imageਨਵੀਂ ਦਿੱਲੀ  ਅ.ਬ.-ਕੁੱਲ ਦੁਨੀਆਂ ਦਾ ਤੀਜਾ ਹਿੱਸਾ ਗਰੀਬ ਲੋਕ ਭਾਰਤ ਦੇਸ਼ ਵਿੱਚ ਰਹਿੰਦੇ ਹਨ। ਜੋ ਰੋਜ਼ਾਨਾ ਸਿਰਫ 65 ਰੁਪਏ ਤੋਂ ਘੱਟ ਵਿੱਚ ਆਪਣੇ ਜੀਵਨ ਦਾ ਗੁਜਾਰਾ ਕਰ ਰਹੇ ਹਨ। ਵਿਸ਼ਵ ਬੈਂਕ ਦੀ ਇੱਕ ਤਾਜਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆਂ ਦੇ ਸਵਾ ਅਰਬ ਲੋਕ ਅਜੇ ਵੀ ਬੇਹੱਦ ਗਰੀਬੀ ਦੀ ਹਾਲਤ ਵਿੱਚ ਗੁਜਾਰਾ ਕਰ ਰਹ ੇਹਨ। ਇਹ ਵਿਸ਼ਵ ਵਿਕਾਸ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਗਰੀਬਾਂ ਲਈ ਉੱਪ ਸਹਾਰਾ ਅਫਰੀਕਾ ਇੱਕ ਵੱਡੇ ਵਪਾਰ ਦੀ ਤਰ੍ਹਾਂ ਹੈ।  ਵਿਸ਼ਵ ਬੈਂਕ ਸਮੂਹ ਦੇ ਮੁੱਖੀ ਜਿਮ ਯੋਂਗ ਨੇ ਕਿਹਾ ਕਿ ਅਸੀਂ ਵਿਕਾਸਸ਼ੀਲ ਦੁਨੀਆਂ ਵਿੱਚ ਰੋਜਾਨਾ ਡੇਢ ਡਾਲਰ ’ਤੇ ਆਪਣਾ ਜੀਵਨ ਨਿਰਵਾਹ ਕਰਨ ਵਾਲਿਆਂ ਦੀ ਗਿਣਤੀ ਘੱਟ ਕੀਤੀ ਹੈ, ਲੇਕਿਨ ਅੱਜ ਵੀ ਸਵਾ ਅਰਬ ਲੋਕਾਂ ਦੀ ਅੱਤ ਦੀ ਗਰੀਬੀ ਵਿੱਚ ਗੁਜਾਰਾ ਕਰਨਾ ਸਾਡੇ ਮੱਥੇ ’ਤੇ ਕਲੰਕ ਹੈ। ਵਿਸ਼ਵ ਬੈਂਕ ਸਮੂਹ ਦਾ ਟੀਚਾ 2030 ਤੱਕ ਗਰੀਬੀ ਨੂੰ ਦੂਰ ਕਰਨ ਦਾ ਹੈ। ਜਿਸ ਵਿੱਚ ਅਸੀਂ ਸਖਤ ਮਿਹਨਤ ਨਾਲ ਕਾਮਯਾਬੀ ਹਾਸਲ ਕਰ ਲਵਾਂਗੇ। ਲੱਗਭੱਗ ਦੁਨੀਆਂ ਦੀ ਅਬਾਦੀ ਦਾ ਪੰਜਵਾਂ ਹਿੱਸਾ ਅਜੇ ਵੀ ਗਰੀਬੀ ਰੇਖਾ ਤੋਂ ਹੇਠਾਂ ਜੀਅ ਰਿਹਾ ਹੈ।