jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਭਾਰਤੀ ਖੇਤਰ 'ਚ ਚੀਨੀ ਫੌਜੀਆਂ ਨੇ ਘੁਸਪੈਠ ਕਰ ਕੇ ਬਣਾਇਆ ਮੋਰਚਾ

www.sabblok.blogspot.com

ਨਵੀਂ ਦਿੱਲੀ- ਭਾਰਤ ਦੇ ਲੱਦਾਖ ਖੇਤਰ ਵਿਚ 10 ਕਿਲੋਮੀਟਰ ਅੰਦਰ 15-20 ਚੀਨੀ ਫੌਜੀਆਂ ਵੱਲੋਂ ਘੁਸਪੈਠ ਕਰਨ ਅਤੇ ਉੱਥੇ ਟੈਂਟ ਲਾ ਕੇ ਅਸਥਾਈ ਮੋਰਚਾ ਬਣਾਉਣ ਦੀਆਂ ਰਿਪੋਰਟਾਂ ਦੇ ਵਿਚਕਾਰ ਭਾਰਤੀ ਫੌਜ ਨੇ ਆਪਣੇ ਹੋਰ ਜਵਾਨਾਂ ਨੂੰ ਲੱਦਾਖ ਖੇਤਰ ਵੱਲ ਰਵਾਨਾ ਕਰ ਦਿੱਤਾ ਹੈ।
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪਰਬਤੀ ਹਮਲਿਆਂ ਵਿਚ ਮੁਹਾਰਤ ਰੱਖਣ ਵਾਲੇ ਫੌਜ ਦੇ ਇਕ ਰੈਜੀਮੈਂਟ ਨੂੰ ਲੱਦਾਖ ਦੇ ਦੌਲਤ ਬੇਗ ਓਲਦੀ ਸੈਕਟਰ ਵਿਚ ਭੇਜਿਆ ਗਿਆ ਹੈ।
ਇਹ ਵੀ ਦੱਸਿਆ ਗਿਆ ਹੈ ਕਿ ਭਾਰਤ-ਤਿੱਬਤ ਸੀਮਾ ਪੁਲਸ ਨੇ ਚੀਨੀ ਫੌਜੀਆਂ ਦੇ ਪੋਸਟ ਨੇੜੇ ਤੰਬੂ ਵਿਚ ਆਪਣੀ ਇਕ ਚੌਕੀ ਬਣਾਈ ਹੈ ਅਤੇ ਉਨ੍ਹਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖ ਰਹੇ ਹਨ।
ਸੂਤਰਾਂ ਦੇ ਮੁਤਾਬਕ ਵਿਦੇਸ਼ ਸਕੱਤਰ ਰੰਜਨ ਮਥਾਈ ਇਸ ਮਾਮਲੇ ਨੂੰ ਲੈ ਕੇ ਪਿਛਲੇ ਹਫਤੇ ਹੀ ਚੀਨ ਦੇ ਰਾਜਦੂਤ ਨੂੰ ਤਲਬ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਅਧਿਕਾਰਤ ਤੌਰ 'ਤੇ ਚੀਨ ਦੇ ਇਸ ਕਦਮ 'ਤੇ ਇਤਰਾਜ਼ ਜਤਾਇਆ ਹੈ। ਭਾਰਤ ਦੀ ਪਹਿਲ 'ਤੇ ਮੰਗਲਵਾਰ ਨੂੰ ਭਾਰਤ ਅਤੇ ਚੀਨ ਦਰਮਿਆਨ ਫਲੈਗ ਮੀਟਿੰਗ ਹੋ ਸਕਦੀ ਹੈ।
ਸੂਤਰਾਂ ਮੁਤਾਬਕ ਚੀਨ ਦੇ ਰਾਜਦੂਤ ਨੂੰ ਸਪੱਸ਼ਟ ਤੌਰ 'ਤੇ ਕਹਿ ਦਿੱਤਾ ਗਿਆ ਹੈ ਕਿ ਚੀਨ ਵੱਲੋਂ ਕੀਤੀ ਗਈ ਘੁਸਪੈਠ ਕਾਰਣ ਦੋਹਾਂ ਦੇਸ਼ਾਂ ਦਰਮਿਆਨ ਮਾਹੌਲ ਖਰਾਬ ਹੋ ਸਕਦਾ ਹੈ

No comments: