jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 April 2013

ਸਾਡੀ ਅੰਨੀ ਸ਼ਰਧਾ ਬਣੀ ਅਦਾਲਤਾਂ ਲਈ ਖਤਰਾ"

www.sabblok.blogspot.com

ਪੰਜ਼ਾਬ ਤੇ ਭਾਰਤ ਦਾ ਗਰਕਣਾ ਜਿਆਦਾਤਰ ਇਸ ਗੱਲ ਤੇ ਨਿਰਭਰ ਹੈ ਕਿ ਲੋਕਾਂ ਨੂੰ ਸੱਚ ਝੂਠ ਦਾ ਖੁਦ ਫੈਸਲਾ ਨਹੀਂ ਕਰਨਾ ਆਉਂਦਾ ਭੇਡਾਂ ਵਾਂਗ ਜੋ ਕਿਸੇ ਵੱਲੋ ਜਿਹੜਾ ਪਹਿਰਾਵਾ ਬਣਾ ਕੇ ਬੋਲ ਦਿਤਾ ਜਾਂਦਾ ਹੈ ਉਸ ਰੰਗ ਦੀਆਂ ਭੇਡਾਂ ਬਣਕੇ ਮਗਰ ਤੁਰ ਪੈਂਦੇ ਐ । ਮੈਂ ਪਿਸ਼ਲੇ ਕੁਝ ਕੁ ਸਾਲਾਂ ਵਿੱਚ ਇਹ ਦੇਖਿਆ ਹੈ ਕਿ ਸਰਵ ਉਚ ਅਦਾਲਤ ਦੇ ਫੈਸਲਿਆਂ ਤੱਕ ਨੂੰ ਤੋੜ ਮਰੋੜ ਕਰ ਰਹੇ ਹਨ । ਜੇ ਮੁਜ਼ਰਮ ਦੀ ਸਜ਼ਾ ਲੋਕਾਂ ਨੇ ਹੀ ਤਹਿ ਕਰਨੀ ਹੈ ਤਾਂ ਖਤਮ ਕਰੋ ਅਦਾਲਤਾਂ । ਦੂਜੇ ਪਾਸੇ ਉਸੇ ਅਦਾਲਤ ਕੋਲੋਂ ਬਿਨਾ ਸਬੂਤ ਤੇ ਗਵਾਹ ਦੇ ਭਾਵਕਤਾ ਦੇ ਅਧਾਰ ਤੇ ਫੈਸਲੇ ਕਰਾਉਨਾ ਚਾਹੁੰਦੇ ਹਨ । ਇੰਝ ਲਗਦਾ ਕੋਈ ਭਾਰਤ ਵਾਸੀ ਨਾ ਹੋ ਕੇ ਸਿਰਫ ਜਾਤਾਂ ਧਰਮਾਂ ਦੇ ਬਣਕੇ ਰਹਿ ਗਏ ਹੋਣ । ਜਿਆਦਾ ਲੋਕ ਇਨਸਾਫ ਲੈਣ ਲਈ ਨਹੀਂ ਸਗੋਂ ਕੀਤੇ ਇਨਸਾਫ ਨੂੰ ਇਸ ਆੜ ਵਿੱਚ ਰੱਦ ਕਰਾਉਣ ਲਈ ਲੜਦੀ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਪਹਿਲਾਂ ਉਹ ਕਰੋ । ਇਨਲਾਫ ਕਿਉਂ ਨਹੀਂ ਮਿਲਿਆ ਇਸ ਗੱਲ ਦਾ ਧਿਆਨ ਨਹੀਂ ਕਰਨਾ ਜੇ ਸਬੂਤ ਖਤਮ ਕਰ ਦਿੱਤੇ ਜਾਣ ਗਵਾਹ ਅਦਾਲਤ ਸਾਹਮਣੇ ਮੁਕਰ ਜਾਣ ਕੀ ਕੋਈ ਅਦਾਲਤ ਹੈ ਜੋ ਫਿਰ ਵੀ ਫੈਸਲੇ ਲੋਕਾਂ ਦੀ ਇਛਾ ਮੁਤਾਬਕ ਕਰੇ । ਕਦੇ ਵੀ ਨਹੀਂ । ਜਿਹਨਾ ਗੁਨਾਹ ਕੀਤੇ ਹਨ ਤੇ ਜਿਨਾ ਖਿਲਾਫ ਸਬੂਤ ਤੇ ਗਵਾਹ ਮੌਜੂਦ ਹਨ ਕੀ ਕੋਈ ਅਦਾਲਤ ਹੈ ਕਿ ਫੈਸਲਾ ਉਸ ਸਬ ਨੂੰ ਨਕਾਰ ਕੇ ਕਰੇ । ਅਸੀਂ ਭਾਰਤੀ ਲੋਕ ਅਦਾਲਤਾਂ ਦਾ ਮਜਾਕ ਉਡਾ ਰਹੇ ਹਾਂ । ਸਰਵ ਉਚਤਾ ਹੱਥਾਂ ਦਾ ਖਿਲੌਣਾ ਬਣਾ ਰੱਖਿਆ ਅਸੀਂ । ਅਸੀਂ ਅਦਾਲਤਾਂ ਸਾਹਮਣੇ ਜਾ ਕੇ ਪਿੱਟ ਸਿਆਪਾ ਤਾਂ ਕਰ ਸਕਦੇ ਹਾਂ ਪਰ ਕਿਸੇ ਵੀ ਕੌਮ ਕੋਲ ਅਜਿਹੇ ਹੀਰੇ ਨਹੀਂ ਰਹੇ ਕਿ ਉਹ ਅਦਾਲਤ ਵਿੱਚ ਖੜਕੇ ਸੱਚ ਦਾ ਸਾਥ ਦੇ ਸਕਣ । ਮੈਂ ਭਾਰਤ ਜਿਨੇ ਖਾਸ ਕਰਕੇ ਪੰਜਾਬ ਜਿਨੇ ਬੇਫਕੂਫ ਲੋਕ ਨਹੀਂ ਦੇਖੇ ਜੋ ਵੋਟਾਂ ਤਾਂ ਚੋਰਾਂ ਡਾਕੂਆਂ ਨੂੰ ਪਾਉਂਦੇ ਹਨ ਪਰ ਇਹ ਵੀ ਚਾਹੁੰਦੇ ਹਨ ਕਿ ਉਹਨਾ ਨਾਲ ਇਨਸਾਫ ਹੋਵੇ । ਜੇ ਫਰੌਡੀਏ ਚੁਣ ਕੇ ਮੰਤਰੀਂ ਮੰਡਲ ਵਿੱਚ ਇਕੱਠੇ ਕੀਤੇ ਹਨ ਤਾਂ ਫਿਰ ਦੋਸ਼ ਅਦਾਲਤਾਂ ਸਿਰ ਨਾ ਮੜੋ ਦੋਸ਼ੀ ਤੁਸੀਂ ਲੋਕ ਹੋ ਜਿਹਨਾ ਨੇ ਘਟੀਆ ਲੋਕਾਂ ਹੱਥ ਅਗਵਾਈ ਦੇ ਕੇ ਅਦਾਲਤਾਂ ਦੀ ਵੀ ਪੱਟੀ ਮੇਸ ਕਰਕੇ ਰੱਖ ਰੱਖੀ ਹੋਈ ਹੈ ।ਲੋਕ ਕਹਿੰਦੇ ਹਨ ਸਾਨੂੰ ਇਨਸਾਫ ਨਹੀਂ ਮਿਲਦਾ ਮੈਂ ਕਹਿਨਾ ਪਹਿਲਾਂ ਆਪਣੇ ਆਪ ਨੂੰ ਪੁਛੋ ਕੀ ਤੁਸੀਂ ਵੋਟਾਂ ਸਮੇ ਇਨਸਾਫ ਕਰਦੇ ਹੋ । ਜੇ ਵੋਟਾਂ ਸਮੇਂ ਇਨਸਾਫ ਨਹੀਂ ਕਰ ਸਕਦੇ ਫਿਰ ਕਿਹੜੇ ਇਨਸਾਫ ਦੀ ਝਾਕ ਕਰਦੇ ਹੋ । ਵੋਟਾਂ ਵੇਲੇ ਥੋਨੂੰ ਚੁਸਤ ਲੋਕ ਭੇਡਾਂ ਬਣਾ ਕੇ ਧਰਮਾਂ ਦੇ ਨਾਂ ਹੇਠ ਚਾਰ ਜਾਂਦੇ ਹਨ ਤੇ ਫਿਰ ਅਦਾਲਤਾਂ ਕੀ ਕਰਨ । ਇਹਨਾ ਧਰਮਾਂ ਦੀ ਤਲਵਾਰ ਅਖੀਰ ਅਦਾਲਤਾਂ ਦੀ ਧੌਣ ਤੇ ਵੀ ਆ ਟਿਕਦੀ ਹੈ। ਪਿਸ਼ਲੇ ਫੈਸਲੇ ਸਹੀ ਕਰਾਉਣ ਲਈ ਤੁਸੀਂ ਦੱਬੇ ਮੁਰਦੇ ਉਖਾੜਦੇ ਪਏ ਹੋ ਮੈਨੂੰ ਲਗਦਾ ਤੁਸੀਂ ਅੱਜ ਹੀ ਸਾਂਭ ਲਵੋ ਐਨਾ ਹੀ ਕਾਫੀ ਹੋਵੇਗਾ । ਪੰਜਾਬੀ ਕੌਮ ਉਂਝ ਤਾਂ ਟਾਹਰਾਂ ਮਾਰਦੀ ਹੈ ਕਿ ਅਸੀਂ ਦੁਨੀਆਂ ਨਾਲੋਂ ਵੱਖਰੇ ਹਾਂ ਮੈਂ ਇਹ ਮੰਨਣ ਨੂੰ ਪੂਰੀ ਤਰਾਂ ਤਿਆਰ ਹਾਂ ਕਿ ਅਸੀਂ ਲੋਕ ਵਾਕਿਆ ਹੀ ਮੂਰਖਪੁਣੇ ਚ ਵੱਖਰੇ ਹਾਂ । ਸਾਥੋਂ ਚੰਗਾ ਤਾਂ ਹਰਿਆਣਾ ਹੀ ਹੈ ਜਿਸਨੇ ਚੌਟਾਲੇ ਵਰਗੇ ਠੱਗ ਨੂੰ ਇਕੋ ਵਾਰ ਹੀ ਪਹਿਚਾਣ ਲਿਆ ਤੇ ਮਖਣੀ ਚੋਂ ਵਾਲ ਵਾਂਗੂ ਕੱਢ ਕੇ ਮਾਰਿਆ । ਪਰ ਸਾਡੇ ਪੰਜਾਬ ਦੇ ਲੋਕਾਂ ਵਿੱਚ ਚਮਚਾਗਿਰੀ ਤੇ ਗੁਲਾਮੀ ਖੂਨ ਰਚ ਗਈ ਲੱਗਦੀ ਹੈ , ਜਿਸ ਕਰਕੇ ਅਸੀਂ ਸੱਚ ਜਾਂ ਝੂਠ ਨੂੰ ਪਹਿਚਾਨਣ ਵਾਲੀ ਗਲਤੀ ਕਦੇ ਵੀ ਕਰਨਾ ਨਹੀਂ ਚਾਹੁੰਦੇ ਤੇ ਧਰਮਾਂ ਦੀ ਡੰਗੋਰੀ ਸਹਾਰੇ ਅੰਖਾਂ ਮੀਚ ਕੋਡੇ ਹੋ ਅਰਾਮ ਨਾਲ ਨਰਕ ਵੱਲ ਨੂੰ ਤੁਰ ਰਹੇ ਹਾਂ ।

No comments: