jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 April 2013

ਮਠਿਆਈ ਦੇ ਡੱਬਿਆਂ 'ਚ ਗਹਿਣੇ ਲਿਆਉਂਦਾ ਕਾਬੂ


ਮਠਿਆਈ ਦੇ ਡੱਬਿਆਂ 'ਚ ਗਹਿਣੇ ਲਿਆਉਂਦਾ ਕਾਬੂ (ਵੀਡੀਓ)

www.sabblok.blogspot.com
ਅੰਮ੍ਰਿਤਸਰ- ਐਕਸਾਈਜ਼ ਵਿਭਾਗ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਕਿ ਮਠਿਆਈ ਦੇ ਡੱਬੇ 'ਚ ਗਹਿਣੇ ਲਿਆਉਣ ਦਾ ਧੰਦਾ ਕਰਦਾ ਸੀ। ਐਕਸਾਈਜ਼ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕਮਲ ਨਾਂ ਦਾ ਇਹ ਵਿਅਕਤੀ ਪੱਛਮ ਐਕਸਪ੍ਰੈਸ ਰੇਲ ਗੱਡੀ ਰਾਹੀਂ ਸੋਨੇ ਦੇ ਭਾਰੀ ਮਾਤਰਾ 'ਚ ਗਹਿਣੇ ਟੈਕਸ ਦਿੱਤੇ ਬਗੈਰ ਲੈ ਕੇ ਆ ਰਿਹਾ ਹੈ। ਵਿਭਾਗ ਨੇ ਚੌਕਸੀ ਵਿਖਾਉਂਦਿਆਂ ਵੀਰਵਾਰ ਨੂੰ ਉਸ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਗ੍ਰਿਫਤਾਰ ਕਰ ਲਿਆ। ਉਸ ਵਿਅਕਤੀ ਦੇ ਕਬਜ਼ੇ 'ਚੋਂ ਇਕ ਕਿਲੋ 245 ਗ੍ਰਾਮ ਸੋਨਾ ਜੋ ਕਿ 27 ਲੱਖ ਰੁਪਏ ਕੀਮਤ ਦਾ ਦੱਸਿਆ ਜਾਂਦਾ ਹੈ। ਉਕਤ ਵਿਅਕਤੀ ਮਠਿਆਈ ਵਾਲੇ ਤਿੰਨ ਡੱਬਿਆਂ 'ਚ ਰੱਖ ਕੇ ਇਹ ਸੋਨਾ ਲਿਆ ਰਿਹਾ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਸਕੇ। ਵਿਭਾਗ ਵਲੋਂ ਉਕਤ ਵਿਅਕਤੀ ਨੂੰ 13 ਲੱਖ 90 ਹਜ਼ਾਰ ਰੁਪਏ ਦੇ ਕਰੀਬ ਜੁਰਮਾਨਾ ਕੀਤਾ ਗਿਆ ਹੈ। ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਉਸ ਵਿਅਕਤੀ ਕੋਲ ਇਸ ਸੋਨੇ ਦਾ ਕੋਈ ਬਿੱਲ ਨਹੀਂ ਸੀ ਅਤੇ ਨਾ ਹੀ ਖਰੀਦ ਬਾਰੇ ਕੋਈ ਰਿਕਾਰਡ ਸੀ। ਐਕਸਾਈਜ਼ ਵਿਭਾਗ ਇਸ ਮਾਮਲੇ 'ਚ ਆਮਦਨ ਟੈਕਸ ਵਿਭਾਗ ਨਾਲ ਤਾਲਮੇਲ ਕਰ ਰਿਹਾ ਹੈ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।

No comments: