www.sabblok.blogspot.com
ਲੁਧਿਆਣਾ
ਦੀ ਰਹਿਣ ਵਾਲੀ ਤਹਿਸੀਲਦਾਰਨੀ ਜਸਪਾਲ ਕੌਰ ਵੱਲੌਂ 9 ਸਾਲਾਂ ਦੀ ਬੱਚੀ ਨੂੰ ਘਰ ਵਿੱਚ
ਕੈਦ ਰੱਖਣ ਉਸਨੂੰ ਮਾਰਨ ਕੁੱਟਣ ਅਤੇ ਘਰ ਦਾ ਕੰਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ
ਹੈ।ਜਿਸਨੇ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਧੀਆਂ ਪ੍ਰਤੀ ਨੀਤੀਆਂ ਦੀ ਪੋਲ ਖੋਲ੍ਹ ਕੇ ਰੱਖ
ਦਿੱਤੀ ਹੈ।ਭਦੌੜ ਤੋਂ ਪੜ੍ਹਾਈ ਲਿਖਾਈ ਲਈ ਲਿਆਂਦੀ ਗਈ ਮਾਸੂਮ ਕੋਮਲ ਦੇ ਨਾਲ ਜਾਨਵਰਾ
ਵਰਗਾ ਸਲੂਕ ਕੀਤਾ ਜਾਂਦਾ ਸੀ।ਮੌਕਾ ਪਾ ਕੇ ਘਰ ਤੋਂ ਬਾਹਰ ਆਈ ਇਸ ਮਾਸੂਮ ਨੂੰ ਗੁਆਂਢੀ
ਹਸਪਤਲ ਲੈ ਕੇ ਆਏ ਅਤੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਗਈ।ਗੁਆਢੀਆਂ ਨੇ ਦੱਸਿਆ ਕਿ
ਤਹਿਸੀਲਦਾਰਨੀ ਜਸਪਾਲ ਕੌਰ ਵੱਲੋਂ ਬੱਚੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਪਰੇਸ਼ਾਨ
ਕੀਤਾ ਜਾਂਦਾ ਸੀ ਅਤੇ ਪਿਛਲੇ 4 ਕੁ ਮਹੀਨਿਆਂ ਤੋਂ ਘਰ ਵਿੱਚ ਹੀ ਬੰਦੀ ਬਣਾ ਕੇ ਰੱਖਿਆ
ਗਿਆ ਸੀ।ਉੱਥੇ ਹੀ ਤਹਿਸੀਲਦਾਰ ਦੀ ਬੇਟੀ ਨੇ ਵੀ ਮੰਨਿਆ ਏ ਕਿ ਕੋਮਲ ਨੂੰ ਡੰਡਿਆਂ ਦੇ ਨਾਲ
ਮਾਰਿਆ ਅਤੇ ਕੁੱਟਿਆ ਜਾਂਦਾ ਸੀ।ਉਧਰ ਪੁਲਸ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ
ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਕਾਰਵਾਈ ਦੌਰਾਨ ਦੋਸ਼ੀ ਦੇ ਵੱਡੇ ਅਹੁਦੇ ਦੀ
ਪਰਵਾਹ ਨਹੀਂ ਕੀਤੀ ਜਾਵੇਗੀ।ਤਹਿਸੀਲਦਾਰ ਨੇ ਇਸ ਮਾਸੂਮ ਬੱਚੀ ਉੱਪਰ ਇਸ ਤਰ੍ਹਾਂ ਦੇ
ਤਸ਼ੱਦਦ ਕਰਕੇ ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਨੂੰ ਸੱਚ ਸਾਬਿਤ ਕਰ ਦਿੱਤਾ ਹੈ।ਇੱਕ
ਪਾਸੇ ਤਾਂ ਪੰਜਾਬ ਦੀਆਂ ਧੀਆਂ ਨੂੰ ਬਚਾਉਣ ਲਈ ਪੰਜਾਬ ਵਿੱਚ ਨੰਨ੍ਹੀ ਛਾਂ ਮੁਹਿੰਮ ਚਲਾਈ
ਜਾ ਰਹੀ ਹੈ,ਪਰ ਦੂਜੇ ਪਾਸੇ ਅਫਸਰਸ਼ਾਹੀ ਦੀ ਨੱਕ ਹੇਠ ਹੀ ਅਜਿਹੇ ਮਾਮਲੇ ਸਾਹਮਣੇ ਆ ਰਹੇ
ਨੇ ਜਿਸਤੋਂ ਸਾਬਿਤ ਹੁੰਦਾ ਕਿ ਨੰਨ੍ਹੀ ਛਾਂ ਤਹਿਤ ਕਿੰਨੀਆਂ ਕੁ ਧੀਆਂ ਦੇ ਸਿਰ ਤੇ ਛਾਂ
ਹੋਈ ਹੋ।
No comments:
Post a Comment