jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 April 2013

ਅਯਾਸ਼ੀ ਕਰਨ ਗਏ ਇੰਸਪੈਕਟਰ ਦੀ ਛਿਤਰੌਲ


ਅਯਾਸ਼ੀ ਕਰਨ ਗਏ ਇੰਸਪੈਕਟਰ ਦੀ ਛਿਤਰੌਲ  (ਵੀਡੀਓ)

www.sabblok.blogspot.com
ਮੌਜ-ਮਸਤੀ ਕਰਨ ਮੁਹੱਲੇ 'ਚ ਪਹੁੰਚਿਆ, ਲੋਕਾਂ ਨੇ ਕੁੱਟਿਆ
ਜਲੰਧਰ ------ ਦੇਰ ਰਾਤ ਭਾਰਗੋ ਕੈਂਪ ਟਾਹਲੀ ਵਾਲੇ ਚੌਕ 'ਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ  ਜਦੋਂ  ਥਾਣਾ ਕੈਂਟ ਦਾ ਐੱਸ. ਐੱਚ. ਓ. ਧਰਮਬੀਰ ਇਲਾਕੇ ਵਿਚ ਰਹਿਣ ਵਾਲੀ ਇਕ ਮਹਿਲਾ ਨਾਲ ਮੌਜ-ਮਸਤੀ ਕਰਨ ਪਹੁੰਚਿਆ। ਇਸ ਗੱਲ ਨੂੰ ਲੈ ਕੇ ਗੁੱਸੇ ਵਿਚ ਆਏ ਇਲਾਕਾ ਵਾਸੀਆਂ ਨੇ ਉਕਤ ਐੱਸ. ਐੱਚ. ਓ. ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਤੇ ਪੁਲਸ ਨੂੰ ਸੂਚਿਤ ਕੀਤਾ। ਕੁਝ ਦੇਰ ਬਾਅਦ ਮੌਕੇ 'ਤੇ ਪੁੱਜੀ ਪੁਲਸ ਦੀ ਢਿੱਲੀ ਕਾਰਵਾਈ ਨੂੰ ਦੇਖ ਕੇ ਨਾਰਾਜ਼ ਲੋਕਾਂ ਨੇ ਪੁਲਸ  ਵਿਰੁੱਧ ਨਾਅਰੇਬਾਜ਼ੀ ਕੀਤੀ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਏ. ਸੀ. ਪੀ. ਵੈਸਟ ਰਵਿੰਦਰਪਾਲ ਸੰਧੂ ਨੇ ਲੋਕਾਂ ਨੂੰ ਠੀਕ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਜਾਣਕਾਰੀ ਮੁਤਾਬਕ ਭਾਰਗੋ ਕੈਂਪ ਦੇ ਟਾਹਲੀ ਵਾਲੇ ਚੌਕ ਵਿਚ  ਐੱਸ. ਐੱਚ. ਓ. ਧਰਮਬੀਰ ਦੇ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨਾਲ ਨਾਜਾਇਜ਼ ਸੰਬੰਧ ਸਥਾਪਤ ਹੋਣ ਕਾਰਨ ਉਕਤ ਐੱਸ. ਐੱਚ. ਓ. ਪਹਿਲਾਂ ਵੀ ਉਕਤ ਔਰਤ ਦੇ ਘਰ ਆਉਂਦਾ-ਜਾਂਦਾ ਸੀ। ਕੁਝ ਮਹੀਨੇ ਪਹਿਲਾਂ ਇਲਾਕੇ ਦੇ ਲੋਕਾਂ ਨੇ ਇਸ ਗੱਲ ਦੀ ਜਾਣਕਾਰੀ ਉਕਤ ਐੱਸ. ਐੱਚ. ਓ. ਦੀ ਪਤਨੀ ਨੂੰ ਦਿਤੀ ਸੀ। ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਆਪਣੇ ਪਤੀ ਦੀ ਚੰਗੀ ਛਿੱਤਰ ਪਰੇਡ ਕੀਤੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਵੀ ਉਕਤ ਐੱਸ. ਐੱਚ. ਓ. ਖਿਲਾਫ ਨਾਅਰੇਬਾਜ਼ੀ ਵੀ ਕੀਤੀ ਸੀ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਅਧਿਕਾਰੀਆਂ ਨੇ ਉਕਤ ਐੱਸ. ਐੱਚ. ਓ. ਦੀ ਇਨਕੁਆਇਰੀ ਖੋਲ੍ਹ ਦਿਤੀ ਸੀ ਤੇ ਉਸ ਨੂੰ ਲਾਈਨ ਹਾਜ਼ਰ ਕਰ ਦਿਤਾ ਪਰ ਬਾਅਦ ਵਿਚ ਉਕਤ ਐੱਸ. ਐੱਚ. ਓ. ਦਾ ਔਰਤ ਨਾਲ ਰਾਜ਼ੀਨਾਮਾ ਹੋਣ ਕਾਰਨ ਮਾਮਲਾ ਠੰਡੇ ਬਸਤੇ ਵਿਚ ਪੈ ਗਿਆ ਸੀ। ਸ਼ੁੱਕਰਵਾਰ ਦੇਰ ਰਾਤ ਮਾਮਲੇ ਨੇ ਉਸ ਸਮੇਂ ਦੁਬਾਰਾ ਤੂਲ ਫੜ ਲਿਆ  ਜਦੋਂ ਉਕਤ ਐੱਸ. ਐੱਚ. ਓ. ਭਾਰਗੋ ਕੈਂਪ 'ਚ ਉਕਤ ਔਰਤ ਦੇ ਘਰ ਉਸ ਨੂੰ ਮਿਲਣ ਪਹੁੰਚਿਆ। ਇਹ ਦੇਖ ਕੇ ਲੋਕ ਭੜਕ ਗਏ ਤੇ ਨਾਅਰੇਬਾਜ਼ੀ ਕਰਨ ਲੱਗੇ। ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਐੱਸ. ਐੱਚ. ਓ. ਨੂੰ ਭਾਰਗੋ ਕੈਂਪ ਦੀ ਪੁਲਸ ਹਵਾਲੇ ਕੀਤਾ ਸੀ ਪਰ ਸਾਥੀ ਪੁਲਸ ਕਰਮਚਾਰੀਆਂ ਨੇ ਉਸ ਨੂੰ ਗਾਇਬ ਕਰ ਦਿਤਾ। ਇਸੇ ਸੰੰਬੰਧੀ ਏ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ  ਪੁਲਸ ਨੇ ਲੋਕਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਉਚ  ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆ ਦਿਤਾ। ਪੁਲਸ ਉਕਤ ਐੱਸ. ਐੱਚ. ਓ. ਖਿਲਾਫ ਕਾਰਵਾਈ  ਕਰੇਗੀ।

No comments: