jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਨਾਬਾਲਗ ਧੀ ਨਾਲ ਬਲਾਤਕਾਰ ਤੋਂ ਦੁਖੀ ਗ਼ਰੀਬ ਪਰਿਵਾਰ ਨੇ ਮੌਤ ਗਲੇ ਲਾਈ

www.sabblok.blogspot.com
ਟੋਹਾਣਾ/ਹਿਸਾਰ, 22 ਅਪਰੈਲ(ਪੀ ਟੀ ਆਈ )
ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਤੇ ਉਸ ਦੇ ਅਗਵਾ ਤੋਂ ਦੁਖੀ, ਪੁਲੀਸ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕੀਤੇ ਜਾਣ ਅਤੇ ਕੋਰਟਾਂ-ਕਚਹਿਰੀਆਂ ਤੇ ਥਾਣਿਆਂ ਦੇ ਗੇੜੇ ਲਾਉਣ ਕਾਰਨ ਰੋਟੀ-ਰੋਜ਼ੀ ਕਮਾਉਣ ਤੋਂ ਵੀ ਟੁੱਟ ਗਏ ਇਕ ਦਲਿਤ ਤੇ ਗਰੀਬ ਪਰਿਵਾਰ ਨੇ ਸਲਫਾਸ ਖਾ ਕੇ ਅੱਜ ਸਵੇਰੇ ਸੁਵੱਖਤੇ ਮੌਤ ਦੀ ਗੋਦ ’ਚ ਪਨਾਹ ਲੈ ਲਈ। ਇਹ ਘਟਨਾ ਹਿਸਾਰ ਜ਼ਿਲ੍ਹੇ ਦੇ ਬਹੈੜੀ ਪਿੰਡ ਦੀ ਹੈ। ਇਹ ਰਾਹ ਅਖਤਿਆਰ ਕਰਨ ਵਾਲੇ ਪਰਿਵਾਰ ’ਚ ਪਤੀ-ਪਤਨੀ ਤੇ ਤਿੰਨ ਬੱਚੇ ਸ਼ਾਮਲ ਹਨ ਜਿਨ੍ਹਾਂ ਵਿਚੋਂ ਪਤਨੀ ਤੇ ਧੀ ਦੀ ਮੌਤ ਹੋ ਗਈ ਅਤੇ ਪਿਤਾ ਤੇ ਦੋ ਨਿੱਕੇ ਪੁੱਤਰ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤੇ ਗਏ ਹਨ।
ਪਰਿਵਾਰ ਦੀ 13 ਸਾਲਾ ਧੀ ਦੀ ਥਾਏਂ ਮੌਤ ਹੋ ਗਈ ਤੇ 38 ਸਾਲਾ ਪਤਨੀ ਜਨਰਲ ਹਸਪਤਾਲ ਹਿਸਾਰ ਪੁੱਜ ਕੇ ਦਮ ਤੋੜ ਗਈ ਜਦੋਂਕਿ ਪਰਿਵਾਰ ਦੇ ਮੁਖੀ (40 ਸਾਲ) ਮੋਹਨ ਤੇ ਦੋ ਪੁੱਤਰਾਂ ਰਾਜੀਵ (11) ਤੇ ਅਮਿਤ (9) ਨੂੰ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ।
ਮੋਹਨ ਦੀ ਵੱਡੀ 15 ਸਾਲਾ ਧੀ ਨੂੰ ਪਿੰਡ ਦੇ ਹੀ ਰੋਹਤਾਸ਼ ਨੇ 15 ਮਈ 2012 ਨੂੰ ਅਗਵਾ ਕਰਕੇ ਦੋ ਦਿਨ ਉਸ ਨਾਲ ਬਲਾਤਕਾਰ ਕੀਤਾ ਸੀ। ਪੁਲੀਸ ਨੇ 17 ਮਈ ਨੂੰ ਉਸ ਵਿਰੁੱਧ ਅਗਵਾ ਤੇ ਬਲਾਤਕਾਰ ਦਾ ਕੇਸ ਦਰਜ ਕੀਤਾ ਸੀ। ਮਗਰੋਂ 6 ਜੁਲਾਈ 2012 ਨੂੰ ਲੜਕੀ ਨੂੰ ਫਿਰ ਅਗਵਾ ਕਰ ਲਿਆ ਗਿਆ ਤੇ ਪੁਲੀਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਉਸ ਤੋਂ ਮਗਰੋਂ ਲੜਕੀ ਦੀ ਕੋਈ ਉੱਘ-ਸੁੱਘ ਨਹੀਂ ਮਿਲੀ। ਇਸ ਸਾਰੇ ਕਾਂਡ ਤੋਂ ਪਹਿਲਾਂ ਮੋਹਨ ਰਿਕਸ਼ਾ ਚਲਾ ਕੇ ਪਰਿਵਾਰ ਪਾਲਦਾ ਸੀ ਪਰ ਆਪਣੀ ਧੀ ਨਾਲ ਹੋਏ ਜਬਰ-ਜਨਾਹ ਮਗਰੋਂ ਉਸ ਦੀ ਰੋਟੀ-ਰੋਜ਼ੀ ਵੀ ਖੁੱਸ ਗਈ। ਸੂਤਰਾਂ ਅਨੁਸਾਰ ਪਰਿਵਾਰ ਇਸ ਦੌਰਾਨ ਕਰਜ਼ੇ ਹੇਠ ਵੀ ਆ ਗਿਆ ਸੀ ਕਿਉਂਕਿ ਪੁਲੀਸ ਥਾਣਿਆਂ ਤੇ ਕਚਹਿਰੀਆਂ ਦੇ ਗੇੜੇ ਮਾਰ-ਮਾਰ ਕੇ ਉਹ ਕੰਮ ਤੋਂ ਵੀ ਜਾਂਦਾ ਰਿਹਾ ਸੀ। ਸੂਤਰਾਂ ਅਨੁਸਾਰ ਪਰਿਵਾਰ ਬੇਹੱਦ ਤਣਾਅ ’ਚ ਸੀ ਕਿਉਂਕਿ ਲੜਕੀ ਦੇ ਲਾਪਤਾ ਹੋਣ ਮਗਰੋਂ ਸਥਾਨਕ ਪੁਲੀਸ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੀ ਰਹੀ ਸੀ। ਪੁਲੀਸ ਉਨ੍ਹਾਂ ਨੂੰ ਲੜਕੀ ਨੂੰ ਲੱਭ ਕੇ ਇਸ ਮਹੀਨੇ ਬਲਾਤਕਾਰ ਦੇ ਕੇਸ ’ਚ ਅਦਾਲਤ ’ਚ ਗਵਾਹੀ ਲਈ ਪੇਸ਼ ਕਰਨ ਲਈ ਉਨ੍ਹਾਂ ’ਤੇ ਦਬਾਅ ਪਾ ਰਹੀ ਸੀ। ਪਤਾ ਲੱਗਿਆ ਹੈ ਕਿ ਤੰਗ ਆਏ ਮੋਹਨ ਨੇ ਪਰਿਵਾਰ ਦੇ ਜੀਆਂ ਨਾਲ ‘‘ਅਜਿਹੇ ਜਿਉਣ ਨਾਲੋਂ ਮਰਨਾ ਚੰਗਾ’’ ਜਿਹੀ ਗੱਲ ਸਾਂਝੀ ਕੀਤੀ ਸੀ ਤੇ ਤੰਗ ਆਏ ਪਰਿਵਾਰ ਨੇ ਵੀ ਹਾਮੀ ਭਰ ਦਿੱਤੀ ਸੀ। ਮੋਹਨ ਨੇ ਸਲਫਾਸ ਦੀਆਂ ਗੋਲੀਆਂ ਪਾਣੀ ਦੀ ਬੋਤਲ ’ਚ ਰਲਾਈਆਂ ਤੇ ਸਵੇਰੇ ਸਵੱਖਤੇ ਸਾਰੇ ਪਰਿਵਾਰ ਨੂੰ ਇਹ ਪਿਲਾ ਦਿੱਤਾ। ਅੱਠਵੀਂ ਜਮਾਤ ’ਚ ਪੜ੍ਹਦੀ ਮੋਹਨ ਦੀ ਧੀ ਘਰ ’ਚੋਂ ਮਰੀ ਮਿਲੀ ਤੇ ਪਿੰਡ ਦੇ ਲੋਕ ਉਨ੍ਹਾਂ ਨੂੰ ਹਿਸਾਰ ਹਸਪਤਾਲ ਲੈ ਗਏ। ਮੋਹਨ ਦੀ ਪਤਨੀ ਨੇ ਉਥੇ ਜਾ ਕੇ ਦਮ ਤੋੜ ਦਿੱਤਾ ਪਰ ਮੋਹਨ ਤੇ ਉਸ ਦੇ ਦੋਵੇਂ ਪੁੱਤਰਾਂ ਨੂੰ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ ਗਿਆ ਕਿਉਂਕਿ ਹਸਪਤਾਲ ’ਚ ਇੰਟੈਂਸਿਵ ਕੇਅਰ ਯੂਨਿਟ ਨਹੀਂ ਸੀ। ਮੋਹਨ ਤੇ ਉਸ ਦੇ ਦੋ ਪੁੱਤਰਾਂ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਪਰਿਵਾਰ ਨਾਲ ਕੋਈ ਵੀ ਵਧੀਕੀ ਕਰਨ ਤੋਂ ਇਨਕਾਰ ਕੀਤਾ ਹੈ।

No comments: