jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 1 April 2013

‘ਸਾਡਾ ਹੱਕ’ ਫਿਲਮ ਸਿੱਖ ਜਗਤ ਵਿਚ ਮੀਲ ਪੱਥਰ ਸਾਬਿਤ ਹੋਵੇਗੀ!

www.sabblok.blogspot.com

ਅੰਮ੍ਰਿਤਸਰ, 1 ਅਪ੍ਰੈਲ :
5ਅਪਰੈਲ ਨੂੰ ਰਿਲੀਜ ਹੋਣ ਜਾ ਰਹੀ ਫਿਲਮ ‘ਸਾਡਾ ਹੱਕ’ ਦੀ ਪ੍ਰੋਮੋਸ਼ਨ ਲਈ  ਅੰਮ੍ਰਿਤਸਰ ਵਿਖੇ ਇਕ ਸ਼ੋਅ ਦਿਖਾਇਆ ਗਿਆਂ ਜਿਸ ਵਿਚ ਸਮਾਜ ਦੀਆਂ ਚੁਣਵੀਆਂ ਹਸਤੀਆਂ ਨੇ ਹਾਜਿਰੀ ਭਰੀ। ਇਸ ਮੌਕੇ ਪ੍ਰੈਸ ਨਾਲ ਗੱਲ ਕਰਦਿਆਂ ਫਿਲ਼ਮ ਦੇ ਹੀਰੋ ਤੇ ਨਿਰਮਾਤਾ ਕੁਲਜਿੰਦਰ ਸਿੰਘ ਸਿਧੂ ਨੇ ਪ੍ਰੈਸ ਦੇ ਤਿਖੇ ਸਵਾਲਾਂ ਦੇ ਜਵਾਬ ਦਿਤੇ।ਫਿਲ਼ਮ ਨੂੰ ਦੇਖਣ ਮਗਰੋਂ ਕੰਵਰਪਾਲ ਸਿੰਘ,ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਖਾਲੜਾ, ਬੀਬੀ ਸੰਦੀਪ ਕੌਰ, ਭਾਈ ਮੋਹਕਮ ਸਿੰਘ,ਰਣਜੀਤ ਸਿੰਘ ਕੁੱਕੀ,ਪਰਮਜੀਤ ਸਿੰਘ ਗਾਜ਼ੀ ਨੇ ਆਪਣੇ ਵਿਚਾਰ ਰੱਖੇ ਤੇ ਫਿਲਮ ਨੂੰ ਸਮੇਂ ਦੀ ਲੋੜ ਦੱਸਿਆ।ਇਸ ਮੌਕੇ ਬੇਅੰਤ ਕਾਂਡ ਵਿਚ ਉਮਰਕੈਦ ਭੁਗਤ ਰਹੇ ਭਾਈ ਲਖਵਿੰਦਰ ਸਿੰਘ ਲੱਖਾ ਤੇ ਭਾਈ ਸ਼ਮਸ਼ੇਰ ਸਿੰਘ ਕੰਵਰਪੁਰ ਦੇ ਪਰਿਵਾਰ ਵੀ ਹਾਜਿਰ ਸਨ।ਸਿੱਖ ਚਿੰਤਕ ਅਜਮੇਰ ਸਿੰਘ ਨੇ ਉਚੇਚੇ ਤੌਰ ਤੇ ਹਾਜਿਰੀ ਭਰੀ।
ਫਿਲਮ ਦਾ ਥੀਮ ਭਾਈ ਜਗਤਾਰ ਸਿੰਘ ਹਵਾਰਾ,ਭਾਈ ਦਿਲਾਵਰ ਸਿੰਘ,ਭਾਈ ਬਲਵੰਤ ਸਿੰਘ ਰਾਜੋਆਣਾ,ਭਾਈ ਜਗਤਾਰ ਸਿੰਘ ਤਾਰਾ ਤੇ ਬੇਅੰਤਾ ਸੋਧਕ ਕਾਂਡ ਦੇ ਹੋਰ ਨਾਇਕਾਂ ਦੁਆਲੇ ਘੁੰਮਦਾ ਹੈ ਜਿਸ ਵਿਚ ਪੂਹਲੇ ਨੂੰ ਅੱਗ ਲਾਕੇ ਸਾੜਨ, ਭਾਈ ਹਵਾਰੇ ਦਾ ਹਿੰਦੂ ਕੱਟੜਪੰਥੀ ਨੂੰ ਥੱਪੜ ਮਾਰਨ,ਜੇਲ ਬਰੇਕ ਕਾਂਡ, ਅਜੀਤ ਸਿੰਘ ਸੰਧੂ ਲੋਕਾਂ ਦਾ ਕਤਲੇਆਮ, ਭਾਈ ਜਸਵੰਤ ਸਿੰਘ ਖਾਲੜੇ ਦਾ ਕਤਲ ਤੇ ਫਿਰ ਖੁਦਕਸ਼ੀ ਵਰਗੇ ਦ੍ਰਿਸ਼ ਵੀ ਨਜ਼ਰ ਆਂਉਦੇ ਹਨ।ਉਂਝ ਫਿਲ਼ਮ ਦੀ ਕਹਾਣੀ ਦੀ ਅਸਲੀਅਤ ਨਾਲੋਂ ਕਈ ਪੱਖੋਂ ਦੂਰੀ ਵੀ ਹੈ ਜੋ ਕਿ ਸੈਂਸਰ ਦੀ ਮਜਬੂਰੀ ਕਰਕੇ ਕੀਤੀ ਗਈ ਜਾਪਦੀ ਹੈ।ਫਿਲਮ ਵਿਚ ਕੈਟਾਂ,ਲੁਟੇਰਿਆਂ ਦੀ ਹਕੀਕਤ ਵੀ ਖੋਲੀ ਗਈ ਹੈ ਤੇ ਲਹਿਰ ਦੇ ਡਿਗਣ ਦੇ ਹੋਰ ਕਾਰਨ ਵੀ ਉਭਾਰੇ ਗਏ ਹਨ।ਪੰਜਾਬ ਦੇ ਹੱਕਾਂ ਦੀ ਗੱਲ ਬੜੀ ਜੋਰਦਾਰ ਢੰਗ ਨਾਲ ਕੀਤੀ ਗਈ ਹੈ।ਪਾਣੀਆਂ ਦਾ ਮੁੱਦਾ, ਧਰਮ ਯੁਧ ਮੋਰਚਾ, ਅਕਾਲ ਤਖਤ ਸਾਹਿਬ ਦੀ ਤਬਾਹੀ,ਖਾੜਕੂ ਸੰਘਰਸ਼ , , ਤਰੱਕੀਆਂ ਲੈਣ ਲਈ ਪੁਲਸੀਆ ਵਲੋਂ ਬਣਾਏ ਝੂਠੇ ਮੁਕਾਬਲੇ, ਸਭ ਕੂਝ ਨੂੰ ਕਲਾਵੇ ਵਿਚ ਲੈਂਦੀ ਇਹ ਫਿਲਮ ਆਖਰ ਤੱਕ ਬੰਨ੍ਹਕੇ ਰੱਖਦੀ ਹੈ।ਹਰ ਪੰਜਾਬੀ ਖਾਸ ਕਰਕੇ ਸਿੱਖ ਨੂੰ ‘ਸਾਡਾ ਹੱਕ’ ਦੇਖਣੀ ਹੀ ਪੈਣੀ ਹੈ।
ਫਿਲਮ ਦਾ ਕੁਝ ਡਾਇਲਾਗ ਬੜੇ ਭਾਵਕ ਹਨ। ਸਿੱਖਾਂ ਦੀ ਭਾਰਤੀ ਹਕੂਮਤ ਖਿਲਾਫ ਜੰਗ ਨੂੰ ਜਾਇਜ ਠਹਿਰਾਂਉਦੇ ਡਾਇਲੌਗ ਬੜੇ ਆਹਲਾ ਹਨ।ਜਦ ਇਕ ਪਾਤਰ ਸੰਤ ਭਿੰਡਰਾਂਵਾਲਿਆਂ ਦੇ ਬੋਲ ਦੁਹਰਾਂਉਦਾ ਹੈ ਕਿ, “ਸਰੀਰ ਦਾ ਮਰ ਜਾਣਾ ਮੌਤ ਨਹੀ ਹੁੰਦਾ,ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ” ਤਾਂ ਸਰੋਤੇ ਬੇਹੱਦ ਜ਼ਜ਼ਬਾਤੀ ਹੋ ਜਾਂਦੇ ਹਨ।ਸਿਨੇਮੇ ਵਿਚ ਇਹੋ ਜਿਹੇ ਦ੍ਰਿਸ਼ ਜੈਕਾਰੇ ਗੂੰਜਣ ਲਾ ਦੇਣਗੇ!
ਫਿਲ਼ਮ ਦੀ ਅਰੰਭਤਾ ਇਕ ਕੁੜੀ ਦੇ ਪੁਲੀਸ ਵਲੋਂ ਅਗਵਾ ਕੀਤੇ ਜਾਣ ਦੇ ਤੇਜ ਘਟਨਾਕਰਮ ਨਾਲ ਹੁੰਦੀ ਹੈ ਤੇ ਫਿਰ ਘਟਨਾਵਾਂ ਦੀ ਵਗ ਰਹੀ ਹਨੇਰੀ ਦਰਸ਼ਕਾਂ ਨੂ ਹਿਲਣ ਨਹੀ ਦਿੰਦੀ। ਇਸੇ ਕੁੜੀ ਦਾ ਫਿਲਮ ਦੇ ਅੰਤ ਵੇਲੇ ਦਾ ਡਾਇਲੌਗ,”ਮਾਸੀ ਮੇਰੇ ਮੰਮੀ-ਪਾਪਾ ਕੌਣ ਸੀ?” ਦਰਸ਼ਕ ਨੂੰ ਹਿਲਾਕੇ ਰੱਖ ਦਿੰਦਾ ਹੈ ਕਿ ਪਤਾ ਨਹੀ ਕਿੰਨੇ ਕੁ ਮੁੰਡੇ-ਕੁੜੀਆਂ ਉਸ ਦੌਰ ਵਿਚ ਆਪਣੇ ਮਾਪਿਆਂ ਤੋਂ ਵਿਛੜ ਗਏ।
ਫਿਲਮ ਬਾਰੇ ਕੁਲਜਿੰਦਰ ਸਿੰਘ ਸਿਧੂ ਨੇ ਦੱਸਿਆ ਕਿ ਇਹ ਫਿਲਮ 2004 ਵਿਚ ਸੋਚੀ ਗਈ ਸੀ ਤੇ ਹੁਣ ਇਹ ਆਪਣੇ ਅੰਤਮ ਰੂਪ ਤੱਕ ਪੁਜੀ ਹੈ। ਯਾਦ ਰਹੇ ਕਿ ਕੁਲਜਿੰਦਰ ਸਿੰਘ ਸਿਧੂ ਦੇ ਪਿਤਾ ਸ.ਮਹਿੰਦਰ ਸਿੰਘ ਅਕਾਲੀ ਪਤਰਕਾ ਦੇ ਪੱਤਰਕਾਰ ਰਹੇ ਹਨ ਜਿੰਨਾਂ ਨੇ ਖਾੜਕੂ ਸੰਘਰਸ਼ ਵੇਲੇ ਦੇ ਤਜ਼ਰਬੇ, ‘ਨੀਹ ਰੱਖੀ ਗਈ’ ਕਿਤਾਬ ਵਿਚ ਦਰਜ਼ ਕੀਤੇ ਹਨ।ਸ.ਸਿੱਧੂ ਦੇ ਮਾਤਾ ਕਸ਼ਮੀਰ ਕੌਰ ਉਦੋਂ ਬੇਹੱਦ ਭਾਵਕ ਹੋ ਗਏ ਜਦ ਸਟੇਜ ਤੋਂ ਸਰਬਜੀਤ ਸਿੰਘ ਘੁਮਾਣ ਨੇ ਉਨਾਂ ਦੇ ਪਰਿਵਾਰ ਦੀ ਸਿਖੀ ਲਈ ਸੇਵਾ ਬਾਰੇ ਦੱਸਣਾ ਸ਼ੁਰੂ ਕੀਤਾ।ਇਸ ਮੌਕੇ ਸ. ਘੁਮਾਣ ਨੇ ਕਿਹਾ ਕਿ 1984 ਤੋਂ ਬਾਅਦ ਦੇ ਮਹੌਲ ਵਿਚ ਸ.ਮਹਿੰਦਰ ਸਿੰਘ ਦੇ ਵੱਡੇ ਪੁਤਰ ਅਰਵਿੰਦਰਜੀਤ ਸਿੰਘ ਗੋਲਡੀ ਨੇ ਹਥਿਆਰ ਚੁਕਕੇ ਕੌਮ ਦੀ ਸੇਵਾ ਕੀਤੀ ਸੀ ਤੇ ਹੁਣ ਛੋਟੇ ਪੁਤਰ ਨੇ ਫਿਲਮੀ-ਕਲਾ ਰਾਂਹੀ ਕੌਮ ਦੀ ਸੇਵਾ ਕੀਤੀ ਹੈ।
ਇਸ ਮੌਕੇ ਸਾਰੀਆਂ ਸਖਸ਼ੀਅਤਾਂ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਫਿਲਮ ਨੂੰ ਹਰ ਤਰਾਂ ਕਾਮਯਾਬ ਕੀਤਾ ਜਾਵੇ ਤੇ ੫ ਅਪਰੈਲ ਨੂੰ ਸਿਨੇਮਿਆਂ ਵਿਚ ਜੈਕਾਰੇ ਗੂੰਜਣ!
ਉਮੀਦ ਹੈ ਕਿ ਸਿਖ ਜਗਤ ਇਸ ਫਿਲਮ ਨੂੰ ਐਨਾ ਹੁੰਗਾਰਾ ਦੇਵੇਗਾ ਕਿ ਹੋਰ ਸਿੱਖ ਨੌਜਵਾਨ ਵੀ ਆਪਣੀ ਕੌਮ ਦਾ ਦਰਦ ਕਲਾ ਦੇ ਹੋਰ ਤਰੀਕਿਆਂ ਨਾਲ ਕਰਨ ਲਈ ਉਤਸ਼ਾਹਿਤ ਹੋਣਗੇ।ਮਹਿਸੂਸ ਹੂੰਦਾ ਹੈ ਕਿ ਸਿਖਾਂ ਦੀ ਅਗਲੀ ਪੀੜ੍ਹੀ ਲੜਾਈ ਦੇ ਨਵੇਂ ਸਾਧਨਾ ਨਾਲ ਲੈਸ ਹੋਕੇ ਨਿਤਰ ਆਈ ਹੈ।

No comments: