jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 10 April 2013

ਸਰਕਾਰੀ ਹਸਪਤਾਲਾਂ ਵਿਚ ਮਹਿੰਗੀਆਂ ਕੀਤੀਆਂ ਸਿਹਤ ਸਹੂਲਤਾਂ ਦਾ ਬੋਝ ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਕਿਸਾਨ ਤੇ ਹੀ ਪਵੇਗਾ-ਚੰਦਬਾਜਾ

www.sabblok.blogspot.com

 ਫਰੀਦਕੋਟ 10 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਮਿਲਦੀਆਂ ਸਿਹਤ ਸਹੂਲਤਾਂ , ਜਿਸ ਵਿਚ ਪਰਚੀ, ਅਪ੍ਰੇਸ਼ਨ ਦਾ ਖਰਚ, ਟੈਸਟ  ਆਦਿ ਸ਼ਾਮਲ  ਹਨ , ਇਨ•ਾਂ ਦੇ ਸਰਕਾਰ ਵੱਲੋਂ ਵਧਾਏ ਗਏ ਰੇਟ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਤੇ ਹੋਰ ਬੋਝ ਲੱਦ ਦਿੱਤਾ ਗਿਆ ਹੈ ਜਦੋਂ ਕਿ ਇਹ ਲੋਕ ਪਹਿਲਾਂ ਹੀ ਪੈਸੇ ਖਰਚ ਕੇ ਇਲਾਜ ਕਰਵਾਉਣ ਤੋਂ ਅਸਮਰਥ ਹਨ। ਇਹ ਲੋਕ ਤਾਂ ਸਰਕਾਰ ਤੋਂ ਮੁਫਤ ਸਿਹਤ  ਸਹੂਲਤਾਂ ਦੀ ਆਸ ਰੱਖਦੇ ਸਨ , ਜਦੋਂ ਕਿ ਸਰਕਾਰ ਇਕ ਮੁਲਾਜ਼ਮ ਨੂੰ  ਸਾਰੀਆਂ ਸਿਹਤ ਸਹੂਲਤਾਂ ਮੁਫਤ ਦਿੰਦੀ ਹੈ ਅਤੇ ਉੱਪਰਲਾ ਵਰਗ ਵਿਦੇਸ਼ਾਂ ਚੋਂ ਜਾਂ ਚੰਗੇ ਪ੍ਰਾਈਵੇਟ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾਉਂਦਾ ਹੈ। ਜਦੋਂ ਕਿ ਕਿਸਾਨ ਮਜ਼ਦੂਰ ਅਤੇ ਛੋਟੇ ਦੁਕਾਨਦਾਰ ਦੀ ਹੱਡ ਭੰਨਵੀਂ ਮਿਹਨਤ ਨਾਲ ਦੋ ਡੰਗ ਦੀ ਰੋਟੀ ਵੀ ਪੂਰੀ ਨਹੀਂ ਆਉਂਦੀ ਅਤੇ ਉਹ ਕੈਂਸਰ, ਕਾਲਾ ਪੀਲੀਆ ਵਰਗੀਆਂ ਬੀਮਾਰੀਆਂ ਦਾ ਲੱਖਾਂ ਰੁਪਏ ਖਰਚਕੇ ਕਿਵੇਂ ਇਲਾਜ ਕਰਵਾਏਗਾ। ਸਰਕਾਰ ਦੇ ਇਸ ਐਲਾਨ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਭਾਈ ਘਨ•ੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ  ਸਿੰਘ ਚੰਦਬਾਜਾ ਨੇ ਕਿਹਾ ਕਿ ਕਿਸਾਨ , ਮਜ਼ਦੂਰ ਦਿਨ ਰਾਤ ਖਤਰਿਆਂ ਵਿਚ ਰਹਿਕੇ ਦੇਸ਼ ਦੇ ਅੰਨ ਭੰਡਾਰ ਵਿਚ ਵਾਧਾ ਕਰਦੇ ਹਨ ਅਤੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਂਦੇ ਹਨ, ਕੀ ਇਨ•ਾਂ ਦੀ ਸੇਵਾ ਕਿਸੇ ਮੁਲਾਜ਼ਮ ਤੋਂ ਘੱਟ ਹੈ? ਇਸ ਲਈ ਸਰਕਾਰ ਨੂੰ ਇਨ•ਾਂ ਵਰਗਾਂ ਨੂੰ ਹਰ ਤਰਾਂ ਦੀ ਸਿਹਤ ਸਹੂਲਤ ਮੁਫਤ ਮੁਹੱਈਆ ਕਰਵਾਉਣੀ ਚਾਹੀਦੀ ਹੈ। ਕੈਂਸਰ ਅਤੇ ਕਾਲਾ ਪੀਲੀਆ ਦੀ ਬੀਮਾਰੀ ਦੇ ਇਲਾਜ ਤੇ ਇਨ•ਾਂ ਵਰਗਾਂ ਦੇ ਘਰਬਾਰ ਅਤੇ ਜ਼ਮੀਨਾਂ ਵਿਕ ਰਹੀਆਂ ਹਨ। ਪਰੀਵਾਰਕ ਰਿਸ਼ਤੇ ਆਰਥਿਕ ਮੰਦਹਾਲੀ ਕਾਰਨ ਟੁੱਟ ਰਹੇ ਹਨ। ਉਨ•ਾਂ ਇਹ ਵੀ ਦੱਸਿਆ ਕਿ 18 ਮਾਰਚ ਨੂੰ ਵਿਧਾਨ ਸਭਾ ਦੇ ਇਜਲਾਸ ਵਿਚ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ  ਐਲਾਨ ਕੀਤਾ ਸੀ ਕਿ 1 ਅਪ੍ਰੈਲ ਨੂੰ ਸਸਤੀਆਂ ਦਰਾਂ ਵਾਲੀਆਂ ਦਵਾਈਆਂ ਹਸਪਤਾਲਾਂ ਚ ਖੁੱਲ•ੇ ਜਨ ਔਸ਼ੁਧੀ ਕੇਂਦਰਾਂ ਤੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਪਰ ਅੱਜ 10 ਅਪ੍ਰੈਲ ਤੱਕ ਵੀ ਇਹ ਦਵਾਈਆਂ ਇਨ•ਾਂ ਕੇਂਦਰਾਂ ਤੇ ਨਹੀਂ ਪਹੁੰਚੀਆਂ ਅਤੇ ਇਹ ਕੇਂਦਰ ਖਾਲੀ ਪਏ ਹਨ।

No comments: