jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 April 2013

9/11 ਤੋਂ ਬਾਅਦ ਅਮਰੀਕਾ 'ਚ ਸਭ ਤੋਂ ਵੱਡੀ ਧਮਾਕਿਆਂ ਦੀ ਵਾਰਦਾਤ

www.sabblok.blogspot.com

9/11 ਤੋਂ ਬਾਅਦ ਅਮਰੀਕਾ 'ਚ ਸਭ ਤੋਂ ਵੱਡੀ ਧਮਾਕਿਆਂ ਦੀ ਵਾਰਦਾਤ (ਵੀਡੀਓ)

ਬੋਸਟਨ : ਬੋਸਟਨ ਮੈਰਾਥਨ 'ਚ ਹੋਏ ਸਿਲਸਿਲਵਾਰ 3 ਬੰਬ ਧਮਾਕਿਆਂ 'ਚ 3 ਲੋਕਾਂ ਦੇ ਜਾਣ ਦੀ ਖਬਰ ਹੈ ਜਦੋਂ ਕਿ ਇਨ੍ਹਾਂ ਧਮਾਕਿਆਂ 'ਚ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪੁਲਸ ਅਤੇ ਖੁਫੀਆ ਏਜੰਸੀਆਂ ਨੂੰ ਧਮਾਕੇ ਵਾਲੀ ਥਾਂ ਨੇੜੇ ਦੋ ਹੋਰ ਬੰਬ ਬਰਾਮਦ ਹੋਏ ਹਨ, ਜਿਨਾਂ ਨੂੰ ਪੁਲਸ ਨੇ ਨਸ਼ਟ ਕਰ ਦਿੱਤਾ। ਧਮਾਕਿਆਂ ਤੋਂ ਬਾਅਦ ਰਿਮੋਟ ਨਾਲ ਹੋਰ ਧਮਾਕੇ ਹੋਣ ਦੇ ਖਦਸ਼ੇ ਦੇ ਚਲਦਿਆਂ ਬੋਸਟਨ 'ਚ ਮੋਬਾਈਲ ਸੇਵਾ ਬੰਦ ਕਰ ਦਿਤੀ ਗਈ ਹੈ। ਇਹਨਾਂ ਧਮਾਕਿਆਂ ਤੋਂ ਬਾਅਦ ਵਾਸ਼ਿੰਗਟਨ ਅਤੇ ਨਿਊਯਾਰਕ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਧਮਾਕਿਆਂ ਤੋਂ ਬਾਅਦ ਅਗਲੇ ਐਤਵਾਰ ਨੂੰ ਲੰਡਨ ਵਿਖੇ ਹੋਣ ਹੋਣ ਵਾਲੀ ਮੈਰਾਥਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਧਮਾਕਿਆਂ ਤੋਂ ਬਾਅਦ ਅਮਰਿਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੋਸਟਨ ਦੇ ਮੇਅਰ ਟਾਮ ਮੇਨਿਨੋ ਅਤੇ ਗਵਰਨਰ ਦੇਵਲ ਪੇਟਰਿਕ ਨੂੰ ਫੋਨ ਕਰ ਕੇ ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਖਬਰਾਂ ਮੁਤਾਬਿਕ ਪਹਿਲਾ ਧਮਾਕਾ ਸਥਾਨਕ ਸਮੇ ਦੇ ਅਨੁਸਾਰ ਕਰੀਬ ਦੋ ਵਜ ਕੇ ਪੰਜਾਹ ਮਿੰਟ 'ਤੇ ਮੈਰਾਥਨ ਦੀ ਫਿਨਿਸ਼ ਲਾਈਨ 'ਤੇ ਹੋਇਆ, ਜਦੋਂ ਕਿ 15 ਸਕਿੰਟ ਬਾਅਦ ਹੀ ਅਗਲਾ ਧਮਾਕਾ ਮੈਰਾਥਨ ਦੇ ਰੂਟ 'ਤੇ ਹੋਇਆ। ਮੈਰਾਥਨ ਜੇਤੂਆਂ ਵੱਲੋਂ ਫਿਨਸ਼ਿੰਗ ਲਾਈਨ ਪਾਰ ਕਰ ਲੈਣ ਤੋਂ ਤਕਰੀਬਨ ਤਿੰਨ ਘੰਟੇ ਬਾਅਦ ਇਹ ਧਮਾਕੇ ਹੋਏ, ਜਿਸ ਕਾਰਣ ਫਿਨਿਸ਼ਿੰਗ ਲਾਈਨ ਨੇੜਿਓਂ ਲੋਕਾਂ ਦੀ ਭੀੜ ਕਾਫੀ ਘੱਟ ਹੋ ਚੁੱਕੀ ਸੀ। ਇਸ ਦੌਰਾਨ ਤੀਜਾ ਧਮਾਕਾ ਜੇ. ਐੱਫ. ਕੇ. ਲਾਇਬ੍ਰੇਰੀ ਦੇ ਨੇੜੇ ਹੋਇਆ।

ਪੁਲਸ ਨੇ ਲੋਕਾਂ ਨੂੰ ਘਰ 'ਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਇਸ ਵਿਚਕਾਰ ਅਮਰਿਕਾ 'ਚ ਭਾਰਤੀ ਦੂਤਘਰ ਨੇ ਧਮਾਕਿਆਂ 'ਚ ਜ਼ਖਮੀ ਹੋਏ ਭਾਰਤੀਆਂ ਨੂੰ 202-939-7000 ਤੇ ਸੰਪਰਕ ਕਰਨ ਲਈ ਕਿਹਾ ਹੈ। 9/11 ਤੋਂ ਬਾਅਦ ਅਮਰੀਕਾ 'ਚ ਸਭ ਤੋਂ ਵੱਡੀ ਧਮਾਕਿਆਂ ਦੀ ਵਾਰਦਾਤ ਹੋਈ ਹੈ। ਪੁਲਸ ਮੁਤਾਬਿਕ ਬੋਸਟਨ  ਮੈਰਾਥਨ 'ਚ ਬੰਬ ਧਮਾਕੇ ਹੋਣ ਦੀ ਪਹਿਲਾਂ ਤੋਂ ਕੋਈ ਸੂਚਨਾ ਨਹੀ ਸੀ, ਲਿਹਾਜਾ ਪੁਲਸ ਇਸਦੀ ਜਾਂਚ 'ਚ ਜੁਟ ਗਈ ਹੈ।

No comments: