www.sabblok.blogspot.com
ਲੁਧਿਆਣਾ,
(ਰਾਮ ਗੁਪਤਾ)- ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੇਰ
ਸ਼ਾਮ ਇਕ ਕਿਰਾਏ ਦੇ ਮਕਾਨ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਛਾਪੇਮਾਰੀ ਕਰਕੇ 5
ਔਰਤਾਂ ਸਮੇਤ 2 ਮਰਦਾਂ ਨੂੰ ਕਾਬੂ ਕਰ ਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ
ਮੁਖੀ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ
ਸੈਕਟਰ-32, ਐੱਲ. ਆਈ. ਜੀ. ਫਲੈਟਾਂ 'ਚ ਇਕ ਔਰਤ ਪਿਛਲੇ ਕੁਝ ਸਮੇਂ ਤੋਂ ਦੇਹ ਵਪਾਰ ਦਾ
ਅੱਡਾ ਚਲਾ ਰਹੀ ਹੈ। ਜਦੋਂ ਅੱਜ ਸ਼ਾਮ ਪੁਲਸ ਪਾਰਟੀ ਸਮੇਤ ਛਾਪੇਮਾਰੀ ਕੀਤੀ ਗਈ ਤਾਂ ਉਥੋਂ
ਅੱਡੇ ਦੀ ਸੰਚਾਲਿਕਾ ਸਮੇਤ 5 ਔਰਤਾਂ ਅਤੇ 2 ਮਰਦ ਗਾਹਕਾਂ ਨੂੰ ਕਾਬੂ ਕਰ ਲਿਆ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਅੱਡਾ ਸੰਚਾਲਿਕਾ ਪੰਮੀ ਪਤਨੀ ਸਤਨਾਮ ਸਿੰਘ ਸਮੇਤ ਪੂਨਮ,
ਚੰਦਨਾ, ਸੋਨੀਆ ਅਤੇ ਸੀਮਾ ਸਮੇਤ 2 ਮਰਦ ਮਹਿੰਦਰ ਸਿੰਘ ਵਾਸੀ ਕਾਲੀ ਪਟਿਆਲਾ ਅਤੇ ਪਵਨਜੀਤ
ਵਾਸੀ ਨਿਊ ਸ਼ਕਤੀ ਨਗਰ ਬਸਤੀ ਜੋਧੇਵਾਲ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇੰਸਪੈਕਟਰ
ਰਾਜ ਕੁਮਾਰ ਨੇ ਦੱਸਿਆ ਕਿ ਇਹ ਔਰਤਾਂ ਆਪਣੇ ਘਰ ਤੋਂ ਕੰਮ ਦਾ ਬਹਾਨਾ ਬਣਾ ਕੇ ਆਉਂਦੀਆਂ
ਸਨ ਅਤੇ ਸਾਰਾ ਦਿਨ ਇਥੇ ਰਹਿੰਦੀਆਂ ਸਨ। ਇਹ ਗਾਹਕਾਂ ਤੋਂ 500 ਤੋਂ ਲੈ ਕੇ 5000 ਰੁਪਏ
ਤੱਕ ਦੀ ਵਸੂਲੀ ਕਰਦੀਆਂ ਸਨ। ਇਸ ਤੋਂ ਬਿਨਾਂ ਗਾਹਕਾਂ ਦੀ ਡਿਮਾਂਡ 'ਤੇ ਨਾਈਟ ਲਈ ਵੀ
ਲੜਕੀਆਂ ਦੀ ਸਪਲਾਈ ਕੀਤੀ ਜਾਂਦੀ ਸੀ। ਪੁਲਸ ਕਥਿਤ ਦੋਸ਼ੀਆਂ ਤੋਂ ਹੋਰ ਗਹਿਰਾਈ ਨਾਲ
ਪੁੱਛਗਿੱਛ ਕਰ ਰਹੀ ਹੈ।
No comments:
Post a Comment