾਂ ਤੱਕ ਪਹੁੰਚਿਆ ਜਾ ਸਕੇ ।

No comments: