www.sabblok.blogspot.com
ਨਕੋਦਰ -----,(ਟੋਨੀ/ਬਿੱਟੂ )-ਨਕੋਦਰ ਦੇ ਕੇਵਲ ਕ੍ਰਿਸ਼ਨ ਭਨੋਟ 87 ਸਾਲਾ ਦਾ ਜਜ਼ਬਾ ਦੇਖਦੇ ਹੀ ਬਣਦਾ ਹੈ। ਇੰਨੀ ਉਮਰ ਹੋਣ ਦੇ ਬਾਵਜੂਦ ਉਹ ਨੌਜਵਾਨਾਂ ਤੋਂ ਘੱਟ ਨਹੀਂ ਲੱਗਦੇ। ਚੰਡੀਗੜ੍ਹ 'ਚ ਵੈਟਰਨ ਐਮਚਿਓਰ ਐਥਲੈਟਿਕ ਮੀਟ 2013 ਜੋਕਿ 24 ਮਾਰਚ ਨੂੰ ਸੰਪੰਨ ਹੋਈ ਹੈ, 'ਚ ਕੇਵਲ ਕ੍ਰਿਸ਼ਨ ਨੇ 5 ਕਿਲੋਮੀਟਰ ਦੌੜ ਅਤੇ ਲੰਬੀ ਛਾਲ 'ਚ ਪਹਿਲਾ ਸਥਾਨ ਹਾਸਲ ਕੀਤਾ। ਹੁਣ ਉਹ 9 ਤੋਂ 12 ਮਈ ਤੱਕ ਕੇਰਲ 'ਚ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕਰਨ ਦੇ ਲਈ ਪ੍ਰੈਕਟਿਸ ਕਰ ਰਹੇ ਹਨ।ਕੇਵਲ ਕ੍ਰਿਸ਼ਨ ਨੇ ਅੱਜ ਇਥੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ 21 ਸਾਲਾਂ ਤੋਂ ਐਥਲੈਟਿਕਸ 'ਚ ਹਿੱਸਾ ਲੈ ਰਹੇ ਹਨ। ਇਸ ਵਿਚ ਉਨ੍ਹਾਂ ਦੀ ਧੀ ਸੁਸ਼ੀਲ ਕੁਮਾਰੀ ਦਾ ਬਹੁਤ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰੋਜ਼ਾਨਾ ਡੇਢ ਘੰਟਾ ਦੌੜ ਲਗਾਉਂਦੇ ਹਨ ਅਤੇ ਉਸ ਮਗਰੋਂ ਕਸਰਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੰਮੀ ਛਾਲ ਵਿਚ ਭਾਗ ਲੈਣ ਲਈ ਜਦੋਂਕਿ ਕਈ ਵੈਟਰਨ ਖਿਡਾਰੀ ਆਏ ਹੋਏ ਸਨ ਪਰ ਉਨ੍ਹਾਂ ਨੇ 2 ਮੀਟਰ ਲੰਮੀ ਛਾਲ ਲਗਾ ਕੇ ਗੋਲਡ ਮੈਡਲ ਜਿੱਤਿਆ।

No comments:
Post a Comment