jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਨਸ਼ੇੜੀ ਨੇ ਭੈਣ ਤੇ ਭਰਜਾਈ ’ਤੇ ਵਰ੍ਹਾਈਆਂ ਗੋਲੀਆਂ, ਭੈਣ ਦੀ ਮੌਤ

www.sabblok.blogspot.com


ਟਾਂਡਾ ਉੜਮੁੜ, 21 ਅਪ੍ਰੈਲ : ਅੱਜ ਥਾਣਾ ਟਾਂਡਾ ਦੇ ਪਿੰਡ ਬੈਂਸ ਅਵਾਣ ਵਿਖੇ ਦੇਰ ਸ਼ਾਮ ਉਸ ਵੇਲੇ ਇਕ ਹੌਲਨਾਕ ਘਟਨਾ ਵਾਪਰੀ ਜਦੋਂ ਨਸ਼ੇ ‘ਚ ਧੁੱਤ ਇਕ ਵਿਅਕਤੀ ਨੇ ਮਾਮੂਲੀ ਤਕਰਾਰ ਉਪਰੰਤ ਆਪਣੀ ਭੈਣ ਤੇ ਭਰਜਾਈ ਨੂੰ ਦੁਨਾਲੀ ਨਾਲ ਗੋਲੀਆਂ ਮਾਰ ਦਿੱਤੀਆਂ | ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਦਲੀਪ ਸਿੰਘ ਪੁੱਤਰ ਸੇਵਾ ਸਿੰਘ ਜੋ ਕਿ ਨਸ਼ੇੜੀ ਹੈ, ਆਪਣੇ ਹੀ ਘਰ ਦਾ ਸਾਮਾਨ ਵੇਚ ਰਿਹਾ ਸੀ ਤਾਂ ਉਸ ਦੀ ਭੈਣ ਨਿਰਮਲ ਕੌਰ (40) ਪਤਨੀ ਭੁਪਿੰਦਰ ਸਿੰਘ ਤੇ ਉਸ ਦੀ ਭਰਜਾਈ ਮਨਜੀਤ ਕੌਰ (45) ਪਤਨੀ ਨਿਸ਼ਾਨ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ | ਇਸ ‘ਤੇ  ਗੁੱਸੇ ਵਿਚ ਆ ਕੇ ਦਲੀਪ ਸਿੰਘ ਨੇ ਆਪਣੀ ਲਾਇਸੰਸੀ ਦੁਨਾਲੀ ਨਾਲ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ |
ਗੰਭੀਰ ਰੂਪ ‘ਚ ਜ਼ਖਮੀ ਦੋਵਾਂ ਔਰਤਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿਥੇ ਨਿਰਮਲ ਕੌਰ ਦੀ ਮੌਤ ਹੋ ਗਈ ਜਦੋਂ ਕਿ ਡਾਕਟਰਾਂ ਨੇ ਮਨਜੀਤ ਕੌਰ ਨੂੰ ਜਲੰਧਰ ਭੇਜ ਦਿੱਤਾ ਹੈ | ਟਾਂਡਾ ਦੇ ਡੀ. ਐੱਸ. ਪੀ. ਹਰਜਿੰਦਰ ਸਿੰਘ ਅਤੇ ਥਾਣਾ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ |

No comments: