www.sabblok.blogspot.com
ਇਹ ਜਸਪਾਲ ਭੱਟੀ ਬਹੁਤ ਵੀ ਵਧੀਆ ਕਲਾਕਾਰ ਹੈ ! (ਟੀ.ਵੀ. ਵੇਖਦੇ ਹੋਏ ਹਰਜਿੰਦਰ ਸਿੰਘ ਹਸਦੇ ਹੋਏ ਦਸ ਰਿਹਾ ਸੀ) !
ਪਰ ਇਹ ਤੇ ਸਿੱਖ ਕਲਾਕਾਰ ਹੈ ਨਾ ? (ਪ੍ਰਿਤਪਾਲ ਸਿੰਘ ਨੇ ਪੁਛਿਆ)
ਹਰਜਿੰਦਰ ਸਿੰਘ : ਹਾਂ ਜੀ !
ਪ੍ਰਿਤਪਾਲ ਸਿੰਘ : ਫਿਰ ਤੁਸੀਂ ਇਸਦੇ "ਸਿੰਘ" ਕਿਓਂ ਖਾ ਗਏ ?
ਹਰਜਿੰਦਰ ਸਿੰਘ : ਮਤਲਬ ?
ਪ੍ਰਿਤਪਾਲ ਸਿੰਘ : ਕਿਸੀ ਵੀ ਸਿੱਖ ਦੇ ਨਾਮ ਦੇ ਨਾਲ "ਸਿੰਘ" ਲਗਾਉਣਾ ਲਾਜਿਮੀ ਹੈ !
ਸਿੰਘ ਤੋਂ ਬਾਅਦ ਕੁਝ ਲਗਾਓ ਭਾਵੇਂ ਨਾ ਲਗਾਓ ਪਰ ਸਿੰਘ ਜਾਂ ਕੌਰ ਲਗਾਉਣ ਤੋਂ ਮੁਨਕਰ
ਹੋਣਾ ਗੁਰੂ ਤੋਂ ਬੇਮੁਖ ਹੋਣ ਦੇ ਤੁੱਲ ਹੈ ! ਟੀ.ਵੀ. ਜਾਂ ਫਿਲਮੀ ਕਲਾਕਾਰਾਂ ਦੀ
ਅਣਗਹਿਲੀ ਕਾਰਣ ਇਸ ਪਿਰਤ ਕਾਰਣ ਪੰਜਾਬ ਵਿਚਲੇ ਬਹੁਤ ਬੰਦੇ ਇਸੇ ਤਰਾਂ ਜਾਣੇ-ਅਨਜਾਣੇ ਵਿਚ
ਆਪਣੇ "ਸਿੰਘ" ਗਵਾ ਰਹੇ ਨੇ!
ਹਰਜਿੰਦਰ ਸਿੰਘ : ਵੀਰ, ਗੱਲ ਤੇ ਨਿੱਕੀ ਜਿਹੀ
ਸੀ ਪਰ ਵਾਕਈ ਹੀ ਇਸਦਾ ਅਸਰ ਲੰਮੇ ਸਮੇਂ ਵਿਚ ਬਹੁਤ ਮਾਰੂ ਸਿਧ ਹੋ ਸਕਦਾ ਹੈ ! ਮੈਂ ਅੱਗੇ
ਤੋਂ ਧਿਆਨ ਰਖਾਂਗਾ ਕੀ ਕਿਸੀ ਵੀ ਸਿੱਖ ਦਾ ਨਾਮ ਲੈਣ ਜਾਂ ਲਿਖਣ ਵੇਲੇ "ਸਿੰਘ" ਜਾਂ
"ਕੌਰ" ਨਹੀ ਭੁਲਾਂਗਾ ! ਸਿੰਘ ਤੋਂ ਬਾਅਦ ਕੁਝ ਵੀ ਲਿਖਣਾ ਮਨ ਦੀ ਮੱਤ ਹੋ ਸਕਦੀ ਹੈ ਪਰ
ਸਿੰਘ ਜਾਂ ਕੌਰ ਲਿਖਣਾ ਗੁਰੂ ਦੀ ਮੱਤ (ਦਾਤ) ਹੈ !
ਪ੍ਰਿਤਪਾਲ ਸਿੰਘ : ਚੱਲ ਕੁਝ ਹੋਰ ਦੱਸ ਇਨ੍ਹਾਂ ਜਸਪਾਲ ਸਿੰਘ "ਭੱਟੀ" ਬਾਰੇ ! (ਦੋਵੇਂ ਹਸਦੇ ਹਨ)
-- ਬਲਵਿੰਦਰ ਸਿੰਘ ਬਾਈਸਨ
No comments:
Post a Comment