jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਦੋ ਨੇ ਕੀਤਾ ਗੁੜੀਆ ਨਾਲ ਦੁਸ਼ਕਰਮ, ਦੇਖੀ ਸੀ ਪੋਰਨ ਫਿਲਮ

www.sabblok.blogspot.com
ਨਵੀਂ ਦਿੱਲੀ- ਪੰਜ ਸਾਲ ਦੀ ਬੱਚੀ ਗੁੜੀਆ ਨਾਲ ਦੋ ਵਿਅਕਤੀਆਂ ਨੇ ਬਲਾਤਕਾਰ ਕੀਤਾ ਸੀ। ਦੋਸ਼ੀ ਮਨੋਜ ਨੇ ਪੁੱਛਗਿਛ ਵਿਚ ਖੁਲਾਸਾ ਕੀਤਾ। ਦੂਜੇ ਦੋਸ਼ੀ ਦੀ ਤਲਾਸ਼ ਵਿਚ ਦਿੱਲੀ ਪੁਲਸ ਦੀ ਟੀਮ ਬਿਹਾਰ ਰਵਾਨਾ ਹੋ ਚੁੱਕੀ ਹੈ। ਪਹਿਲਾ ਦੋਸ਼ੀ ਮਨੋਜ ਪਹਿਲਾਂ ਹੀ ਬਿਹਾਰ ਦੇ ਮੁਜ਼ੱਫਰਪੁਰ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਸੂਤਰਾਂ ਨੇ ਦੱਸਿਆ ਕਿ ਬੱਚੀ ਦੇ ਨਾਲ ਦਰਿੰਦਗੀ ਕਰਨ ਵਾਲਾ ਦੂਜਾ ਵਿਅਕਤੀ ਮਨੋਜ ਦਾ ਦੋਸਤ ਹੈ। ਪੰਜ ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਦੇ ਪੰਜ ਦਿਨ ਬਾਅਦ ਮਨੋਜ ਨੂੰ ਬਿਹਾਰ ਦੇ ਮੁਜ਼ੱਫਰਪੁਰ ਵਿਚ ਉਸ ਦੇ ਸਹੁਰੇ ਘਰ ਤੋਂ ਸ਼ਨੀਵਾਰ ਨੂੰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ 22 ਸਾਲਾ ਦਾ ਵਿਆਹੁਤਾ ਨੌਜਵਾਨ ਦੋਸ਼ ਕਰਨ ਤੋਂ ਠੀਕ ਬਾਅਦ ਹੀ ਰਾਜਧਾਨੀ ਛੱਡ ਕੇ ਦੌੜ ਨਿੱਕਲਿਆ ਸੀ। ਪੁਲਸ ਨੇ ਦੱਸਿਆ ਕਿ ਉੱਤਰ-ਪੂਰਬੀ ਦਿੱਲੀ ਦੀ ਇੱਕ ਕੱਪੜੇ ਦੀ ਫੈਕਟਰੀ ਵਿਚ ਕੰਮ ਕਰਨ ਵਾਲੇ ਅਨਿਯਮਿਤ ਕਰਮਚਾਰੀ ਮਨੋਜ ਕੁਮਾਰ ਨੂੰ ਪਟਨਾ ਤੋਂ 50 ਕਿਲੋਮੀਟਰ ਦੂਰ ਸਥਿਤ ਮੁਜ਼ੱਫਰਪੁਰ ਦੇ ਚਿਕਨੌਟਾ ਤੋਂ ਗਿਰਫਤਾਰ ਕੀਤਾ ਗਿਆ। ਦਿੱਲੀ ਪੁਲਸ ਮਨੋਜ ਤੋਂ ਪੁੱਛਗਿਛ ਦੇ ਬਾਅਦ ਦੂਜੇ ਦੋਸ਼ੀ ਦੀ ਤਲਾਸ਼ ਵਿਚ ਬਿਹਾਰ ਗਈ ਹੈ। ਮਨੋਜ ਹੁਣ ਟਰਾਂਜਿਟ ਰਿਮਾਂਡ 'ਤੇ ਹੈ।
ਮਨੋਜ ਤੋਂ ਪੁੱਛਗਿੱਛ ਦੌਰਾਨ ਹੋਏ ਖੁਲਾਸਿਆਂ ਵਿਚ ਪਤਾ ਲੱਗਾ ਹੈ ਕਿ ਮਨੋਜ ਨੇ ਦੁਸ਼ਕਰਮ ਤੋਂ ਪਹਿਲਾਂ ਪੋਰਨ ਫਿਲਮ ਦੇਖੀ ਸੀ ਅਤੇ ਦੁਸ਼ਕਰਮ ਦੇ ਸਮੇਂ ਉਹ ਨਸ਼ੇ ਵਿਚ ਸੀ।
ਜ਼ਿਕਰਯੋਗ ਹੈ ਕਿ ਪੂਰਬੀ ਦਿੱਲੀ ਦੇ ਗਾਂਧੀ ਨਗਰ ਵਿਚ ਰਹਿਣ ਵਾਲੀ ਬੱਚੀ ਨੂੰ ਉਸ ਦੇ ਗੁਆਂਢੀ ਨੇ 15 ਅਪ੍ਰੈਲ ਨੂੰ ਅਗਵਾ ਕਰ ਲਿਆ ਸੀ। ਦੋ ਦਿਨਾਂ ਤੱਕ ਆਪਣੇ ਫਲੈਟ ਵਿਚ ਬੰਦੀ ਬਣਾ ਕੇ ਕਈ ਵਾਰ ਕੁਕਰਮ ਕਰਨ ਵਾਲੇ ਦੋਸ਼ੀਆਂ ਨੇ ਦਰਿੰਦਗੀ ਦੀ ਸਾਰੀ ਹੱਦਾਂ ਪਾਰ ਕੀਤੀਆਂ ਅਤੇ ਉਸ ਨੂੰ ਭੁੱਖਾ-ਪਿਆਸਾ ਰੱਖਿਆ। ਬੁੱਧਵਾਰ ਨੂੰ ਬੱਚੀ ਦੀ ਰੋਣ ਦੀ ਅਵਾਜ਼ ਸੁਣਨ ਤੋਂ ਬਾਅਦ ਪਰਵਾਰ  ਦੇ ਲੋਕਾਂ ਨੇ ਉਸ ਨੂੰ ਆਜ਼ਾਦ ਕਰਾਇਆ। ਡਾਕਟਰਾਂ ਨੂੰ ਬੱਚੀ ਦੇ ਗੁਪਤ ਅੰਗ ਵਿਚ ਇਕ ਸ਼ੀਸ਼ੀ ਅਤੇ ਮੋਮਬੱਤੀਆਂ ਦੇ ਟੁਕੜੇ ਹੋਣ ਦੀ ਗੱਲ ਕਹੀ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਪੰਜ ਸਾਲ ਦੀ ਬੱਚੀ ਦੇ ਨਾਲ ਇਸ ਤਰ੍ਹਾਂ ਦੀ ਦਰਿੰਦਗੀ ਵੇਖੀ ਹੈ। ਬੱਚੀ ਦਾ ਇਲਾਜ ਏਮਸ ਵਿਚ ਚੱਲ ਰਿਹਾ ਹੈ। ਡਾਕਟਰ ਨੇ ਦੱਸਿਆ ਕਿ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ । ਉਸ ਨੂੰ ਆਈ. ਸੀ. ਯੂ. ਤੋਂ ਬਾਹਰ ਲਿਆਂਦਾ ਗਿਆ ਹੈ।

No comments: