www.sabblok.blogspot.com
ਬਠਿੰਡਾ
: ਪਿੰਡ ਕੋਟਸ਼ਮੀਰ ਵਿਚ ਉਦੋਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਕ ਗੁਰਦੁਆਰਾ ਸਾਹਿਬ
ਵਿਚ ਇਕ ਕਮੇਟੀ ਮੈਂਬਰ ਨੂੰ ਸੇਵਾਦਾਰ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਫੜ ਲਿਆ ਗਿਆ। ਇਹ
ਮਾਮਲਾ ਧਿਆਨ ‘ਚ ਆਉਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ
ਸਿੰਘ ਮੱਕੜ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਟਸ਼ਮੀਰ ਨੂੰ ਭੰਗ ਕਰਨ ਦੇ ਆਦੇਸ਼ ਦਿੱਤੇ
ਹਨ। ਜਦੋਂਕਿ ਅੰਤਿਮ ਫੈਸਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ
ਨੰਦਗੜ੍ਹ ‘ਤੇ ਛੱਡ ਦਿੱਤਾ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਕੋਟਸ਼ਮੀਰ ਦੇ ਮੈਂਬਰਾਂ
ਅਤੇ ਪਿੰਡ ਵਾਸੀਆਂ ਦੀ ਇਕ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ
ਮੈਂਬਰ ਅਮਰੀਕ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਪਾਠੀ ਮਲਕੀਤ ਸਿੰਘ ਨੇ ਦੱਸਿਆ
ਕਿ ਸਵੇਰੇ ਕਰੀਬ 8 ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਵਿਚ ਪਹੁੰਚਿਆ ਤਾਂ ਉਸਨੇ ਕਮੇਟੀ ਦੇ
ਇਕ ਮੈਂਬਰ ਨੂੰ ਸੇਵਾਦਾਰ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ। ਇਸ ਮਾਮਲੇ ਨੂੰ ਲੈ
ਕੇ ਅੱਜ ਸਾਰਾ ਪਿੰਡ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਇਆ, ਜਿਨ੍ਹਾਂ ਗੁੱਸਾ ਜ਼ਾਹਿਰ
ਕਰਦਿਆਂ ਕਿਹਾ ਕਿ ਕਮੇਟੀ ਮੈਂਬਰ ਨੇ ਇਹ ਘਟੀਆ ਹਰਕਤ ਕਰਕੇ ਨਾ ਸਿਰਫ਼ ਗੁਰਦੁਆਰਾ ਸਾਹਿਬ
ਦੀ ਪਵਿੱਤਰ ਧਰਤੀ ਨੂੰ ਗੰਦਾ ਕੀਤਾ, ਬਲਕਿ ਇਕ ਧਾਰਮਿਕ ਅਹੁਦੇ ‘ਤੇ ਰਹਿੰਦਿਆਂ ਇਹ ਹਰਕਤ
ਕਰਕੇ ਸਿੱਖ ਧਰਮ ਦਾ ਵੀ ਅਪਮਾਨ ਕੀਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ‘ਤੇ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਜਥੇਦਾਰ ਅਮਰੀਕ ਸਿੰਘ ਨੂੰ ਗੁਰਦੁਆਰਾ
ਕਮੇਟੀ ਭੰਗ ਕਰਨ ਦੇ ਆਦੇਸ਼ ਦਿੱਤੇ ਤੇ ਅਗਲੀ ਕਾਰਵਾਈ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ
ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਕੋਲ ਪੇਸ਼ ਹੋਣ ਲਈ ਕਿਹਾ। ਉਧਰ, ਥਾਣਾ ਕੋਟਫੱਤਾ ਦੇ
ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਧਿਆਨ ਵਿਚ ਆਉਂਦਿਆਂ ਹੀ ਉਨ੍ਹਾਂ ਨੇ ਇਕ
ਪੁਲਸ ਪਾਰਟੀ ਪਿੰਡ ਵਿਚ ਭੇਜ ਦਿੱਤੀ ਸੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ
ਸੰਬੰਧ ਵਿਚ ਕੋਈ ਸ਼ਿਕਾਇਤ ਕਾਨੂੰਨੀ ਕਾਰਵਾਈ ਲਈ ਨਹੀਂ ਆਈ। ਫਿਰ ਵੀ ਜੇਕਰ ਜ਼ਰੂਰਤ ਹੋਈ
ਤਾਂ ਕਾਨੂੰਨੀ ਕਾਰਵਾਈ ਵੀ ਤੁਰੰਤ ਕਰਨਗੇ।
ਕਮੇਟੀ ਮੈਂਬਰ ਗੁਰਦੁਆਰਾ ਸਾਹਿਬ ‘ਚ ਔਰਤ ਨਾਲ ਇਤਰਾਜ਼ਯੋਗ ਹਾਲਤ ‘ਚ ਕਾਬੂ

No comments:
Post a Comment