jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਹੀਰਾ ਵਪਾਰੀ ਸੁਖਬੀਰ ਨੂੰ ਵਧਾਈ ਹੋਵੇ : ਖਹਿਰਾ

www.sabblok.blogspot.com
ਚੰਡੀਗੜ੍ਹ, - ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਨੇਤਾ ਅਤੇ ਮਾਨਸਾ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਮੰਗਤ ਰਾਏ ਬਾਂਸਲ ਨੂੰ ਮਿਲੀ ਸਜ਼ਾ ਨਾਲ ਜੂਨੀਅਰ ਬਾਦਲ ਵਿਚ ਹੀਰੇ ਦੀ ਪਰਖ ਵਾਲੇ ਮਾਹਿਰ ਹੀਰਾ ਵਪਾਰੀ ਦੀ ਯੋਗਤਾ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਾਂਸਲ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਦੇ ਸਮੇਂ ਸੁਖਬੀਰ ਸਿੰਘ ਬਾਦਲ ਨੇ ਜਨਤਕ ਤੌਰ 'ਤੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਬੇਕਾਰ ਪੱਥਰਾਂ ਵਿਚ ਕੀਮਤੀ ਹੀਰੇ ਚੁਣਨ ਦੇ ਭਗਵਾਨ ਨੇ ਵਿਸ਼ੇਸ਼ ਗੁਣ ਦਿੱਤੇ ਹਨ। ਅੱਜ ਇਥੇ ਜਾਰੀ ਇਕ ਬਿਆਨ ਵਿਚ ਖਹਿਰਾ ਨੇ ਕਿਹਾ ਕਿ ਕਾਂਗਰਸ ਸੁਖਬੀਰ ਦੀ ਇਸ ਵਿਲੱਖਣ ਸਮਰੱਥਾ ਲਈ ਉਨ੍ਹਾਂ ਨੂੰ ਵਧਾਈ ਦਿੰਦੀ ਹੈ ਕਿਉਂਕਿ ਸਜ਼ਾ ਪ੍ਰਾਪਤ ਬੀਬੀ ਜਗੀਰ ਕੌਰ ਅਤੇ ਜਥੇਦਾਰ ਤੋਤਾ ਸਿੰਘ, ਭ੍ਰਿਸ਼ਟਾਚਾਰ ਦੀ ਦਲਦਲ ਵਿਚ ਧਸੇ ਗੁਲਜ਼ਾਰ ਸਿੰਘ ਰਣੀਕੇ ਅਤੇ ਸੁੱਚਾ ਸਿੰਘ ਲੰਗਾਹ ਨੂੰ ਇਸ ਯੋਗਤਾ ਦੇ ਕਾਰਨ ਹੀ ਮਹੱਤਵ ਦਿੱਤਾ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਹਾਲ ਵਿਚ ਹੀ ਚੁੱਕਿਆ ਗਿਆ ਜੋਗਿੰਦਰ ਪਾਲ ਜੈਨ ਰੂਪੀ ਹੀਰਾ ਵੀ ਆਪਣਾ ਅਸਲੀ ਰੰਗ ਦਿਖਾਏਗਾ ਕਿਉਂਕਿ ਉਹ ਬਾਂਸਲ ਦੇ ਮੁਕਾਬਲੇ ਜ਼ਿਆਦਾ ਮਾਮਲਿਆਂ ਵਿਚ ਘਿਰਿਆ ਹੋਇਆ ਹੈ। ਖਹਿਰਾ ਨੇ ਕਿਹਾ ਸੁਖਬੀਰ ਬਾਦਲ ਵਿਚ ਛੁਪਿਆ ਹੀਰਾ ਵਪਾਰੀ ਬਾਂਸਲ ਅਤੇ ਜੈਨ ਨੂੰ ਅਸਲ ਵਿਚ ਹੀਰਾ ਮੰਨਦਾ ਹੈ ਤਾਂ ਕਾਂਗਰਸ ਅਜਿਹੇ ਹੋਰ ਹੀਰਿਆਂ ਨੂੰ ਲੈ ਕੇ ਜਾਣ ਲਈ ਸੁਖਬੀਰ ਨੂੰ ਸੱਦਾ ਦਿੰਦੀ ਹੈ, ਕਾਂਗਰਸ ਪੱਥਰ ਰੂਪੀ ਇਮਾਨਦਾਰ ਨੇਤਾਵਾਂ ਨਾ ਹੀ ਸੰਤੁਸ਼ਟ ਹੈ। ਖਹਿਰਾ ਨੇ ਬਾਦਲ ਤੋਂ ਆਇਆ ਰਾਮ ਗਿਆ ਰਾਮ ਵਰਗੀ ਸੱਭਿਅਤਾ ਨੂੰ ਉਤਸ਼ਾਹਿਤ ਕਰਨ ਲਈ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਅਤੇ ਜੈਨ ਵਰਗੇ ਮੌਕਾ ਪ੍ਰਸਤਾਂ ਨੂੰ ਬਾਹਰ ਦਾ ਰਾਹ ਦਿਖਾਉਣ ਦੀ ਮੰਗ ਕੀਤੀ ਹੈ।

No comments: