jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਦਮਦਮਾ ਸਾਹਿਬ ਤਲਵੰਡੀਸਾਬੋ- ਬੀ ਐਸ ਭੁੱਲਰ-

www.sabblok.blogspot.com
ਅਕਾਲੀ ਦਲ ਅਮ੍ਰਿਤਸਰ: ਸਿੱਖ ਅਤੇ ਮੁਸਲਮਾਨ ਘੱਟ ਗਿਣਤੀਆਂ ਨੂੰ ਹਿੰਦੂ ਜੱਜਾਂ ਤੋਂ ਇਨਸਾਫ ਨਹੀਂ ਮਿਲ ਰਿਹਾ, ਇਸ ਲਈ ਉਹਨਾਂ ਦੇ ਮੁਕੱਦਮੇ ਸਿਰਫ ਉਹਨਾਂ ਬੈਂਚਾਂ ਦੇ ਹਵਾਲੇ ਕੀਤੇ ਜਾਣ, ਜਿਹਨਾਂ ਵਿੱਚ ਉਹਨਾਂ ਦੇ ਭਾਈਚਾਰੇ ਦੇ ਜੱਜਾਂ ਦੀ ਸਮੂਲੀਅਤ ਹੋਵੇ। ਇਹ ਮੰਗ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਕੀਤੀ।
ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਵਿਸਾਲ ਆਪਣੀ ਪਾਰਟੀ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰ: ਮਾਨ ਨੇ ਕਿਹਾ ਕਿ ਪਿਛਲੇ ਅਰਸੇ ਦੌਰਾਨ ਸਤਵੰਤ ਸਿੰਘ ਕੇਹਰ ਸਿੰਘ ਜਿੰਦਾ ਸੁੱਖਾ ਅਤੇ ਅਫਜਲ ਗੁਰੂ ਵਰਗੇ ਸਿੱਖ ਅਤੇ ਮੁਸਲਮਾਨ ਨੌਜਵਾਨਾਂ ਨੂੰ ਫਾਂਸੀਆਂ ਦੇ ਤਖਤਿਆਂ ਤੇ ਲਟਕਾਇਆ ਜਾ ਚੁੱਕਾ ਹੈ, ਜਦ ਕਿ 1984 ਦੇ ਸਿੱਖ ਕਤਲੇਆਮ ਅਤੇ ਗੁਜਰਾਤ ਵਿੱਚ ਮੁਸਲਮਾਨਾਂ ਦੀ ਕੀਤੀ ਨਸਲਕੁਸੀ ਬਦਲੇ ਕਿਸੇ ਵੀ ਦੋਸੀ ਨੂੰ ਅਜਿਹੀਆਂ ਸਖ਼ਤ ਸਜਾਵਾਂ ਨਹੀਂ ਦਿੱਤੀਆਂ ਗਈਆਂ। ਸਿਤਮ ਜਰੀਫੀ ਇਹ ਹੈ ਕਿ ਗਰਾਮ ਸਟੇਨਜ ਤੇ ਉਸਦੇ ਦੋ ਬੱਚਿਆਂ ਨੂੰ ਜਿੰਦਾ ਸਾੜਣ ਵਾਲੇ ਦਾਰਾ ਸਿੰਘ ਅਤੇ 84 ਦੇ ਕਤਲੇਆਮ ਵਿੱਚ ਦੋਸੀ ਸਾਬਤ ਹੋ ਚੁੱਕੇ ਝਟਕਈ ਨਾਂ ਵਾਲੇ ਸਖ਼ਸ ਦੀਆਂ ਫਾਂਸੀ ਦੀਆਂ ਸਜਾਵਾਂ ਉਮਰ ਕੈਦ ਵਿੱਚ ਤਬਦੀਲ ਕੀਤੀਆਂ ਜਾ ਚੁੱਕੀਆਂ ਹਨ। 
133 ਗਵਾਹਾਂ ਚੋਂ ਕਿਸੇ ਇੱਕ ਵੱਲੋਂ ਵੀ ਗਵਾਹੀ ਨਾ ਦਿੱਤੇ ਜਾਣ ਅਤੇ ਤਿੰਨ ਮੈਂਬਰੀ ਬੈਂਚ ਦੇ ਇੱਕ ਜੱਜ ਵੱਲੋਂ ਦਿੱਤੇ ਉਲਟ ਫੈਸਲੇ ਦੇ ਬਾਵਜੂਦ ਦਵਿੰਦਰਪਾਲ ਭੁੱਲਰ ਨੂੰ ਫਾਂਸੀ ਤੇ ਲਟਕਾਉਣ ਲਈ ਰਾਹ ਪੱਧਰਾ ਕਰਨ ਦਾ ਹਵਾਲਾ ਦਿੰਦਿਆਂ ਸ੍ਰ: ਮਾਨ ਨੇ ਕਿਹਾ ਕਿ ਸਿੱਖ ਅਤੇ ਮੁਸਲਿਮ ਘੱਟ ਗਿਣਤੀਆਂ ਨੂੰ ਇਸ ਦੇਸ ਵਿੱਚ ਇਸ ਲਈ ਇਨਸਾਫ ਨਹੀਂ ਮਿਲਦਾ ਕਿਉਂਕਿ ਉਹਨਾਂ ਦੇ ਮੁਕੱਦਮਿਆਂ ਦੇ ਫੈਸਲੇ ਬਹੁਗਿਣਤੀ ਭਾਈਚਾਰੇ ਨਾਲ ਸਬੰਧਤ ਜੱਜਾਂ ਵੱਲੋਂ ਕੀਤੇ ਜਾਂਦੇ ਹਨ। ਇਸ ਲਈ ਸਮੇਂ ਦੀ ਇਹ ਮੰਗ ਹੈ ਕਿ ਉਹਨਾਂ ਦੇ ਮਾਮਲੇ ਸਿਰਫ ਉਹਨਾਂ ਜੱਜਾਂ ਨੂੰ ਤਬਦੀਲ ਕੀਤੇ ਜਾਣ ਜੋ ਉਹਨਾਂ ਭਾਈਚਾਰੇ ਨਾਲ ਸਬੰਧਤ ਹੋਣ। ਇਸ ਕਾਨਫਰੰਸ ਨੂੰ ਦਲ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਪਰਮਿੰਦਰ ਸਿੰਘ ਬਾਲਿਆਂਵਾਲੀ ਆਦਿ ਨੇ ਵੀ ਸੰਬੋਧਨ ਕੀਤਾ।

No comments: