www.sabblok.blogspot.com
ਬਲਦੇਵ ਝੱਲੀ ਦੀ ਕਲਮ ਤੋਂ(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )
ਇੱਕ
ਪਾਸੇ ਚੀਨ ਭਾਰਤ ਅੰਦਰ ਲੱਦਾਖ ਖੇਤਰ ਵਿੱਚ ਲਾਈਨ ਆਫ ਕੰਟਰੋਲ ਤੋਂ 8 ਕਿਲੋਮੀਟਰ ਅੰਦਰ ਆ
ਵੜਿਆ ਹੈ ਤੇ ਉੱਤੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕੇਰਲਾ ਦੇ ਹਿੰਦੂ
ਸਾਧਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਦੇਸ਼ ਦੀ ਅਜਾਦੀ ਵਾਸਤੇ ਇਨਾਂ ਸੰਤਾਂ ਨੇ ਅਹਿਮ
ਯੋਗਦਾਨ ਪਾਆਿ ਹੈ। ਇੰਨਾ ਹੀ ਨਹੀਂ ਮੋਦੀ ਸਾਹਿਬ ਕਹਿੰਦੇ ਨੇ ਕਿ ਆਰਐੱਸਐੱਸ ਨਾਲ ਸੰਪਰਕ
ਆਉਣ ਤੇ ਮੈਂ ਵਧੀਆ ਸੰਸਕਾਰ ਸਿੱਖੇ ਹਨ। ਠੀਕ ਹੈ ਮੋਦੀ ਜੀ ਤੁਸੀਂ ਪਹਿਲੀ ਗੱਲ ਤਾਂ ਇਹ
ਸਿੱਖੀ ਹੈ ਕਿ ਕਿਸ ਤਰਾਂ ਧਾਰਮਿਕ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣਾ ਹੈ ਤੇ ਦੂਜਾ ਇਹ
ਸਿੱਖਿਆ ਹੈ ਇਸ ਦੇਸ਼ ਨੂੰ ਆਰਐੱਸਐੱਸ ਦੇ ਹਿੰਦੂ ਰਾਸ਼ਟਰ ਬਨਾਉਣ ਦੇ ਏਜੰਡੇ ਤੇ ਪ੍ਰਧਾਨ
ਮੰਤਰੀ ਦੀ ਕੁਰਸੀ ਤੱਕ ਪਹੁੰਚਣ ਲਈ ਕਿਸ ਹੱਦ ਤੱਕ ਉਤਰਿਆ ਜਾ ਸਕਦਾ ਹੈ। ਪਰ ਇੱਕ ਗੱਲ
ਦੱਸੋ ਆਹ ਜਿਹੜੇ ਚਾਰ-ਚਾਰ ਫੁੱਟੇ ਚੀਨੀ ਸਿਪਾਹੀ ਧੌਣ ਅਕੜਾ ਕੇ ਭਾਰਤੀ ਸਰਹੱਦ ਅੰਦਰ
ਘੁਸਪੈਠ ਕਰ ਚੁੱਕੇ ਨੇ ਇਨਾਂ ਨੂੰ ਨੱਥ ਤੁਹਾਡੇ ਇਨਾਂ ਪਿੰਡੇ ਤੇ ਸੁਆਹ ਮਲਣ ਵਾਲੇ ਸਾਧਾਂ
ਨੇ ਪਾਉਣੀ ਹੈ ਜਾਂ ਫਿਰ ਹਿੰਦੂ ਰਾਸ਼ਟਰ ਦਾ ਸੰਕਲਪ ਲੈਣ ਵਾਲੇ ਬਿਪਰਵਾਦੀ ਲਾਣੇ ਨੇ।
ਅਗਲਿਆਂ ਤਾਂ ਠੋਕ ਕੇ ਜੁਆਬ ਦਿੱਤਾ ਕਿ ਅਸੀਂ ਤਾਂ ਨੀ ਹਿੱਲਦੇ ਇੱਕ ਇੰਚ ਵੀ ਪਿੱਛੇ ਨੂੰ ,
ਤੇ ਹੁਣ ਤੁਸੀ ਪੰਜਾਬੀਆਂ ਖਾਸ ਕਰਕੇ ਸਿੱਖ ਫੌਜੀਆਂ ਨੂੰ ਬਾਰਡਰ ਉੱਤੇ ਕੁਰਬਾਨੀਆਂ ਦੇਣ
ਲਈ ਭੇਜ ਦੇਣਾ ਹੈ। ਹੋ ਸਕੇ ਤਾਂ ਇਨਾਂ ਸਾਧਾਂ ਨੂੰ ਜਿਨਾਂ ਨੂੰ ਤੁਸੀਂ ਦੇਸ਼ ਦੀ ਅਜਾਦੀ
ਦੇ ਸਿਪਾਹੀ ਬਣਾ ਦਿੱਤਾ ਹੈ , ਇਨਾਂ ਦੀਆਂ ਸੇਵਾਵਾਂ ਜਰੂਰ ਲੈਣਾ। ਕਦੇ ਕਸ਼ਮੀਰ ਵਿੱਚ ,
ਕਦੇ ਗੁਜਰਾਤ ਵਿੱਚ ਤੁਹਾਡਾ ਹਿੰਦੂਤਵੀ ਲਾਣਾ ਅਕਸਰ ਘੱਟ ਗਿਣਤੀ ਲੋਕਾਂ ਨੂੰ ਆਪਣੇ
ਨਿਸ਼ਾਨੇ ਤੇ ਰੱਖਦਾ ਹੈ ਤੇ ਜੇਕਰ ਚੀਨੀਆਂ ਨੂੰ ਸਰਹੱਦ ਉੱਤੇ ਵੰਗਾਰਨ ਦੀ ਹਿੰਮਤ ਰੱਖਦੇ
ਹਨ ਤਾਂ ਇਨਾਂ ਆਰਐੱਸਐੱਸ ਵਾਲਿਆਂ ਜਿਨਾਂ ਤੋਂ ਤੁਸੀ ਬਹੁਤ ਕੁੱਝ ਸਿੱਖਿਆ ਹੈ ਜਰੂਰ
ਭੇਜੋ। ਵੈਸੇ ਅਹਿਮਦ ਸ਼ਾਹ ਅਬਦਾਲੀ ਅਤੇ ਮਹਿਮੂਦ ਗਜਨਬੀ ਵਰਗੇ ਹਮਲਾਵਰਾਂ ਨੇ ਤੁਹਾਡੇ
ਹਿੰਦੂ ਰਾਜ ਵਿੱਚ ਹੀ ਇਸ ਦੇਸ਼ ਦੀਆਂ ਇੱਜਤਾਂ ਅਤੇ ਧੰਨ-ਮਾਲ ਨੂੰ ਸ਼ਰੇਆਮ ਲੁਟਿਆ ਸੀ ਤੇ
ਉਸ ਵੇਲੇ ਕਿਸੇ ਹਿੰਦੂ ਦੀ ਹਿੰਮਤ ਨਹੀਂ ਪਈ ਸੀ ਕਿ ਇਨਾਂ ਨੂੰ ਰੋਕ ਸਕੇ ਤੇ ਉਸ ਵੇਲੇ ਵੀ
ਸਿੱਖਾਂ ਨੇ ਤੁਹਾਡੇ ਧੰਨ-ਮਾਲ ਦੀ ਰਾਖੀ ਕੀਤੀ ਸੀ। ਤੁਹਾਡੇ ਹਿੰਦੂ ਸੈਨਾ ਉਰਫ ਭਗਵੇਂ
ਬ੍ਰਿਗੇਡ ਦਾ ਇੱਕੋ ਇੱਕ ਏਜੰਡਾ ਹੈ ਇਸ ਦੇਸ਼ ਵਿੱਚ ਜਾਤ-ਪਾਤ ਅਤੇ ਧਾਰਮਿਕ ਫਿਰਕਾਪ੍ਰਸਤੀ
ਰਾਹੀਂ ਘੱਟ ਗਿਣਤੀ ਕੌਮਾਂ ਖਿਲਾਫ ਆਪੋ ਵਿੱਚ ਵੰਡੇ ਹੋਏ 85% ਲੋਕਾਂ ਨੂੰ ਉਕਸਾ ਕੇ ਆਪਣੀ
ਕੁਰਸੀ ਕਾਇਮ ਕੀਤੀ ਜਾਵੇ। ਪਰ ਇੱਕ ਗੱਲ ਦੀ ਸਮਝ ਇਸ ਦੇਸ਼ ਦੇ ਵਫਾਦਾਰ ਰਹੇ ਘੱਟ ਗਿਣਤੀ
ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੀ ਆਰਐੱਸਐੱਸ ਜਾਂ ਸਾਧ ਮਡਲੀ ਨੇ ਅਜਿਹਾ ਕਿਹੜਾ
ਦੇਸ਼ ਭਗਤੀ ਦਾ ਕੰਮ ਕੀਤਾ ਹੈ ਜਿਹੜਾ ਤੁਸੀ ਇਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ।
ਹਾਂ ਅਗਰ ਇਨਾਂ ਕੁੱਝ ਕੀਤਾ ਹੈ ਤਾਂ ਤੁਹਾਡੇ ਰਾਜ ਵਿੱਚ ਗੋਧਰਾ ਕਾਂਡ ਨੂੰ ਜਾਇਜ
ਠਹਿਰਾਇਆ ਹੈ!!! ਇਨਾਂ ਹੀ ਇਸਾਈ ਮਿਸ਼ਨਰੀਆਂ ਨੂੰ ਜਿਉਂਦੇ ਜਲਾ ਕੇ ਸਿੱਧ ਕੀਤਾ ਹੈ ਕਿ ਇਹ
ਆਪਣੇ ਘੁਰਨਿਆਂ ਵਿੱਚ ਬੈਠ ਕੇ ਹੀ ਬੜਕਾਂ ਮਾਰਨ ਜੋਗੇ ਹਨ। ਕੀ ਇਨਾਂ ਸਾਧਾਂ ਨੇ ਕਦੇ
ਪੰਜਾਬ ਦੀ ਗੱਲ ਕੀਤੀ ਹੈ ਕਿ ਬਣਦੇ ਹੱਕ ਇਸਨੂੰ ਦਿੱਤੇ ਜਾਣ। ਜਿੰਨਾ ਜੋਰ ਤੁਸੀਂ ਇਨਾਂ
ਆਰਐੱਸਐੱਸ, ਹਿੰਦੂ ਜਥੇਬੰਦੀਆਂ ਅਤੇ ਹੋਰ ਫਿਰਕੂ ਲਾਣੇ ਵਲੋਂ ਪ੍ਰਧਾਨ ਮੰਤਰੀ ਬਣਨ ਲਈ
ਮੱਦਦ ਮੰਗਣ ਉੱਤੇ ਲਾਉਂਦੇ ਹੋ , ਜੇਕਰ ਇਹੋ ਜੋਰ ਇਨਾਂ ਨੂੰ ਹੁਣ ਲਦਾਖ ਬਾਰਡਰ ਤੇ ਭੇਜਣ
ਲਈ ਲਾਉ ਤਾਂ ਆਪੇ ਪਤਾ ਲੱਗ ਜਊ ਕਿ ਕੀਹਦੇ ਡੋਲਿਆਂ ਵਿੱਚ ਜਾਨ ਹੈ। ਜੇਕਰ ਤੁਹਾਡੀ ਹਿੰਦੂ
ਸੈਨਾ ਨੇ ਕਾਰਗਿੱਲ ਮੌਕੇ ਪਾਕਿਸਤਾਨੀ ਫੌਜੀ ਜਰਨੈਲ ਮੁਸ਼ੱਰਫ ਦੀ ਅਗਵਾਈ ਵਿੱਚ ਉੱਥੇ
ਪਾਕਿਸਤਾਨੀ ਘੁਸਪੈਠ ਨੂੰ ਰੋਕ ਲਿਆ ਹੁੰਦਾ ਤਾਂ ਅੱਜ ਇਨਾਂ ਬੀਕਾਸੋਲ ਦੇ ਕੈਪਸੂਲ ਜਿੱਡੇ
ਚੀਨੀ ਫੌਜੀਆਂ ਦੀ ਹਿੰਮਤ ਨਹੀਂ ਸੀ ਪੈਣੀ ਸਰਹੱਦ ਅੰਦਰ ਅੱਠ ਕਿਲੋਮੀੇਰ ਵੜਨ ਦੀ ,
ਕਿਉਂਕਿ ਉਹ ਜਾਣਦੇ ਨੇ ਕਿਸ ਤਰਾਂ ਵਿਦੇਸ਼ੀ ਧਾੜਵੀਆਂ ਨੇ ਭਾਰਤ ਦੀ ਲੁੱਟ ਕੀਤੀ ਸੀ ਤੇ ਇਹ
ਭਗਵਾਂ ਬ੍ਰਿਗੇਡ ਮੂੰਹ ਦੂਜੇ ਪਾਸੇ ਕਰਕੇ ਬੈਠ ਜਾਂਦਾ ਸੀ ਪਈ ਲੈ ਜਾਉ ਲੁੱਟ ਕੇ ਜੋ
ਲਿਜਾ ਸਕਦੇ ਹੋ। ਅੰਗਰੇਜਾਂ ਤੋਂ ਲੈ ਕੇ ਪਾਕਿਸਤਾਨੀ ਅਤੇ ਚੀਨ ਨੂੰ ਪਤਾ ਹੈ ਕਿ ਅਗਰ
ਸਾਨੂੰ ਕੋਈ ਰੋਕ ਸਕਦਾ ਹੈ ਤਾਂ ਉਹ ਪੰਜਾਬ ਹੀ ਹੈ ਜਿਸਦੇ ਨੌਜਵਾਨਾਂ ਨੇ ਹਮੇਸ਼ਾਂ
ਹੱਸ-ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮੇ ਹਨ। ਵੇਖਦੇ ਹਾਂ ਕਿ ਹੁਣ ਚੀਨੀ ਫੌਜ ਨੂੰ ਲੱਦਾਖ
ਤੋਂ ਇਸ ਦੇਸ਼ ਦੇ ਜਨਸੰਘੀਏ ਬਾਹਰ ਕੱਢਦੇ ਹਨ ਜਾਂ ਨਹੀਂ ਜਾਂ ਫਿਰ ਪੰਜਾਬੀਆਂ ਨੂੰ ਹੀ
ਹੱਥ ਗਰਮ ਕਰਨੇ ਪੈਣਗੇ?

No comments:
Post a Comment