jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 April 2013

ਪੇਸ਼ੀ ਭੁਗਤ ਕੇ ਆ ਰਹੇ ਕੈਦੀਆਂ ਨੇ ਗਾਰਦ ਦੇ ਹੀ ਹਥਿਆਰ ਖੋਹ ਕੇ ਹੀ ਕੀਤੀ ਪੁਲਸ 'ਤੇ ਗੋਲੀਬਾਰੀ

www.sabblok.blogspot.com

ਇੱਕ ਪੁਲਸ ਕਰਮਚਾਰੀ ਦੀ ਮੌਕੇ 'ਤੇ ਮੌਤ, ਇੱਕ ਗੰਭੀਰ ਜਖਮੀ, ਤਿੰਨੇ ਕੈਦੀਆਂ ਪੁਲਸ ਅਸਲੇ ਸਮੇਤ ਫਰਾਰ 

ਬਰਨਾਲਾ 25 ਅਪ੍ਰੈਲ ( ਜਗਸੀਰ ਸਿੰਘ ਸੰਧੂ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਨੇੜੇ ਰਾਤ ਪੌਣੇ ਨੌ ਵਜੇ ਦੇ ਕਰੀਬ ਵਾਪਰੀ ਇੱਕ ਵਾਰਦਾਤ ਵਿੱਚ ਪੰਚਕੂਲਾ ਤੋਂ ਪੇਸ਼ੀ ਭੁਗਤ ਕੇ ਆ ਰਹੇ ਜ਼ੇਲ੍ਹ ਬੰਦੀਆਂ ਨੇ ਪੁਲਸ ਦੀ ਗਾਰਦ ਕੋਲੋਂ ਉਹਨਾਂ ਦੀਆਂ ਰਾਇਫਲਾਂ ਖੋਹ ਕੇ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ ਪੁਲਸ ਕਰਮਚਾਰੀ ਅਵਤਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜਖਮੀ ਹੋ ਗਿਆ, ਜਦੋਂ ਪੁਲਸ ਕਰਮਚਾਰੀਆਂ 'ਤੇ ਗੋਲੀਆਂ ਚਲਾਕੇ ਤਿੰਨੇ ਜ਼ੇਲ੍ਹ ਬੰਦੀ ਮੌਕੇ ਤੋਂ ਫਰਾਰ ਹੋ ਗਏ ਹਨ। ਪ੍ਰਾਪਤ ਹੋਈ ਜਾਣਕਾਰੀ ਮਤਾਬਿਕ ਪੰਜ ਪੁਲਸ ਕਰਮਚਾਰੀ ਅੱਜ ਬਠਿੰਡਾ ਜ਼ੇਲ੍ਹ ਤੋਂ ਤਿੰਨ ਜੇਲ ਬੰਦੀਆਂ ਨੂੰ ਪੰਚਕੂਲਾ ਅਦਾਲਤ ਵਿੱਚ ਪੇਸ਼ੀ 'ਤੇ ਲੈ ਕੇ ਗਏ ਸਨ, ਪਰ ਵਾਪਸੀ ਸਮੇਂ ਪਿੰਡ ਮਾਈਸਰ ਖਾਨਾ ਨੇੜੇ ਆਉਂਦਿਆਂ ਉਕਤ ਜੇਲ੍ਹ ਬੰਦੀਆਂ ਨੇ ਮੌਕਾ ਪਾ ਕੇ ਪੁਲਸ ਮੁਲਾਜਮਾਂ ਤੋਂ ਉਹਨਾਂ ਦੀਆਂ ਰਾਇਫਲਾਂ ਖੋਹ ਲਈਆਂ ਅਤੇ ਪੁਲਸ ਕਰਮਚਾਰੀਆਂ ਉਪਰ ਉਹਨਾਂ ਦੀਆਂ ਰਾਇਫਲਾਂ ਨਾਲ ਹੀ ਫਾਇਰਿੰਗ ਸੁਰੁ ਕਰ ਦਿੱਤੀ, ਜਿਸ ਕਾਰਨ ਇੱਕ ਪੁਲਸ ਕਰਮਚਾਰੀ ਅਵਤਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਪੁਲਸ ਕਰਮਚਾਰੀ ਗੋਲੀਆਂ ਲੱਗਣ ਕਾਰਨ ਗੰਭੀਰ ਜਖਮੀ ਹੋ ਗਿਆ। ਇਸ ਗੋਲੀਬਾਰੀ ਤੋਂ ਬਾਅਦ ਤਿੰਨੇ ਜ਼ੇਲ੍ਹ ਬੰਦੀਆਂ ਪੁਲਸ ਕਰਮਚਾਰੀਆਂ ਤੋਂ ਖੋਹੇ ਅਸਲੇ ਸਮੇਤ ਫਰਾਰ ਹੋ ਗਏ ਹਨ। ਇਸ ਵਾਰਦਾਤ ਦਾ ਪਤਾ ਲੱਗਦਿਆਂ ਹੀ ਬਠਿੰਡਾ ਪੁਲਸ ਦੇ ਉੱਚ ਅਧਿਕਾਰੀ ਭਾਰੀ ਪੁਲਸ ਫੋਰਸ ਨੂੰ ਲੈ ਕੇ ਘਟਨਾ ਸਥਾਨ 'ਤੇ ਪਹੁੰਚ ਗਏ ਹਨ ਅਤੇ ਉਹਨਾਂ ਵੱਲੋਂ ਜਖਮੀ ਪੁਲਸ ਕਰਮਚਾਰੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ ਅਤੇ ਸਾਰੇ ਇਲਾਕੇ ਦੀ ਨਾਕਾਬੰਦੀ ਕਰਕੇ ਫਰਾਰ ਹੋਏ ਜ਼ੇਲ੍ਹ ਬੰਦੀਆਂ ਦੀ ਤਲਾਸ ਸੁਰੂ ਕਰ ਦਿੱਤੀ ਗਈ ਹੈ। ਪਤਾ ਲੱਗਿਆ ਹੈ ਕਿ ਫਰਾਰ ਹੋਏ ਸਾਰੇ ਜ਼ੇਲ੍ਹ ਬੰਦੀ ਪਿੰਡ ਜੈ ਸਿੰਘ ਵਾਲਾ ਦੇ ਹਨ ਅਤੇ ਬਠਿੰਡਾ ਜ਼ੇਲ੍ਹ ਵਿੱਚ ਕਿਸੇ ਕੇਸ ਅਧੀਨ ਬੰਦ ਸਨ।

No comments: