jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 26 April 2013

ਅਮਰੀਕੀ ਕਾਂਗਰਸ ਵਿੱਚ ਸਿੱਖ ਮਿੱਤਰ ਮੰਡਲ ਕਾਇਮ

www.sabblok.blogspot.com

ਵਾਸ਼ਿੰਗਟਨ, 25 ਅਪਰੈਲ
ਅਮਰੀਕਾ ਦੇ ਦੋ ਦਲਾਂ ਦੇ 28 ਪ੍ਰਭਾਵਸ਼ਾਲੀ ਕਾਂਗਰਸ ਮੈਂਬਰਾਂ ਨੇ ਪ੍ਰਤੀਨਿਧ ਸਭਾ ’ਚ ਰਲ ਕੇ ਪਹਿਲਾ ਸਿੱਖ-ਅਮਰੀਕੀ ਕਾਂਗਰਸ ਮਿੱਤਰ ਮੰਡਲ ਕਾਇਮ ਕੀਤਾ ਹੈ, ਜਿਸ ਦਾ ਟੀਚਾ ਇਸ ਭਾਈਚਾਰੇ ਵਿਰੁੱਧ ਹੁੰਦੇ ਨਫਰਤੀ ਅਪਰਾਧਾਂ ਵਿਰੁੱਧ ਲੜਨਾ ਤੇ ਇਨ੍ਹਾਂ ਨੂੰ ਫੌਜ ’ਚ ਲਏ ਜਾਣ ਲਈ ਸਬੰਧਤ ਸੂਚੀ ’ਚ ਇਨ੍ਹਾਂ ਦਾ ਨਾਂ ਸ਼ਾਮਲ ਕਰਾਉਣ ਲਈ ਕੰਮ ਕਰਨਾ ਹੈ। ਇਨ੍ਹਾਂ ਕਾਂਗਰਸ ਮੈਂਬਰਾਂ ਦਾ ਮੰਨਣਾ ਹੈ ਕਿ ਸਿੱਖ ਭਾਈਚਾਰੇ ਦੀ ਅਮਰੀਕਾ ਦੇ ਵਿਕਾਸ ’ਚ ਅਹਿਮ ਭੂਮਿਕਾ ਰਹੀ ਹੈ। ਕੱਲ੍ਹ ਕੈਪੀਟੈਲ ਹਿੱਲ ਵਿਖੇ ਰਸਮੀ ਤੌਰ ’ਤੇ ਲਾਂਚ ਕੌਕਸ ਦੇ ਚੇਅਰਪਰਸਨ ਡੈਮੋਕਰੈਟਿਕ ਪਾਰਟੀ ਦੀ ਜੂਡੀ ਚੂ ਤੇ ਰਿਪਬਲਿਕਨ ਪਾਰਟੀ ਦੇ ਡੇਵਿਡ ਜੀ: ਵਾਲਾਡਾਓ ਸਾਂਝੇ ਤੌਰ ’ਤੇ ਹੋਣਗੇ।
ਇਸ ਮੌਕੇ ਪ੍ਰਸਿੱਧ ਅਮਰੀਕੀ ਸਿੱਖ ਆਗੂ ਦੇਸ਼ ਭਰ ’ਚੋਂ ਹਾਜ਼ਰ ਹੋਏ। ਸ਼ਾਮ ਨੂੰ ਕਾਂਗਰਸ ਦੇ ਮੈਂਬਰਾਂ ਨੇ ਇਕ ਰਿਸੈਪਸ਼ਨ ਵੀ ਦਿੱਤੀ। ਫਲੋਰੀਡਾ ਤੋਂ ਰਿਪਬਲਿਕਨ ਕਾਂਗਰਸ ਦੀ ਮੈਂਬਰ ਇਲਿਆਨਾ ਰੋਸ-ਲੇਟੀਨਨ ਨੇ ਸਿੱਖ ਅਮਰੀਕਨ  ਮੰਡਲ ਦੇ ਲਾਂਚ ਦਾ ਐਲਾਨ ਕਰਨ ਲਈ ਸੱਦੀ ਗਈ ਕਾਨਫਰੰਸ ’ਚ ਕਿਹਾ ਕਿ ਸਿੱਖਾਂ ਨੂੰ ਇਸ ਕਰਕੇ ਦੁੱਖ ਝੱਲਣੇ ਪੈ ਰਹੇ  ਹਨ ਕਿਉਂਕਿ ਜਾਂ ਤਾਂ ਬਹੁਤੇ ਲੋਕ ਉਨ੍ਹਾਂ ਦੇ ਧਰਮ ਬਾਰੇ ਸਮਝਦੇ ਨਹੀਂ ਜਾਂ ਫਿਰ ਇਸ ਬਾਰੇ ਬਿਲਕੁਲ ਨਹੀਂ ਜਾਣਦੇ। ਅਮਰੀਕੀ ਸਿੱਖ ਭਾਈਚਾਰੇ ਨੂੰ ਲਗਾਤਾਰ ਸਕੂਲਾਂ ’ਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਾਂ ਫਿਰ ਉਨ੍ਹਾਂ ਨੂੰ ਨਫਰਤੀ ਅਪਰਾਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਓਕ ਕਰੀਕ ਵਿਸਕੋਨਸਨ ਜਿਹਾ ਦੁਖਾਂਤ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਿੱਖ-ਅਮਰੀਕਨ ਮੰਡਲ-ਸਿੱਖ ਧਰਮ ਬਾਰੇ ਚੇਤਨਾ ਪੈਦਾ ਕਰਨ ਦੇ ਨਾਲ-ਨਾਲ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ, ਉਨ੍ਹਾਂ ਨੂੰ ਨਸਲੀ ਆਧਾਰ ’ਤੇ ਵਖਰਿਆਉਣ ਦੇ ਨਾਲ-ਨਾਲ ਕੰਮਕਾਰ ਵਾਲੀ ਥਾਂ ’ਤੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੀ ਪੈਰਵੀ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਅਸੀਂ ਆਪਣੇ ਸਿੱਖ ਭੈਣ-ਭਰਾਵਾਂ ਨੂੰ ਅਮਰੀਕੀ ਸਮਾਜ ਦੇ ਅਮਨ-ਅਮਾਨ ਵਾਲੇ ਤੇ ਕੰਮਕਾਜੀ ਮੈਂਬਰਾਂ ਵਜੋਂ ਸ਼ਾਮਲ ਕਰੀਏ।
ਦਹਾਕੇ ਤੋਂ ਵੱਧ ਸਮਾਂ ਪਹਿਲਾਂ 9/11 ਤੋਂ ਮਗਰੋਂ ਬਹੁਤ ਸਾਰੇ ਸਿੱਖਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਉਨ੍ਹਾਂ ਨੂੰ ਅਤਿਵਾਦੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਦੂਜੇ ਚੇਅਰਪਰਸਨ ਵਾਲਾਡਾਓ ਨੇ ਕਿਹਾ ਕਿ ਇਹ ਕੌਕਸ ਸਿੱਖਾਂ ਲਈ ਚਾਰ ਅਹਿਮ ਮੁੱਦਿਆਂ ’ਤੇ ਕੰਮ ਕਰੇਗਾ। ਇਨ੍ਹਾਂ ਦੀ ਫੌਜ ’ਚ ਭਰਤੀ ਦੇ ਰਾਹ ਖੋਲ੍ਹੇ ਜਾਣਗੇ। 2001 ’ਚ ਹੋਏ 9/11 ਦੇ ਹਮਲੇ ਮਗਰੋਂ ਸਿੱਖਾਂ ਦੀ ਹੋਂਦ ਲਈ ਬਣੇ ਸੰਕਟ ਦੇ ਨਿਬੇੜੇ ਲਈ ਕੰਮ ਕਰੇਗਾ। ਕੌਕਸ ਵਿਚ 21 ਡੈਮੋਕਰੈਟਿਕ ਤੇ 7 ਰਿਪਬਲਿਕਨ ਪਾਰਟੀ ਦੇ (ਕੁੱਲ 28) ਕਾਂਗਰਸ ਮੈਂਬਰ ਸ਼ਾਮਲ ਹਨ। ਹੋਰ ਮੈਂਬਰਾਂ ਦੇ ਇਸ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
-ਪੀ.ਟੀ.ਆਈ.

No comments: