www.sabblok.blogspot.com
ਮੁੰਬਈ : ਮੁੰਬਈ ਪੁਲਸ ਨੇ ਚੇਨੰਈ ਸੁਪਰ ਕਿੰਗਜ਼ ਦੇ ਸਾਬਕਾ ਟੀਮ ਮੁਖੀ ਗੁਰੂਨਾਥ ਮਈਅੱਪਨ ਖ਼ਿਲਾਫ਼ ਆਈਪੀਐਲ ਸੱਟੇਬਾਜ਼ੀ ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕੀਤੀ। ਪੁਲਸ ਨੇ ਅਭਿਨੇਤਾ ਵਿੰਦੂ ਦਾਰਾ ਸਿੰਘ ਅਤੇ 20 ਹੋਰਨਾਂ ਖ਼ਿਲਾਫ਼ ਵੀ ਚਾਰਜਸ਼ੀਟ ਦਾਖ਼ਲ ਕੀਤੀ। 11500 ਸਿਫ਼ਆਂ ਦੀ ਚਾਰਜਸ਼ੀਟ 'ਚ ਪਾਕਿਸਤਾਨ ਦੇ ਅੰਪਾਇਰ ਅਸਦ ਰਊਫ ਅਤੇ ਉਸ ਦੇਸ਼ ਦੇ 15 ਸੱਟੇਬਾਜ਼ਾਂ ਦੇ ਨਾਂ ਦੋਸ਼ੀਆਂ ਦੇ ਤੌਰ 'ਤੇ ਹਨ। ਚਾਰਜਸ਼ੀਟ 'ਚ ਮਈਅੱਪਨ ਅਤੇ ਦੂਜਿਆਂ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ। ਚਾਰ ਮਹੀਨੇ ਪਹਿਲਾਂ ਆਈਪੀਐਲ ਮੈਚ ਫਿਕਸਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਨੇ ਕ੍ਰਿਕਟ ਦੀ ਦੁਨੀਆਂ 'ਚ ਤਹਿਲਕਾ ਮਚਾ ਦਿੱਤਾ ਸੀ। ਚਾਰਜਸ਼ੀਟ ਅੱਜ ਐਡੀਸ਼ਨਲ ਚੀਫ ਮੈਟਰੋਪੋਲਿਟਨ ਮੈਜਿਸਟ੍ਰਰੇਟ ਉਦੇ ਪਡਵਾਡ ਦੀ ਅਦਾਲਤ 'ਚ ਪੇਸ਼ ਕੀਤੀ ਗਈ। ਮਈਅੱਪਨ ਬੀਸੀਸੀਆਈ ਦੇ ਸਾਬਕਾ ਮੁਖੀ ਐਨ ਸ੍ਰੀਨਿਵਾਸਨ ਦੇ ਜਵਾਈ ਹਨ। ਉਨ੍ਹਾਂ ਦੇ ਇਸ ਮਾਮਲੇ 'ਚ ਫਸੇ ਹੋਣ ਕਾਰਨ ਸ੍ਰੀਨਿਵਾਸਨ ਨੂੰ ਅਹੁਦਾ ਛੱਡਣਾ ਪਿਆ ਸੀ। ਮਈਅੱਪਨ 'ਤੇ ਸੂਚਨਾ ਟੈਕਨਾਲੋਜੀ ਐਕਟ ਦੀ ਧਾਰਾ 66 ਏ ਅਤੇ ਜੂਆ ਐਕਟ ਦੀ ਧਾਰਾ ਚਾਰ ਅਤੇ ਪੰਜ ਤਹਿਤ ਦੋਸ਼ ਲਗਾਏ ਗਏ ਹਨ।
No comments:
Post a Comment