jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 April 2013

ਅਕਾਲੀ ਭਾਜਪਾ ਪੰਜਾਬ ਨੂੰ 2010 ਤੱਕ ਪਾਵਰ ਸਪਰਲਸ ਬਣਾਉਣ ਦਾ ਵਾਅਦਾ ਪੂਰਾ ਕਰਨ ‘ਚ ਅਸਫਲ ਰਹੀ

www.sabblok.blogspot.com

ਚੰਡੀਗੜ੍ਹ.16 ਅਪ੍ਰੈਲ.ਗਗਨਦੀਪ ਸੋਹਲ.ਪੰਜਾਬੀ ਟੀਵੀ ਪ੍ਰੈਸ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਦਾ ਸਹਿਯੋਗ ਨਾ ਮਿਲਣ ਕਾਰਨ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਦਾ ਕੰਮ ਰੁੱਕਣ ‘ਤੇ ਆ ਗਿਆ ਹੈ, ਜਿਸ ਨਾਲ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਪੰਜਾਬ ਨੂੰ ਪਾਵਰ ਸਰਪਲਸ ਬਣਾਉਣ ਦਾ ਝੂਠ ਸੱਭ ਦੇ ਸਾਹਮਣੇ ਆ ਗਿਆ ਹੈ। 
ਜਾਰੀ ਬਿਆਨ ‘ਚ ਬਾਜਵਾ ਨੇ ਕਿਹਾ ਕਿ ਥਰਮਲ ਪਲਾਂਟ ਦੀ ਪ੍ਰਮੋਟਰ ਕੰਪਨੀ ਸਟਰਲਿੰਗ ਲਿਮਿਟੇਡ ਵੱਲੋਂ ਅਕਾਲੀ ਭਾਜਪਾ ਸਰਕਾਰ ‘ਤੇ ਲਗਾਇਆ ਗਿਆ ਦੋਸ਼ ਗੰਭੀਰ ਹੈ ਅਤੇ ਇਸ ਨਾਲ ਨਿਵੇਸ਼ਕਾਂ ਦਾ ਪੰਜਾਬ ਪ੍ਰਤੀ ਉਤਸਾਹ ਭੰਗ ਹੋਵੇਗਾ। ਕੰਪਨੀ ਦਾ ਦੋਸ਼ ਹੈ ਕਿ ਸਾਜ਼ਗਾਰ ਵਾਤਾਵਰਨ ਨਾ ਹੋਣ ਕਾਰਨ ਅਤੇ ਅਫਸਰਸ਼ਾਹੀ ਤੋਂ ਤੰਗ ਆ ਕੇ ਉਨ੍ਹਾਂ ਨੂੰ ਕੰਮ ਰੋਕਣ ਲਈ ਮਜਬੂਰ ਹੋਣਾ ਪਿਆ ਹੈ।
ਇਹ ਪ੍ਰੋਜੈਕਟ ਉਸ ਵੇਲੇ ਆ ਕੇ ਰੁੱਕਿਆ ਹੈ, ਜਦੋਂ ਕੰਪਨੀ ਨੇ 10000 ਕਰੋੜ ਦੇ ਐਸਟੀਮੇਟ ‘ਚੋਂ ੭੦੦੦ ਕਰੋੜ ਰੁਪਏ ਖਰਚ ਦਿੱਤੇ ਹਨ। ਇਹ ਅਕਾਲੀ ਭਾਜਪਾ ਸਰਕਾਰ ਦੇ ਪੂਰੀ ਤਰ੍ਹਾਂ ਨਾਲ ਪਤਨ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਸੁਖਬੀਰ ਬਾਦਲ ਦੇ ਦਾਅਵਿਆਂ ਨੂੰ ਸਫੇਦ ਝੂਠ ਕਰਾਰ ਦਿੰਦਿਆਂ ਹੈਰਾਨੀ ਜਤਾਈ ਕਿ ਸੁਖਬੀਰ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ‘ਤੇ ਵੀ ਪੰਜਾਬ ਨੂੰ ਪਾਵਰ ਸਰਪਲਸ ਬਣਾਉਣ ਦਾ ਝੂਠ ਬੋਲਦੇ ਰਹੇ। ਜਿਨ੍ਹਾਂ ਨੇ ੧੩ ਅਪ੍ਰੈਲ ਨੂੰ ਪਹਿਲੇ ਥਰਮਲ ਪਲਾਂਟ ਦਾ ਉਦਘਾਟਨ ਕਰਨਾ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਡਿਪਟੀ ਸੀਐਮ ਸੁਖਬੀਰ ਨੇ 2007 ‘ਚ ਅਕਾਲੀ ਮੈਨਿਫੈਸਟੋ ‘ਚ ਪੰਜਾਬ ਨੂੰ 2010 ਤੱਕ ਪਾਵਰ ਸਰਪਲਸ ਬਣਾਉਣ ਦਾ ਵਾਅਦਾ ਕੀਤਾ ਸੀ।
ਬਾਜਵਾ ਨੇ ਕਿਹਾ ਕਿ ਥਰਮਲ ਪਲਾਂਟ ਦੇ ਪ੍ਰਮੋਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਤੇ ਸੂਬਾ ਸਰਕਾਰ ਦੇ ਨਾਲ ਕਾਨੂੰਨੀ ਪ੍ਰੇਸ਼ਾਨੀਆਂ ‘ਚ ਫੱਸ ਗਏ ਸਨ ਅਤੇ ਆਪਣੀਆਂ ਦੋ ਕੰਪਨੀਆਂ ਨੂੰ ਸਮਝੋਤੇ ਹੇਠ ਲਿਆਉਣ ‘ਚ ਅਸਫਲ ਰਹੇ। ਅਜਿਹੇ ‘ਚ ਸੁਖਬੀਰ ਕਿਵੇਂ ਦਾਅਵਾ ਕਰ ਸਕਦੇ ਹਨ ਕਿ ਜੂਨ 2013 ਤੱਕ ਤਲਵੰਡੀ ਸਾਬੋ ਥਰਮਲ ਪ੍ਰੋਜੈਕਟ ਪੂਰਾ ਹੋ ਜਾਵੇਗਾ, ਜਦੋਂ ਕੋਲੇ ਦੀ ਸਪਲਾਈ ਸਬੰਧੀ ਕੋਈ ਸਮਝੋਤਾ ਹੀ ਨਹੀਂ ਹੋਇਆ।
ਬਾਜਵਾ ਨੇ ਕਿਹਾ ਕਿ ਅਸਲ ਵਿੱਚ ਪਾਵਰ ਪ੍ਰੋਜੈਕਟਾਂ ਦਾ ਕੰਮ ਪਿੱਛੇ ਰਹਿ ਗਿਆ ਹੈ ਅਤੇ ਪਿਛਲੇ ਛੇ ਸਾਲਾਂ ‘ਚ ਬਿਜਲੀ ਰੇਟਾਂ ‘ਚ ੮੦ ਪ੍ਰਤੀਸ਼ਤ ਦੇ ਵਾਧੇ ਨੇ ਲੋਕਾਂ ਨੂੰ ਆਪਣੀ ਆਮਦਨ ਦਾ ਵੱਡਾ ਹਿੱਸਾ ਬਿਜਲੀ ‘ਤੇ ਖਰਚਣ ਨੂੰ ਮਜਬੂਰ ਕਰ ਦਿੱਤਾ ਹੈ। ਜਦਕਿ ਇੰਡਸਟਰੀ ਸੂਬੇ ਤੋਂ ਬਾਹਰ ਜਾ ਰਹੀ ਹੈ। ਸਮਾਲ ਸਕੇਲ ਇੰਡਸਟਰੀ ਵਾਸਤੇ ਮਹਿੰਗੀ ਬਿਜਲੀ ਖਾਤਮੇ ਦਾ ਕਾਰਨ ਬਣੀ ਹੈ। ਇਸੇ ਤਰ੍ਹਾਂ ਲੁਧਿਆਣਾ ਦੀ ਨਿਟਵਿਅਰ ਇੰਡਸਟਰੀ ਨੇ ਹਿਮਾਚਲ ਪ੍ਰਦੇਸ਼ ਜਾਣ ਦਾ ਫੈਸਲਾ ਲੈ ਲਿਆ ਹੈ। ਪੰਜਾਬ ਦੀ ਜਿਆਦਾਤਰ ਇੰਡਸਟਰੀ ਪਹਿਲਾਂ ਹੀ ਗੁਜਰਾਤ ਤੇ ਮੱਧ ਪ੍ਰਦੇਸ਼ ਜਾ ਚੁੱਕੀ ਹੈ। ਮੰਡੀ ਗੋਬਿੰਦਗੜ੍ਹ ਦੀ 80 ਪ੍ਰਤੀਸ਼ਤ ਇੰਡਸਟਰੀ ਗੁਜਰਾਤ ਚਲੀ ਗਈ ਹੈ।
ਬਾਜਵਾ ਨੇ ਸੁਖਬੀਰ ਬਾਦਲ ਦੇ ਪੰਜਾਬ ‘ਚ 24 ਘੰਟੇ ਬਿਜਲੀ ਦੇਣ ਦੇ ਵਾਅਦੇ ‘ਤੇ ਸਵਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਖੇਤੀਬਾੜੀ ਖੇਤਰ ਨੂੰ ਵੈਕਲਪਿਕ ਦਿਨਾਂ ‘ਚ ਸਿਰਫ ੪ ਘੰਟੇ ਬਿਜਲੀ ਸਪਲਾਈ ਦੇ ਰਹੀ ਹੈ, ਇੰਡਸਟਰੀ ‘ਤੇ ਛੁਟੀਆਂ ਥੋਪੀਆਂ ਜਾ ਰਹੀਆਂ ਹਨ। ਗਰਮੀਆਂ ਤੋਂ ਪਹਿਲਾਂ ਹੀ ਸ਼ਹਿਰਾਂ ‘ਚ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਜਦਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਖੇਤੀਬਾੜੀ ਖੇਤਰ ਨੂੰ ਰੋਜਾਨਾ ੮ ਤੋਂ 10 ਘੰਟੇ ਦੀ ਬਿਜਲੀ ਸਪਲਾਈ ਯਕੀਨੀ ਬਨਾਈ ਗਈ ਸੀ ਤੇ ਇੰਡਸਟਰੀ ਅਤੇ ਘਰੇਲੂ ਖੇਤਰ ਨੂੰ 24 ਘੰਟੇ ਆਮ ਤੌਰ ‘ਤੇ ਸਪਲਾਈ ਮਿਲਦੀ ਸੀ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਿਵੇਸ਼ਕਾਂ ਨੂੰ ਪ੍ਰੇਸ਼ਾਨ ਕਰਨ ਪਿੱਛੇ ਬਾਦਲਾਂ ਦੇ ਵਿਸ਼ੇਸ਼ ਕਾਰਨ ਹੋ ਸਕਦੇ ਹਨ। ਬਾਦਲਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਤੋਂ ਅਕਾਲੀ-ਭਾਜਪਾ ਦੀ ਲੋਕ ਵਿਰੋਧੀ ਸਰਕਾਰ ਤੋਂ ਸੂਬੇ ਨੂੰ ਅਜਾਦ ਕਰਵਾਉਣ ਦੀ ਅਪੀਲ ਕੀਤੀ ।

No comments: