jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 April 2013

'ਸਾਡਾ ਹੱਕ' ਫਿਲਮ ਦੇਖੀ

www.sabblok.blogspot.com
ਰਾਤ ਸਟਰਾਸਿਟੀ ਬ੍ਰਮਿੰਘਮ 'ਸਾਡਾ ਹੱਕ' ਫਿਲਮ ਦੇਖੀ। ਪਿਛਲੇ ਕੁਝ ਅਰਸੇ ਤੋਂ ਇਸ ਦੀ ਪ੍ਰਮੋਸ਼ਨ ਹੋ ਰਹੀ ਸੀ। ਇੰਟਰਨੈਟ ਤੋਂ ਵੀ ਇਸਦਾ ਕਾਫੀ ਪ੍ਰਚਾਰ ਹੋ ਰਿਹਾ ਸੀ। ਟਰੇਲਰ ਦੇਖਣ ਬਾਅਦ ਮੇਰੀ ਧਾਰਨਾ ਬਣ ਗਈ ਸੀ ਕਿ ਇਹ ਫਿਲਮ ਵੀ ਉਨ੍ਹਾਂ ਬੁੱਧੀਹੀਣ ਲੋਕਾਂ ਵੱਲੋਂ ਬਣਾਈ ਗਈ ਹੈ, ਜੋ ਕਦੇ ਬਿਨਾ ਕੁਝ ਸੋਚੇ ਸਮਝੇ ਇਕ ਲਹਿਰ ਦਾ ਹਿੱਸਾ ਬਣ ਗਏ ਸਨ। ਇਹੀ ਵਜਾ ਸੀ ਕਿ ਮੈਂ ਆਪਣੀ ਵਾਲ 'ਤੇ ਇਸ ਫਿਲਮ ਸੰਬੰਧੀ ਕੁਝ ਵੀ ਸ਼ੇਅਰ ਨਹੀਂ ਸੀ ਕੀਤਾ। ਜੇ ਕੋਈ ਕਰਦਾ ਸੀ ਤਾਂ ਮੈਂ ਢਾਹ ਦਿੰਦਾ ਸੀ। ਪੰਜਾਬ ਵਿਚ ਉਸ ਦੌਰ ਵਿਚ ਜੋ ਕੁਝ ਵਾਪਰਿਆ, ਉਸ ਲਈ ਮੈਂ ਦੋਨਾਂ ਧਿਰਾਂ ਨੂੰ ਬਰਾਬਰ ਦਾ ਹਿੱਸੇਦਾਰ ਤੇ ਗੁਨਾਹਗਾਰ ਮੰਨਦਾ ਹਾਂ। ਪੰਜਾਬ ਨੇ ਉਦੋਂ ਜੋ ਸੰਤਾਪ ਭੋਗਿਆ ਹੈ, ਕੋਈ ਨਹੀਂ ਚਾਹੁੰਦਾ ਉਹੋ ਜਿਹਾ ਕਾਲਾ ਦੌਰ ਮੁੜ ਆਵੇ।ਫੇਰ ਫਿਲਮ 'ਤੇ ਬੈਨ ਲੱਗਣ ਦਾ ਸਟੰਟ ਹੋਇਆ। ਮੈਨੂੰ ਹੈਰਾਨੀ ਦੀ ਬਜਾਏ ਹਾਸਾ ਆਇਆ। ਗੁਲਜ਼ਾਰ ਦੀ 'ਮਾਚਿਸ', ਗੁਰਦਾਸ ਮਾਨ ਦੀ 'ਦੇਸ ਹੋਇਆ ਪ੍ਰਦੇਸ', ਸੋਨਾਲੀ ਬੋਸ ਦੀ 'ਅਮੂ' ਅਤੇ ਬਾਈ ਅਮਤੋਜ ਮਾਨ ਦੀ 'ਹਵਾਏਂ' ਇਸੇ ਵਿਸ਼ੇ 'ਤੇ ਬਣੀਆਂ ਫਿਲਮਾਂ ਸਨ। ਇਹਨਾਂ ਫਿਲਮਾਂ 'ਤੇ ਕੋਈ ਇਤਰਾਜ਼ ਨਹੀਂ ਸੀ ਹੋਇਆ, ਜਦੋਂ ਕਿ ਹਵਾਏਂ ਨੂੰ ਬੈਨ ਕਰਵਾਇਆ ਜਾ ਸਕਦਾ ਸੀ। ਨਿਰਮਾਤਾ ਦੇ ਬਿਆਨਾਂ ਅਤੇ ਪ੍ਰਚਾਰ ਨੂੰ ਦੇਖ ਸੁਣ ਕੇ ਮੈਂ ਇਸ ਫਿਲਮ ਦੇ ਖਿਲਾਫ ਲੇਖ ਲਿਖ ਕੇ ਛਿੱਲ ਲਾਹੁਣ ਦਾ ਮਨ ਬਣਾ ਲਿਆ ਸੀ। ਇਸ ਲਈ ਫਿਲਮ ਦੇਖਣੀ ਜ਼ਰੂਰੀ ਸੀ। ਪਰ ਜਦੋਂ ਨਿਹਾਇਅਤ ਹੀ ਖੂਬਸੂਰਤ ਫਿਲਮ ਦੇਖੀ ਤਾਂ ਇਕਦਮ ਮੇਰਾ ਮਨ ਬਦਲ ਗਿਆ ਤੇ ਮੈਂ ਫਿਲਮ ਦੇ ਹੱਕ ਵਿਚ ਹੋ ਗਿਆ। ਇਹ ਇਕ ਇਤਿਹਾਸਕ ਫਿਲਮ ਹੈ ਤੇ ਪੰਜਾਬੀ ਫਿਲਮੀ ਦੁਨੀਆ ਵਿਚ ਨਵਾਂ ਮੀਲ ਪੱਥਰ ਗੱਡਦੀ ਹੈ। ਫਿਲਮ ਵਿਚ ਕੁਝ ਵੀ ਇਤਰਾਜ਼ਯੋਗ ਨਹੀਂ। ਫਿਲਮ ਅਧਿਐਨ ਅਤੇ ਖੋਜ ਕਰਕੇ ਪੜ੍ਹੇ-ਲਿਖੇ ਸਾਹਿਤਕ ਸੋਚ ਵਾਲੀ ਬੰਦਿਆਂ ਵੱਲੋਂ ਬਣਾਈ ਗਈ ਹੈ। ਜਗਤਾਰ ਸਿੰਘ ਹਵਾਰੇ ਦੀ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਬੈਨ ਲੱਗਣ ਦਾ ਕਾਰਨ ਬੇਅੰਤ ਸਿੰਘ ਦੀ ਹੱਤਿਆ ਕਾਂਢ ਦਾ ਫਿਲਮਾਂਕਣ ਹੈ, ਪਰ ਇਹੀ ਸੀਨ ਤਾਂ ਫਿਲਮ ਦੀ ਰੀੜ ਦੀ ਹੱਢੀ ਹੈ, ਕੱਢਿਆ ਨਹੀਂ ਜਾ ਸਕਦਾ। ਨਾਹਰਿਆਂ ਵਾਲੇ ਸੀਨ ਤੇ ਹੋਰ ਜੋ ਸੈਂਸਰ ਬੋਰਡ ਨੇ ਕਟਵਾਏ ਹਨ, ਉਨ੍ਹਾਂ ਨਾਲ ਫਿਲਮ ਖੂਬਸੂਰਤ ਬਣੀ ਹੈ। ਫਿਲਮ ਵਿਚ ਸੌ ਪ੍ਰਤੀਸ਼ਤ ਸੱਚ ਦੀ ਪੇਸ਼ਕਾਰੀ ਕੀਤੀ ਗਈ ਹੈ। ਆਖੀਰ ਵਿਚ ਇਕ ਸੰਦੇਸ਼ ਦਿੱਤਾ ਗਿਆ ਹੈ, ਜੋ ਲੇਖਕ ਦੀ ਸੋਚ ਨੂੰ ਹੀ ਨਹੀਂ ਮੂਰਤੀਮਾਨ ਕਰਦਾ, ਸਗੋਂ ਫਿਲਮ ਦੇ ਮਿਆਰ ਨੂੰ ਵੀ ਬਹੁਤ ਉੱਚਾ ਚੁੱਕ ਦਿੰਦਾ ਹੈ। ਕਹਾਣੀ, ਸਕਰੀਨ ਪਲੇਅ ਤੇ ਸੰਵਾਦ ਲਿੱਖ ਕੇ ਕੁਲਜਿੰਦਰ ਸਿੱਧੂ ਨੇ ਆਪਣੀ ਸਾਹਿਤਕ ਸੂਝ ਅਤੇ ਕਲਮ ਦੀ ਧਾਂਕ ਜਮਾਈ ਹੈ ਤੇ ਉਹ ਵਧਾਈ ਦਾ ਹੱਕਦਾਰ ਹੈ। ਪੰਜਾਬੀ ਬੋਲੀ ਨੂੰ ਇਕ ਸੰਭਾਲਯੋਗ ਤੇ ਯਾਦਗਾਰੀ ਫਿਲਮ ਦੇਣ ਦੇ ਦਲੇਰਾਨਾ ਕਦਮ ਲਈ ਕੁਲਜਿੰਦਰ ਸਿੱਧੂ ਨੂੰ ਸਲਾਮ। ਤੁਸੀਂ ਵੀ ਦੇਖੋ ਤੇ ਹੋਰਾਂ ਨੂੰ ਵੀ ਦਿਖਾਉ ਇਹ ਦੇਖਣਛੋਗ ਫਿਲਮ 'ਸਾਡਾ ਹੱਕ'।

No comments: