jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 April 2013

ਭਈਆਂ ਨੇ ਸਿੱਖ ਕੁੜੀ ਦੇ ਕਪੜੇ ਪਾੜੇ, ਪੂਰੇ ਪਰਿਵਾਰ ਦੀ ਜੀ.ਆਰ.ਪੀ ਵਾਲਿਆਂ ਦੇ ਸਾਹਮਣੇ ਕੁੱਟਮਾਰ

www.sabblok.blogspot.com


ਹਾਥਰਸ
: ਦਿੱਲੀ ਤੋਂ ਪਟਨਾ ਜਾ ਰਹੀ ਮੂਰੀ ਐਕਸਪ੍ਰੈਸ ਵਿਚ ਬੀਤੀ ਸ਼ਾਮ ਹਾਥਰਸ ਜੰਕਸ਼ਨ ਸਟੇਸ਼ਨ ‘ਤੇ ਚੜ੍ਹੇ ਇਕ ਦਰਜਨ ਭਈਆਂ ਨੇ ਸਿੱਖ ਕੁੜੀ ਨਾਲ ਜੰਮ ਕੇ ਛੇੜ-ਛਾੜ ਕੀਤੀ ਅਤੇ ਇਨ੍ਹਾਂ ਗੁੰਡਿਆਂ ਦੇ ਹਜ਼ੂਮ ਨੇ ਨਿਹੱਥੇ ਸਿੱਖ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਿਆ।  ਸਿੱਖ ਪਰਿਵਾਰ ਦੀ ਲੜਕੀ ਨੂੰ ਨਾ ਸਿਰਫ ਛੇੜਿਆ ਸਗੋਂ ਉਸ ਦੇ ਕੱਪੜੇ ਵੀ ਫਾੜ ਦਿੱਤੇ। ਵਿਰੋਧ ਕਰਨ ‘ਤੇ ਪਰਿਵਾਰ ਵਾਲਿਆਂ ਨੂੰ ਭਾਰੀ ਕੁਟਾਪਾ ਚਾੜ੍ਹਿਆ। ਸਿੱਖਾਂ ਦੀਆਂ ਦਸਤਾਰਾਂ ਲਾਹ ਕੇ ਉਨ੍ਹਾਂ ਉਪਰ ਨੱਚੇ ਜਾਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ ਅਤੇ ਗੁੰਡਾਗਰਦੀ ਦਾ ਇਹ ਨੰਗਾ ਨਾਚ  ਕੋਚ ਵਿਚ ਤਾਇਨਾਤ ਜੀਆਰਪੀ ਵਾਲਿਆਂ ਦੇ ਸਾਹਮਣੇ ਹੋਇਆ। ਜੀਆਰਪੀ ਵਾਲਿ਼ਆਂ ਵੱਲੋਂ ਚੁੱਪ ਰਹਿ ਕੇ ਤਮਾਸ਼ਾ ਵੇਖਦੇ ਰਹਿਣ ਤੋਂ ਸਪੱਸ਼ਟ ਹੈ ਕਿ ਇਹ ਸਭ ਕੁਝ ਉਨ੍ਹਾਂ ਦੀ ਸਹਿਮਤੀ ਨਾਲ ਹੋਇਆ। ਇਸ ਘਟਨਾ ਤੋਂ ਸਾਫ਼ ਹੁੰਦਾ ਹੈ ਕਿ ਦੇਸ਼ ਦੀ ਬਹਗਿਣਤੀ ਸਰਕਾਰ ਅਤੇ ਇਸਦੇ ਪ੍ਰਸਾਸ਼ਨਿਕ ਢਾਂਚੇ ਦੀ ਸਿੱਖ ਕੌਮ ਵਿਰੁੱਧ 84ਵਾਲੀ ਮਾਨਸਿਕਤਾ ਅਜੇ ਵੀ ਜਿਉਂ ਦੀ ਤਿਉਂ ਕਾਇਮ ਹੈ।  ਜਲੇਸਰ ਰੋਡ ਸਟੇਸ਼ਨ ‘ਤੇ ਇਹ ਗੁੰਡੇ ਗੱਡੀ ‘ਚੋਂ ਉਤਰੇ ਤੇ ਜੀਆਰਪੀ ਵਾਲਿਆਂ ਦੇ ਸਹਮਣੇ ਗੱਡੀ ‘ਤੇ ਪਥਰਾਅ ਕਰਦੇ ਹੋਏ ਦੌੜ ਗਏ। ਇਸ ਨਾਲ ਦੂਜੇ ਡੱਬੇ ਦੀਆਂ ਖਿੜਕੀਆਂ ਤੇ ਸ਼ੀਸ਼ੇ ਟੁੱਟ ਗਏ। ਪੀੜਤ ਪਰਿਵਾਰ ਗਾਜ਼ੀਆਬਾਦ ਦੇ ਪਟੇਲ ਨਗਰ ਦਾ ਰਹਿਣ ਵਾਲਾ ਹੈ ਜੋ ਪਟਨਾ ਜਾ ਰਿਹਾ ਸੀ। ਪਰਿਵਾਰ ਟਰੇਨ ਦੇ ਡੱਬਾ ਨੰਬਰ ਐਸ-5 ਵਿਚ ਸੀ। ਗੱਡੀ ਜਦੋਂ ਹਾਥਰਸ ਜੰਕਸ਼ਨ ‘ਤੇ ਰੁਕੀ ਤਾਂ ਡੱਬੇ ਵਿਚ ਇਕ ਦਰਜਨ ਵਿਦਿਆਰਥੀ ਚੜ੍ਹ ਗਏ। ਗੱਡੀ ਦੇ ਚੱਲਦੇ ਹੀ ਨੌਜਵਾਨਾਂ ਨੇ ਸਾਹਮਣੇ ਸੀਟ ‘ਤੇ ਬੈਠੀ ਲੜਕੀ ‘ਤੇ ਵਿਅੰਗ ਕੱਸਣੇ ਸ਼ੁਰੂ ਕਰ ਦਿੱਤੇ ਤੇ ਵਿਰੋਧ ਕਰਨ ‘ਤੇ ਮਾਰ-ਕੁਟਾਈ ਸ਼ੁਰੂ ਕੀਤੀ ਤੇ ਉਸ ਦੇ ਕੱਪੜੇ ਫਾੜ ਦਿੱਤੇ। ਡੱਬੇ ਵਿਚ ਜੀਆਰਪੀ ਵਾਲੇ ਵੀ ਸਨ। ਪੀੜਤ ਪਰਿਵਾਰ ਉਨ੍ਹਾਂ ਨੂੰ ਫਰਿਆਦ ਕਰਦਾ ਰਿਹਾ ਪਰ ਉਹ ਚੁੱਪਚਾਪ ਵੇਖਦੇ ਰਹੇ। ਪੀੜਤ ਪਰਿਵਾਰ ਨੇ ਜਲਸੇਰ ਰੋਡ ਜੀਆਰਪੀ ਚੌਕੀ ‘ਤੇ ਲਿਖਤੀ ਸ਼ਿਕਾਇਤ ਦਿੱਤੀ ਪਰ ਉਥੇ ਸਿਰਫ ਦੋ ਸਿਪਾਹੀ ਸਨ ਪਰ ਉਨ੍ਹਾਂ ਨੇ ਵੀ ਇਨ੍ਹਾਂ ਬਿਹਾਰੀ ਗੁੰਡਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਜੀਆਰਪੀ ਦੇ ਐਸਪੀ ਵਜੀਦ ਅਹਿਮਦ ਨੇ ਕਿਹਾ ਕਿ ਅਣਪਛਾਤੇ ਲੋਕਾਂ ਵਿਰੁੱਧ ਰਿਪੋਰਟ ਦਰਜ ਕੀਤੀ ਗਈ ਹੈ। ਇਹ ਗੁੰਡੇ ਸਹਿਪਊ ਖੇਤਰ ਦੇ ਹਨ।

No comments: