jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 19 April 2013

ਮੋਗੇ ਦਾ ਮਾਣ ਨਹੀਂ ਸਮੁੱਚੇ ਭਾਰਤ ਦੇਸ਼ ਦਾ ਮਾਣ-ਹਰਮਨਪ੍ਰੀਤ ਕੌਰ

www.sabblok.blogspot.com
ਵੈਸੇ ਮੋਗੇ ਬਾਰੇ ਲੋਕ ਕਹਿੰਦੇ ਨੇ ਮੋਗਾ ਚਾਹ ਜੋਗਾ। ਨਹੀਂ ਦੋਸਤੋ ਇਹ ਹੁਣ ਸੱਚ ਨਹੀਂ ਹੈ। ਮੋਗੇ ਸ਼ਹਿਰ ਚ ਜਨਮੀ ਹਰਮਨ ਕੌਰ ਨੇ ਇਸ ਮਿੱਤ ਨੂੰ ਤੋੜਿਆ ਹੈ ਮਾਤਾ ਸਤਵਿੰਦਰ ਕੌਰ ਦੀ ਕੁੱਖੋਂ ਸ. ਹਰਵਿੰਦਰ ਸਿੰਘ ਦੇ ਘਰ ਅੱਠ ਮਾਰਚ 1989 ਨੂੰ ਜਨਮੀ ਅੱਜ ਚੋਵੀ ਸਾਲਾਂ ਦੀ ਹੋ ਗਈ ਹੈ। ਮੇਰੇ ਦੋਸਤ ਹਰਵਿੰਦਰ ਸਿੰਘ ਉਰਫ ਬਿੱਲੂ ਦਾ ਜਦੋਂ ਮੈਨੂੰ ਫੋਨ ਆਇਆ ਬਾਈ ਜੀ ਆਪਣੀ ਕੁੜੀ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਬਣ ਗਈ ਹੈ ਤੇ ਉਹ ਸਾਰੀ ਪਿਛਲੇ ਵੀਹ ਸਾਲਾਂ ਦੀ ਮਿਹਨਤ ਕਿਸੇ ਫਿਲਮ ਵਾਂਗ ਮੇਰੀਆਂ ਅੱਖਾਂ ਦੇ ਮੂਹਰੇ ਚੱਲ ਪਈ ਜਦੋਂ ਬਿੱਲੂ ਬਾਈ ਜੀ ਸਾਡੇ ਨਾਲ ਖੇਡਦੇ ਹੁੰਦੇ ਸੀ ਤਾਂ ਇਹ ਕੁੜੀ ਬਾਉਂਡਰੀ ਤੋਂ ਬਾਲ ਚੁੱਕ ਕੇ ਫੜਾਉਂਦੀ ਹੁੰਦੀ ਸੀ ਸਾਨੂੰ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਹਰਮਨ ਸਾਡੇ ਮੋਗੇ ਦੀ ਨਹੀਂ ਸਗੋਂ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਸ਼ਾਨ ਹੋਵੇਗੀ। ਗਿਆਨ ਜੋਤੀ ਸਕੂਲ ਚ ਕ੍ਰਿਕਟ ਦੀਆਂ ਬਾਰੀਕੀਆਂ ਤੇ ਆਪਣੀ ਸਖਤ ਮਿਹਨਤ ਤੇ ਕੋਚ ਯਾਦਵਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ ਚ ਚੰਗੀ ਤਰਾਂ ਪੱਕ ਕੇ ਬਤੌਰ ਕਪਤਾਨ ਅਗਵਾਈ ਕਰ ਰਹੀ ਹੈ। ਸਭ ਤੋਂ ਪਹਿਲਾਂ 7 ਮਾਰਚ 2007 ਚ ਪਾਕਿਸਤਾਨ ਦੇ ਖਿਲਾਫ ਇਕ ਦਿਨਾਂ ਮੈਚ ਖੇਡਿਆ ਤੇ ਉਸ ਤੋਂ ਬਾਅਦ ਇਗਲੈਂਡ ਦੇ ਖਿਲਾਫ ਖੇਡਦਿਆਂ ਸੈਂਕੜਾ ਲਗਾਇਆ ਜਿਸ ਚ 109 ਗੇਂਦਾਂ ਤੇ ਅੱਠ ਚੌਕੇ ਤੇ ਦੋ ਛੱਕੇ ਲਗਾ ਕੇ 107 ਰਨਾਂ ਤੇ ਨਾਟਆਊਟ ਰਹੀ। ਇਸਦੇ ਨਾਲ ਹੀ ਉਹ ਭਾਰਤ ਦੀ ਸੈਂਕੜਾ ਬਨਾਉਣ ਵਾਲੀ ਦੂਜੀ ਮਹਿਲਾ ਬਣ ਗਈ। ਚਾਹੇ ਭਾਰਤ ਨੂੰ ਇਸ ਚ ਜਿੱਤ ਨਸੀਬ ਨਹੀਂ ਹੋਈ ਪਰ ਹਰਮਨ ਨੇ ਹਰ ਕ੍ਰਿਕਟ ਪ੍ਰੇਮੀ ਦਾ ਦਿਲ ਜਿੱਤ ਲਿਆ ਤੇ ਉਸ ਤੋਂ ਬਾਅਦ ਵੈਸਟਇੰਡੀਜ਼ ਦੇ ਖਿਲਾਫ ਖੇਡਦਿਆਂ 22 ਗੇਂਦਾਂ ਤੇ 36 ਰਨ ਬਣਾ ਕੇ ਭਾਰਤ ਦੀ ਝੋਲੀ ਚ ਜਿੱਤ ਦਰਜ ਕਰਵਾਈ।
ਕ੍ਰਿਕਟ ਚ ਉਸਨੂੰ ਹਾਰਡ ਹਿੱਟਰ ਦਾ ਖਿਤਾਬ ਹੈ ਉਸ ਕੋਲ ਵਿਲਖਣਤਾ,ਸ਼ੂਝ,ਠਰਮਾਪਨ ਹੈ ਜੋ ਕ੍ਰਿਕਟ ਲਈ ਬਹੁਤ ਜਰੂਰੀ ਹੈ।ਹੁਣ ਤੱਕ ਹਰਮਨਪ੍ਰੀਤ ਕੌਰ ਨੇ ਅੱਠ ਇਕ ਦਿਨਾਂ ਮੈਚ ਤੇ ਛੇ ਟੀ ਟਵੰਟੀ ਮੈਚ ਖੇਡ ਚੁੱਕੀ ਹੈ। ਹੁਣ ਤੱਕ ਕੁੱਲ ਨੱਤੀ ਇਕ ਦਿਨਾਂ ਮੈਚ ਚ 691 ਦੋੜਾਂ ਤੇ 6 ਅੰਤਰਰਾਸ਼ਟਰੀ 37 ਟੀ ਟਵੰਟੀ ਮੈਚਾਂ ਚ 559 ਸਕੋਰ ਜੋੜ ਚੁੱਕੀ ਹੈ। ਵਿਸ਼ਵ ਕੱਪ 2013 ਚ ਹੁਣ ਤੱਕ ਇਕ ਵਧੀਆ ਆਲਰਾਊਂਡਰ ਦੇ ਰੂਪ ਚ ਸਾਨੂੰ ਇਕ ਵਧੀਆਂ ਕਪਤਾਨ ਦੇ ਰੂਪ ਚ ਹਰਮਨ ਮਿਲ ਗਈ ਹੈ ਪ੍ਰਮਾਤਮਾ ਉਸ ਦੀ ਹਰ ਤਮੰਨਾ ਪੂਰੀ ਕਰੇ ਇਸ ਵੇਲੇ ਹਰਮਨ ਦੇ ਪਿਤਾ ਤੋਂ ਪੁਛਿਆ ਤਾਂ ਉਨ੍ਹਾਂ ਕਿਹਾ ਕੁੱਖਾਂ ਚ ਧੀਆਂ ਮਾਰਨ ਵਾਲਿਆਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਇਹ ਕਹਿਣਾ ਹੈ ਹਰਮਨਪ੍ਰੀਤ ਦੇ ਪਿਤਾ ਸ੍ਰ ਹਰਵਿੰਦਰ ਸਿੰਘ ਦਾ ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਸਾਡਾ ਨਾਂ ਸਾਡੀ ਧੀ ਨੇ ਰੌਸ਼ਨ ਕੀਤਾ ਹੈ ਇਹ ਤੁਹਾਡੀ ਧੀ ਵੀ ਕਰ ਸਕਦੀ ਹੈ ਮੇਰੀ ਇਹ ਬੇਨਤੀ ਹੇ ਕਿ ਧੀਆਂ ਨੂੰ ਕੁੱਖਾਂ ਚ ਨਾ ਮਾਰੋ। ਹਰਮਨ ਨੂੰ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਜਿਹੜੇ ਖਿਡਾਰੀ ਇਸ ਤਰਾਂ ਦੇਸ਼ ਦਾ ਨਾਮ ਰੌਸ਼ਨ ਕਰਦੇ ਨੇ ਉਨ੍ਹਾਂ ਨੂੰ ਚੰਗੀਆਂ ਸਹੂਲਤਾਂ ਤੇ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਨ੍ਹਾਂ ਨੂੰ ਪੈਸੇ ਖਣੋ ਕੋਈ ਦਿੱਕਤ ਨਾ ਆਵੇ ਤੇ ਉਹ ਆਪਣੀ ਖੇਡ ਚ ਪੂਰੀ ਤਰਾਂ ਅੱਗੇ ਵੱਧ ਸਕਣ। ਹਰਵਿੰਦਰ ਸਿੰਘ ਮੇਰੇ ਦੋਸਤ ਬਿੱਲੂ ਬਾਈ ਜੀ ਤੇ ਉਨ੍ਹਾਂ ਦੇ ਸਾਰੇ ਪਰਿਵਾਰ ਦੀ ਮਿਹਨਤ ਨੂੰ ਸਲਾਮ।
ਡਾ ਅਮਰੀਕ ਸਿੰਘ ਕੰਡਾ,
1764, ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ
ਮੋਗਾ-98557-35666

No comments: