ਸਿੱਧੂ ਸਕਿਓਰਿਟੀ ਲੈਣ ਨਹੀਂ ਸੇਵਾ ਲਈ ਆਏ ਸਨ ਸਿਆਸਤ 'ਚ
ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ 8 ਅਪ੍ਰੈਲ ਦੇ ਫੇਸਬੁੱਕ ਸਟੇਟਸ ਦੇ ਬਾਅਦ ਉਠਿਆ ਭੂਚਾਲ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਉਨ੍ਹਾਂ ਦੇ ਇਕ ਹੋਰ ਫੇਸਬੁੱਕ ਸਟੇਟਸ ਨੇ ਸਿਆਸਤ 'ਚ ਲਾਭ ਲੈਣ ਆਏ ਆਗੂਆਂ ਦੇ ਮੂੰਹ 'ਤੇ ਥੱਪੜ ਜੜਿਆ ਹੈ। ਨਵਜੋਤ ਕੌਰ ਨੇ ਲਿਖਿਆ ਹੈ ਕਿ ਸਿਆਸਤ ਉਨ੍ਹਾਂ ਅਤੇ ਸੰਸਦ ਮੈਂਬਰ ਸਿੱਧੂ ਲਈ ਇਕ ਮਿਸ਼ਨ ਹੈ ਅਤੇ ਉਹ ਇਸ ਮਿਸ਼ਨ ਦੇ ਰਾਹੀਂ ਜਨਤਾ ਦੀ ਸੇਵਾ ਕਰਨ ਆਏ ਸਨ। ਅੱਜ ਸਰਕਾਰ ਤੇ ਪ੍ਰਸ਼ਾਸਨ ਦਾ ਹਿੱਸਾ ਉਹ ਆਮ ਲੋਕਾਂ ਦੀ ਬਦੌਲਤ ਹਨ। ਉਨ੍ਹਾਂ ਕਿਹਾ ਕਿ ਉਹ ਭਗਵਾਨ ਦੀ ਮਰਜ਼ੀ ਨਾਲ ਸੇਵਾ ਕਰ ਰਹੇ ਹਨ ਅਤੇ ਸਿਆਸਤ 'ਚ ਉਹ ਸੇਵਾ ਕਰਨ ਆਏ ਸਨ ਨਾ ਕਿ 8 ਸੁਰੱਖਿਆ ਗਾਰਡਾਂ ਦੇ ਲਈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਉਹ ਲੋਕ ਜਿੱਥੇ ਵੀ ਹਨ, ਉੱਥੇ ਉਹ ਲੋਕ ਬਹੁਤ ਸੰਘਰਸ਼ ਕਰ ਰਹੇ ਹਨ ਪਰ ਇਹ ਸੰਘਰਸ਼ ਇਸ ਆਸ ਦੇ ਨਾਲ ਚੱਲ ਰਿਹਾ ਹੈ ਕਿ ਅਸੀਂ ਲੋਕ ਸੱਚੇ ਹਾਂ ਅਤੇ ਜੋ ਉਹ ਕਰ ਰਹੇ ਹਨ ਉਸ ਵਿਚ ਭਗਵਾਨ ਦੀ ਮਰਜ਼ੀ ਹੈ। ਪਹਿਲੇ ਸਟੇਟਸ ਦੇ ਬਾਅਦ ਇਸ ਦੂਸਰੇ ਸਟੇਟਸ ਵਿਚ ਕਾਫੀ ਕੁਝ ਸਾਫ ਹੈ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਜਾਣੇ ਅਣਜਾਨੇ ਸੰਕੇਤ ਦਿੱਤੇ ਗਏ ਹਨ ਜੋ ਸਿਆਸਤ ਵਿਚ ਕੇਵਲ ਸੁਰੱਖਿਆ ਗਾਰਡ ਲੈਣ ਜਾਂ ਹੋਰ ਲਾਭ ਲੈਣ ਆਉਂਦੇ ਹਨ।