jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 10 April 2013

ਬਰੇਤੀ ਦੀਆਂ ਖੱਡਾਂ ਦੀ ਬੋਲੀ ਨਾਂ ਕਰਾਉਣਾ ਪੰਜਾਬ ਸਰਕਾਰ ਦੀ ਨਲਾਇਕੀ- ਪੁਲਿਸ ਤੇ ਰੇਤ ਮਾਫੀਆ ਲਈ ਬਰੇਤੀ ਦੀਆਂ ਖੱਡਾਂ ਬਣੀਆਂ ਸੋਨੇ ਦੀਆਂ ਖਾਣਾਂ

www.sabblok.blogspot.com

ਫਰੀਦਕੋਟ  9 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਆਪਣਾ ਸਿਰ ਢਕਣ ਲਈ ਮਕਾਨ ਬਣਾਉਣਾ ਮਨੁੱਖ ਦੀ ਮੁੱਢਲੀ ਜਰੂਰਤ ਹੈ ਪਰ ਪਿਛਲੇ 8 ਮਹੀਨਿਆਂ ਤੋਂ ਮਾਨਯੋਗ ਹਾਈਕੋਰਟ ਵੱਲੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀਆਂ ਰੇਤ ਮਾਫੀਆ ਵੱਲੋਂ ਨਜਾਇਜ਼ ਚਲਾਈਆਂ ਜਾ ਰਹੀਆਂ ਖੱਡਾਂ ਨੂੰ ਧਿਆਨ ਵਿਚ ਰੱਖਦਿਆਂ ਨਿਕਾਸੀ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਸਰਕਾਰ ਅਜਿਹੀ ਨਜ਼ਾਇਜ਼ ਨਿਕਾਸੀ ਨੂੰ ਸਖਤੀ ਨਾਲ ਰੋਕੇ ਅਤੇ ਖੱਡਾਂ ਦੀ ਨਿਲਾਮੀ ਕਰਨ ਤੋਂ ਪਹਿਲਾਂ ਦਰਖਾਸਤੀ ਦੀ ਖੱਡ ਦੀ ਨਿਸ਼ਾਨਦੇਹੀ ਕਰਕੇ 10 ਦਿਨ ਦੇ ਅੰਦਰ ਅੰਦਰ ਵਾਤਾਵਰਣ ਕਲੀਰੈਂਸ ਸਰਟੀਫੀਕੇਟ ਜਾਰੀ ਕਰਕੇ ਉਸਦੀ ਨਿਲਾਮੀ ਕਰਵਾਏ , ਪਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਤੇ 8 ਮਹੀਨਿਆਂ ਤੋਂ ਖੱਡਾਂ ਦੀ ਬੋਲੀ ਨਹੀਂ ਕਰਵਾਈ, ਪਰ ਹੋਇਆ ਕੀ ਕਿ ਸਰਕਾਰ ਦੀ ਸਰਪ੍ਰਸਤੀ ਵਾਲਾ ਰੇਤ ਮਾਫੀਆ ਬਿਨਾਂ ਡਰ ਭੈਅ ਦੇ ਪੁਲਿਸ ਦੀ ਮਦਦ ਨਾਲ ਦਰਿਆਈ ਏਰੀਏ ਵਿਚੋਂ ਨਜ਼ਾਇਜ਼ ਨਿਕਾਸੀ ਕਰਦਾ ਆ ਰਿਹਾ ਹੈ ਅਤੇ ਲੋਕਾਂ ਤੋਂ ਮਰਜ਼ੀ ਦਾ ਭਾਅ ਵਸੂਲ ਕਰਦਾ ਆ ਰਿਹਾ ਹੈ। ਇਸ ਨਿਕਾਸੀ ਨਾਲ ਹੀ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ, ਦਰਿਆਵਾਂ ਦੇ ਵਹਿਣ ਖਰਾਬ ਹੁੰਦੇ ਹਨ। ਇਸ ਨਿਕਾਸੀ ਨੂੰ ਧਿਆਨ ਵਿਚ ਰੱਖਦਿਆਂ ਹੀ ਮਾਨਯੋਗ ਹਾਈਕੋਰਟ ਨੇ ਰੋਕ ਲਗਾਈ ਸੀ ਪਰ ਇਹ ਸਿਲਸਿਲਾ ਜਾਰੀ ਰਿਹਾ ਅਤੇ ਮਾਫੀਆ ਮੋਟੀ ਕਮਾਈ ਕਰਦਾ ਰਿਹਾ। ਦੂਸਰੇ ਪਾਸੇ ਰੇਤ ਮਾਫੀਆ ਦੀ ਸ਼ਹਿ ਤੇ ਪੁਲਿਸ ਨੇ ਆਮ ਕਿਸਾਨਾਂ ਦੇ ਖੇਤਾਂ ਵਿਚ ਉੱਚੇ ਖੇਤਾਂ ਨੂੰ ਵਾਹੀਯੋਗ ਬਣਾਉਣ ਲਈ ਲੱਗੀਆਂ ਬਰੇਤੀ ਦੀਆਂ ਖੱਡਾਂ, ਜਿਨ•ਾਂ ਦਾ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ ਸੀ ਸਗੋਂ ਬੰਜਰ ਜ਼ਮੀਨ ਵਾਹੀਯੋਗ ਬਣਦੀ ਸੀ , ਤੇ ਪੁਲਿਸ ਨੂੰ ਮਿਲੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਰਿਸ਼ਵਤ ਨਾਂ ਦੇਣ ਵਾਲੇ  ਕਿਸਾਨਾਂ ਤੇ ਪਰਚੇ ਦਰਜ ਕਰ ਦਿੱਤੇ ਅਤੇ ਜਿਨ•ਾਂ  ਕਿਸਾਨਾਂ  ਨੇ ਰਿਸ਼ਵਤ ਦੇਣੀ ਕਬੂਲ ਕਰ ਲਈ ਉਨ•ਾਂ ਤੋਂ ਮੋਟੀ ਰਿਸ਼ਵਤ ਲੈ ਕੇ ਬਰੇਤੀ ਦੀ ਪੂਰਤੀ ਲਈ   ਅਜਿਹੀਆਂ ਖੱਡਾਂ ਨੂੰ ਚੱਲਦਾ ਰੱਖਿਆ ਗਿਆ। ਹੋਰ ਸਾਰੇ ਕੰਮ ਛੱਡਕੇ ਪੰਜਾਬ ਪੁਲਿਸ ਇਸ ਕੰਮ ਵਿਚ ਜੁਟ ਗਈ ਅਤੇ ਰਾਤ ਨੂੰ ਸੜਕਾਂ ਤੇ ਨਾਕਾਬੰਦੀ ਕਰਕੇ ਵੇਲੇ ਕੁਵੇਲੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਬਰੇਤੀ ਲੈ ਜਾਣ ਵਾਲੀਆਂ ਟਰਾਲੀਆਂ ਤੋਂ ਪ੍ਰਤੀ ਟਰਾਲੀ ਇਕ ਹਜ਼ਾਰ ਰੁਪਏ ਰਿਸ਼ਵਤ ਲੈ ਕੇ  ਉਸਨੂੰ ਰਾਤ ਦੇ ਹਨੇਰੇ ਵਿਚ ਆਪਣੀ ਮੰਜ਼ਿਲ ਤੱਕ ਜਾਣ ਦਿੱਤਾ ਗਿਆ ਅਤੇ ਅੱਗੇ ਜਾਕੇ ਉਹ ਟਰਾਲੀਆਂ 7-8 ਹਜ਼ਾਰ ਵਿਚ ਲੋਕਾਂ ਤੱਕ ਪੁੱਜਦੀਆਂ ਰਹੀਆਂ ਜਿਸਨੇ  ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ ਅਤੇ ਪੁਲਿਸ ਦੀਆਂ ਜੇਬਾਂ ਭਰੀਆਂ। ਪੁਲਿਸ ਨੇ ਨਸ਼ਿਆਂ ਦੀ ਤਸਕਰੀ ਅਤੇ ਹੋਰ ਜ਼ੁਲਮਾਂ ਤੋਂ ਵੀ ਵਧਕੇ ਬਰੇਤੀ ਵਾਲੇ ਪਾਸੇ ਆਪਣਾ ਧਿਆਨ ਕੇਂਦਰਿਤ ਰੱਖਿਆ ਹੈ।  ਇਹ ਗੋਰਖਧੰਦਾ ਪਿਛਲੇ 8 ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਪੁਲਿਸ  ਲਈ ਬਰੇਤੀ ਦੀਆਂ ਖੱਡਾਂ ਸੋਨੇ ਦੀਆਂ ਖਾਣਾਂ ਸਾਬਤ ਹੋ ਰਹੀਆਂ ਹਨ। ਅਜੇ ਵੀ ਇਹ ਧੰਦਾ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਸਰਕਾਰ ਨੂੰ ਕਿਸਾਨਾਂ ਨੇ ਲੰਮੇਂ ਸਮੇਂ ਤੋਂ ਖੱਡਾਂ ਚਲਾਉਣ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ ਪਰ ਸਰਕਾਰ ਅਜੇ ਤੱਕ ਵਾਤਾਵਰਣ ਨੂੰ ਨੁਕਸਾਨ ਨਾਂ ਪਹੁੰਚਾਉਣ ਵਾਲੀਆਂ ਖੱਡਾਂ ਦੀ ਨਿਲਾਮੀ ਨਹੀਂ ਕਰ ਸਕੀ। ਜਿਸ ਕਾਰਨ ਆਮ ਲੋਕਾਂ ਨੂੰ ਬਰੇਤੀ ਦੀਆਂ ਲੋੜਾਂ ਦੀ ਪੂਰਤੀ ਲਈ ਵੇਲੇ ਕੁਵੇਲੇ ਮਜ਼ਬੂਰੀ ਵੱਸ ਪੁਲਿਸ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। 

No comments: