www.sabblok.blogspot.com
ਇਸ ਸਕਰੀਨ ਤੇ ਜੋ ਤਸਵੀਰਾਂ ਤੁਸੀ ਦੇਖ ਰਹੇ ਹੋ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ, ਜਿਸ ਵਿੱਚ ਇੱਕ ਨਿਹੱਥੀ ਔਰਤ ਤੇ ਦੋ ਨੌਜਵਾਨ ਕਿਸ ਤਰ੍ਹਾਂ ਨਾਲ ਆਪਣੀ ਮਰਦਾਨਗੀ ਦਿਖਾ ਰਹੇ ਨੇ, ਕਿਸ ਤਰ੍ਹਾਂ ਇੱਕ ਇੱਕਲੀ ਔਰਤ ਨੂੰ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸ਼ਰੇਆਮ ਡਾਂਗਾਂ ਦੇ ਨਾਲ ਮਾਰਿਆ-ਕੁੱਟਿਆ ਜਾ ਰਿਹੈ।ਅਖਿਰਕਾਰ ਇਸ ਔਰਤ ਨੇ ਬੜੀ ਮੁਸ਼ਕਿਲ ਦੇ ਨਾਲ ਵਹਿਸ਼ੀ ਹੋਏ ਇਨ੍ਹਾਂ ਲੋਕਾਂ ਤੋਂ ਆਪਣੀ ਜਾਨ ਬਚਾਈ।ਇਸ ਔਰਤ ਦਾ ਦੋਸ਼ ਸਿਰਫ ਇੰਨਾ ਸੀ ਕਿ ਉਹ ਦੋਸ਼ੀ ਵਿਅਕਤੀ ਨੂੰ ਉਧਾਰ ਦਿੱਤੇ ਆਪਣੇ ਪੈਸੇ ਮੰਗ ਬੈਠੀ ਸੀ।
ਪੀੜ੍ਹਿਤ ਔਰਤ ਨੇ ਪੁਲਿਸ ਉੱਪਰ ਰਾਜਨੀਤਿਕ ਸ਼ਹਿ ਦੇ ਚਲਦੇ ਮਾਮਲੇ ਵਿੱਚ ਕਾਰਵਾਈ ਨਾਂ ਕਰਨ ਅਤੇ ਰਾਜ਼ੀਨਾਮਾ ਕਰਨ ਸਬੰਧੀ ਦਬਾਅ ਬਨਾਉਣ ਦੇ ਦੋਸ਼ ਵੀ ਲਗਾਏ ਨੇ। ਉਧਰ ਇਸ ਪੂਰੇ ਮਾਮਲੇ ਸਬੰਧੀ ਪੁਲਿਸ ਦੇ ਇਹ ਆਲਾ ਅਧਿਕਾਰੀ ਹੁਣ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹਿ ਰਹੇ ਨੇ।
ਚਾਹੇ ਪੁਲਿਸ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ,ਪਰ ਇਸ ਘਟਨਾ ਨੇ ਬੀਤੇ ਮਹੀਨੇ ਤਰਨਤਾਰਨ ਵਿਖੇ ਨਿਹੱਥੀ ਲੜਕੀ ਉੱਪਰ ਪੁਲਿਸ ਕਰਮਚਾਰੀਆਂ ਵੱਲੋਂ ਦਿਖਾਈ ਮਰਦਾਨਗੀ ਦੀ ਘਟਨਾ ਦੀ ਯਾਦ ਨੂੰ ਇੱਕ ਵਾਰ ਫਿਰ ਤੋਂ ਤਾਜ਼ਾ ਕਰ ਦਿੱਤੈ ਹੈ।
No comments:
Post a Comment